ਜੈ ਭਾਨੁਸ਼ਾਲੀ ਅਤੇ ਮਾਹੀ ਵਿੱਜ ਨੇ ਬਣਾਇਆ ਮਜ਼ੇਦਾਰ ਵੀਡੀਓ, ਪੇਸ਼ ਕੀਤਾ ਜੇ 2021 ‘ਚ ਟਾਈਟੈਨਿਕ ਦਾ ਰੀਮੇਕ ਬਣਦਾ, ਦੇਖੋ ਵੀਡੀਓ

written by Lajwinder kaur | June 03, 2021 12:04pm

ਟੀਵੀ ਜਗਤ ਦੀ ਖ਼ੂਬਸੂਰਤ ਜੋੜੀ ਜੈ ਭਾਨੁਸ਼ਾਲੀ ਅਤੇ ਮਾਹੀ ਵਿੱਜ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਇਹ ਕਪਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਫਨੀ ਵੀਡੀਓ ਬਣਾ ਕੇ ਮਨੋਰੰਜਨ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣਾ ਇੱਕ ਮਜ਼ੇਦਾਰ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

insdie pic of tara jay bhanushali image source- instagram

ਹੋਰ ਪੜ੍ਹੋ : ਸ਼ੈਰੀ ਮਾਨ ਦੇ ਆਉਣ ਵਾਲੇ ਗੀਤ ‘Dilwale’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ 

inside image of jay and mahi vij image source- instagram

ਇਸ ਵੀਡੀਓ ‘ਚ ਉਨ੍ਹਾਂ ਨੇ ਪੇਸ਼ ਕੀਤਾ ਹੈ – ‘ਜੇ 2021 ਵਿੱਚ ਟਾਈਟੈਨਿਕ ਦੀ ਰੀਮੇਕ ਹੁੰਦੀ ..
ਜੈਕ ਜਾਏਗਾ ਤੋਹ ਸਾਥ ਮੈ ਮੋਬਾਇਲ ਲੈ ਕਰ ਜਾਏਗਾ...ਸਬੂਤ ਸਾਫ ਕਰਨਾ ਜ਼ਰੂਰੀ ਹੈ...’ । ਲੋਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਪ੍ਰਸ਼ੰਸਕ ਤੇ ਕਲਾਕਾਰ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ।

feature image of mahi vij daughter tara jay bhanushali cute photo-min image source- instagram

ਟੀ ਵੀ ਇੰਡਸਟਰੀ ਦੇ ਕਿਊਟ ਕਪਲ ਜੈ ਭਾਨੂਸ਼ਾਲੀ ਅਤੇ ਮਾਹੀ ਵਿਜ ਤਿੰਨ ਬੱਚਿਆਂ ਦੇ ਮਾਪੇ ਹਨ। ਟੀ.ਵੀ ਐਕਟਰ ਜੈ ਭਾਨੂਸਾਲੀ ਅਤੇ ਮਾਹੀ ਵਿਜ ਦੀ ਬੇਟੀ ਤਾਰਾ ਦਾ ਜਨਮ ਸਾਲ 2019 ਵਿਚ ਹੋਇਆ ਸੀ। ਇਸ ਤੋਂ ਪਹਿਲਾਂ 2017 ਵਿਚ ਦੋਵਾਂ ਨੇ ਦੋ ਬੱਚਿਆਂ ਰਾਜਵੀਰ ਅਤੇ ਖੁਸ਼ੀ ਨੂੰ ਗੋਦ ਲਿਆ ਸੀ। ਦੋਵੇਂ ਜਣੇ ਅਕਸਰ ਹੀ ਆਪਣੇ ਬੱਚਿਆਂ ਦੀ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ।

 

 

View this post on Instagram

 

A post shared by Jay Bhanushali (@ijaybhanushali)

You may also like