ਤਸਵੀਰਾਂ ਖਿੱਚਣ 'ਤੇ ਮੁੜ ਭੜਕੀ ਜਯਾ ਬੱਚਨ, ਕਿਹਾ- ਅਜਿਹੇ ਲੋਕਾਂ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ

written by Pushp Raj | January 18, 2023 12:27pm

Jaya Bachchan Viral Video: ਬਾਲੀਵੁੱਡ ਅਦਾਕਾਰਾ ਤੇ ਅਮਿਤਾਭ ਬੱਚਨ ਦੀ ਪਤਨੀ ਜਯਾ ਬੱਚਨ ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਜਯਾ ਬੱਚਨ ਹਮੇਸ਼ਾ ਹੀ ਆਪਣੇ ਸਖ਼ਤ ਰਵੱਈਏ ਅਤੇ ਸਖ਼ਤ ਅੰਦਾਜ਼ ਲਈ ਜਾਣੀ ਜਾਂਦੀ ਹੈ। ਅਕਸਰ ਉਸ ਦੇ ਹੌਟ ਮੂਡ ਦੀ ਝਲਕ ਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਹਾਲ ਹੀ 'ਚ ਜਯਾ ਬੱਚਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਮੁੜ ਇੱਕ ਵਾਰ ਫਿਰ ਤਸਵੀਰਾਂ ਖਿੱਚਣ ਨੂੰ ਲੈ ਕੇ ਗੁੱਸਾ ਕਰਦੀ ਹੋਈ ਨਜ਼ਰ ਆ ਰਹੀ ਹੈ।

image Source : Instagram

ਦੱਸ ਦਈਏ ਕਿ ਜਦੋਂ ਵੀ ਕੋਈ ਬਿਨਾਂ ਪੁੱਛੇ ਜਯਾ ਦੀਆਂ ਫੋਟੋਆਂ ਕਲਿੱਕ ਕਰਦਾ ਹੈ, ਤਾਂ ਉਹ ਆਪਣੇ ਗੁੱਸੇ 'ਤੇ ਕਾਬੂ ਨਹੀਂ ਰੱਖ ਪਾਉਂਦੀ ਹੈ ਅਤੇ ਅਕਸਰ ਗੁੱਸਾ ਕਰਦੀ ਹੋਈ ਨਜ਼ਰ ਆਉਂਦੀ ਹੈ। ਹਾਲ ਹੀ 'ਚ ਜਯਾ ਬੱਚਨ ਨੂੰ ਇੰਦੌਰ ਏਅਰਪੋਰਟ 'ਤੇ ਗੁੱਸੇ 'ਚ ਦੇਖਿਆ ਗਿਆ ਹੈ।

ਬੁੱਧਵਾਰ ਨੂੰ ਅਮਿਤਾਭ ਬੱਚਨ ਆਪਣੀ ਪਤਨੀ ਜਯਾ ਨਾਲ ਇੰਦੌਰ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਉਦਘਾਟਨ ਸਮਾਰੋਹ ਲਈ ਪਹੁੰਚੇ। ਏਅਰਪੋਰਟ 'ਤੇ ਇੱਕ ਵਿਅਕਤੀ ਨੇ ਜਯਾ ਬੱਚਨ ਦੀਆਂ ਤਸਵੀਰਾਂ ਕਲਿੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ।

image Source : Instagram

ਪਹਿਲਾਂ ਤਾਂ ਅਦਾਕਾਰਾ ਨੇ ਪਿਆਰ ਨਾਲ ਸਮਝਾਇਆ ਕਿ ਉਸ ਦੀ ਫੋਟੋ ਨਾ ਕਲਿੱਕ ਕਰੋ। ਪਰ ਉਹ ਵਿਅਕਤੀ ਨਹੀਂ ਮੰਨਿਆ। ਇਸ ਤੋਂ ਬਾਅਦ ਜਯਾ ਬੱਚਨ ਨੇ ਗੁੱਸੇ 'ਚ ਕਿਹਾ, ''ਮਨਾ ਕਿਆ ਹੈ ਨਾ, ਫੋਟੋ ਨਾਂ ਕਲਿੱਕ ਕਰੀਏ। ਕੀ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ?"

ਵਾਇਰਲ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਦੌਰਾਨ ਜਯਾ ਦੀ ਫੋਟੋ ਕਲਿੱਕ ਕਰਨ ਵਾਲੇ ਵਿਅਕਤੀ ਨੂੰ ਇੱਕ ਹੋਰ ਵਿਅਕਤੀ ਅਦਾਕਾਰਾ ਕੋਲੋਂ ਦੂਰ ਕਰ ਦਿੱਤਾ। ਬਾਅਦ ਵਿੱਚ ਜਯਾ ਕਹਿੰਦੀ ਹੈ ਕਿ ਅਜਿਹੇ ਲੋਕਾਂ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ। ਪੈਪਰਾਜ਼ੀ ਨੇ ਇਸ ਪੂਰੀ ਘਟਨਾ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜਯਾ ਪੈਪਰਾਜ਼ੀ ਤੋਂ ਇਸ ਤਰ੍ਹਾਂ ਨਾਰਾਜ਼ ਹੋਈ ਹੋਵੇ। ਪਹਿਲਾਂ ਵੀ ਉਹ ਬਿਨਾਂ ਪੁੱਛੇ ਤਸਵੀਰਾਂ ਖਿੱਚਣ ਵਾਲੇ ਫੋਟੋਗ੍ਰਾਫਰਾਂ 'ਤੇ ਆਪਣਾ ਗੁੱਸਾ ਕੱਢ ਚੁੱਕੀ ਹੈ।

image Source : Instagram

ਹੋਰ ਪੜ੍ਹੋ: ਅਕਸ਼ੈ ਕੁਮਾਰ ਸਟਾਰਰ 'ਕਠਪੁਤਲੀ' ਬਣੀ ਸਾਲ ਦੀ ਸਭ ਤੋਂ ਵਧ ਦੇਖੀ ਜਾਣ ਵਾਲੀ ਫ਼ਿਲਮ, ਸਰਗੁਨ ਮਹਿਤਾ ਸ਼ੇਅਰ ਕੀਤੀ ਪੋਸਟ

ਕੁਝ ਸਮੇਂ ਪਹਿਲਾਂ ਹੀ ਜਯਾ ਨੇ ਆਪਣੀ ਪੋਤੀ ਨਵਿਆ ਨੰਦਾ ਦੇ ਪੋਡਕਾਸਟ ਸ਼ੋਅ ਵਿੱਚ ਕਿਹਾ ਕਿ ਉਹ ਪਸੰਦ ਨਹੀਂ ਕਰਦੀ ਕਿ ਕੋਈ ਉਨ੍ਹਾਂ ਦੀ ਨਿੱਜਤਾ ਜਾਂ ਨਿੱਜੀ ਥਾਂ 'ਤੇ ਹਮਲਾ ਕਰੇ। ਅਭਿਨੇਤਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਪੈਪਰਾਜ਼ੀ ਦੀ ਪੋਸਟ 'ਤੇ ਉਸ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ। ਇੱਕ ਯੂਜ਼ਰਸ ਨੇ ਉਸ ਨੂੰ 'ਹਿਟਲਰ ਦੀਦੀ' ਕਿਹਾ, ਜਦੋਂ ਕਿ ਕਈ ਯੂਜ਼ਰਸ ਨੇ ਕਿਹਾ ਕਿ 'ਉਨ੍ਹਾਂ ਦੀ ਫੋਟੋ ਕਿਸ ਨੂੰ ਚਾਹੀਦੀ ਹੈ'।

 

View this post on Instagram

 

A post shared by @varindertchawla

You may also like