ਗਾਇਕ ਜੈਜ਼ੀ-ਬੀ ਨੇ ਆਪਣੇ ਬੌਸ ਨੂੰ ਜਨਮ ਦਿਨ ਦੀ ਦਿੱਤੀ ਵਧਾਈ, ਜੈਜ਼ੀ-ਬੀ ਦੀ ਗਾਇਕੀ ਦੀ ਕਲਾ ਨੂੰ ਪਹਿਚਾਣਨ ਵਾਲਾ ਪਹਿਲਾ ਸ਼ਖਸ ਹੈ ਤਰਲੋਕ ਸਿੰਘ

Written by  Rupinder Kaler   |  August 17th 2020 01:22 PM  |  Updated: August 17th 2020 01:22 PM

ਗਾਇਕ ਜੈਜ਼ੀ-ਬੀ ਨੇ ਆਪਣੇ ਬੌਸ ਨੂੰ ਜਨਮ ਦਿਨ ਦੀ ਦਿੱਤੀ ਵਧਾਈ, ਜੈਜ਼ੀ-ਬੀ ਦੀ ਗਾਇਕੀ ਦੀ ਕਲਾ ਨੂੰ ਪਹਿਚਾਣਨ ਵਾਲਾ ਪਹਿਲਾ ਸ਼ਖਸ ਹੈ ਤਰਲੋਕ ਸਿੰਘ

ਗਾਇਕ ਜੈਜ਼ੀ-ਬੀਨੇ ਆਪਣੇ ਇੰਸਟਾਗਰਾਮ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਜੈਜ਼ੀ-ਬੀਨੇ ਲਿਖਿਆ ਹੈ ‘ਹੈਪੀ ਬਰਥ ਡੇਅ ਬੌਸ ਤਰਲੋਕ ਸਿੰਘ ਕਨੂਰ’ । ਇਹ ਤਸਵੀਰ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ । ਇਸ ਤਸਵੀਰ ਵਿੱਚ ਤਰਲੋਕ ਸਿੰਘ ਤੇ ਕੁਝ ਹੋਰ ਲੋਕ ਦਿਖਾਈ ਦੇ ਰਹੇ ਹਨ । ਖ਼ਬਰਾਂ ਦੀ ਮੰਨੀਏ ਤਾਂ ਜੈਜ਼ੀ-ਬੀ ਆਪਣੀ ਕਾਮਯਾਬੀ ਪਿੱਛੇ ਤਰਲੋਕ ਸਿੰਘ ਨੂੰ ਆਪਣਾ ਗੋਡ ਫਾਦਰ ਮੰਨਦਾ ਹੈ ।

https://www.instagram.com/p/CD-REnMlqpk/

ਇਹ ਉਹ ਸਖਸ਼ ਹੈ ਜਿਸ ਕੋਲ ਜੈਜ਼ੀ ਬੀ ਕੰਸਟਰਕਸ਼ਨ ਦਾ ਕੰਮ ਕਰਦਾ ਸੀ । ਖਬਰਾਂ ਦੀ ਮੰਨੀਏ ਤਾਂ ਤਰਲੋਕ ਸਿੰਘ ਹੀ ਉਹ ਬੰਦਾ ਸੀ ਜਿਸ ਨੇ ਜੈਜ਼ੀ ਬੀ ਦੀ ਗਾਉਣ ਦੀ ਕਲਾ ਨੂੰ ਪਛਾਣਿਆ ਸੀ ਤੇ ਜੈਜ਼ੀ-ਬੀ ਨੂੰ ਆਪਣੀ ਪਹਿਲੀ ਕੈਸੇਟ ਕੱਢਣ ਲਈ 5000 ਡਾਲਰ ਦਿੱਤੇ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਜ਼ੀ-ਬੀ ਅਕਸਰ ਤਰਲੋਕ ਸਿੰਘ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

https://www.instagram.com/p/BtiD-venyzp/?utm_source=ig_embed

ਇਸ ਪਹਿਲਾਂ ਵੀ ਜ਼ੈਜੀ ਬੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਜੈਜ਼ੀ ਆਪਣੇ ਕੁਝ ਦੋਸਤਾਂ ਨਾਲ ਤਰਲੋਕ ਸਿੰਘ ਦੇ ਫਾਰਮ ਹਾਉਸ ਤੇ ਪਹੁੰਚਿਆ ਹੋਇਆ ਸੀ । ਜੈਜ਼ੀ-ਬੀ ਤੇ ਉਸ ਦੇ ਦੋਸਤ ਤਰਲੋਕ ਸਿੰਘ ਨਾਲ ਫਨ ਕਰ ਰਹੇ ਹਨ । ਜੈਜ਼ੀ-ਬੀ ਕਹਿੰਦਾ ਹੈ ਕਿ ਤਰਲੋਕ ਸਿੰਘ ਬਹੁਤ ਸ਼ੁਕੀਨ ਬੰਦਾ ਹੈ ਤੇ ਉਸ ਨੇ ਪੁਰਾਣਾ ਸੱਭਿਆਚਾਰ ਸਾਂਭਿਆ ਹੋਇਆ ਹੈ ।

https://www.instagram.com/p/CDdJsYal7WX/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network