ਜੈਨੀ ਜੋਹਲ ਨੇ ਨੁਸਰਤ ਫਤਿਹ ਅਲੀ ਖਾਨ ਦਾ ਗਾਣਾ ਗਾ ਕਰਵਾਈ ਅੱਤ , ਦੇਖੋ ਵੀਡੀਓ

Written by  Aaseen Khan   |  November 28th 2018 11:12 AM  |  Updated: November 28th 2018 11:12 AM

ਜੈਨੀ ਜੋਹਲ ਨੇ ਨੁਸਰਤ ਫਤਿਹ ਅਲੀ ਖਾਨ ਦਾ ਗਾਣਾ ਗਾ ਕਰਵਾਈ ਅੱਤ , ਦੇਖੋ ਵੀਡੀਓ

ਜੈਨੀ ਜੋਹਲ ਨੇ ਨੁਸਰਤ ਫਤਿਹ ਅਲੀ ਖਾਨ ਦਾ ਗਾਣਾ ਗਾ ਕਰਵਾਈ ਅੱਤ , ਦੇਖੋ ਵੀਡੀਓ : ਕਈ ਪੰਜਾਬੀ ਸੁਪਰ ਹਿੱਟ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇਣ ਵਾਲੀ ਜੈਨੀ ਜੋਹਲ ਜੋ ਕੇ ਬੜੀ ਸੁਰੀਲੀ ਆਵਾਜ਼ ਦੇ ਮਲਿਕ ਹਨ , ਉਹਨਾਂ ਆਪਣੇ ਇੰਸਟਾਗ੍ਰਾਮ ਪੇਜ ਤੇ ਨੁਸਰਤ ਫਤਿਹ ਅਲੀ ਖਾਨ ਦਾ ਗਾਣਾ ਗਾ ਕੇ ਆਪਣੇ ਸਰੋਤਿਆਂ ਦੇ ਦਿਲ ਨੂੰ ਛੂਇਆ ਹੈ। ਇਹ ਤਾਂ ਸਭ ਨੂੰ ਹੀ ਮਾਲੂਮ ਹੈ ਕਿ ਜੈਨੀ ਜੋਹਲ ਦੀ ਗਾਇਕੀ ਨੇ ਬਹੁਤ ਨਾਮ ਖੱਟਿਆ ਹੈ , ਉਹਨਾਂ ਨੁਸਰਤ ਸਾਹਿਬ ਦਾ ਇਹ 'ਪਿਆ ਰੇ ਪਿਆ ਰੇ' ਗਾਣਾ ਗਾ ਕੇ ਦੱਸ ਦਿੱਤਾ ਹੈ ਕਿ ਉਹਨਾਂ ਦੇ ਸੁਰ ਵੀ ਕਿਸੇ ਨਾਲੋਂ ਘੱਟ ਨਹੀਂ।

https://www.instagram.com/p/BquBegwlF90/

ਜੈਨੀ ਜੋਹਲ ਨੇ ਇਹ ਗਾਣਾ ਬਿਲਕੁਲ ਨੁਸਰਤ ਫਤਿਹ ਅਲੀ ਖਾਨ ਜੀ ਦੇ ਸਟਾਈਲ 'ਚ ਗਾਇਆ ਹੈ। ਇੱਕ ਵਾਰ ਤਾਂ ਇੰਝ ਲਗਦਾ ਹੈ ਕਿ ਨੁਸਰਤ ਫਤਿਹ ਅਲੀ ਦੀ ਆਤਮਾ ਉਹਨਾਂ ਦੇ ਅੰਦਰ ਗਾ ਰਹੀ ਹੋਵੇ। ਜੈਨੀ ਜੋਹਲ ਨੇ ਲਿਖਿਆ ਹੈਕਿ " ਮੈਂ ਇਹ ਮਹਾਨ ਕੰਪੋਜੀਸ਼ਨ ਸੁਣ ਕੇ ਵੱਡੀ ਹੋਈ ਹਾਂ , ਮੈਨੂੰ ਯਾਦ ਹੈ ਕੇ ਕਿੰਝ ਮੈਂ ਤੇ ਮੇਰਾ ਭਰਾ ਅਜ਼ਾਦਬੀਰ ਸਿੰਘ ਘੰਟੇ ਘੰਟੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਇਹ ਮਹਾਨ ਸੰਗੀਤ ਸੁਣਦੇ ਸੀ।

ਹੋਰ ਪੜ੍ਹੋ : ਹੋ ਜਾਓ ਤਿਆਰ , ਇਹਨਾਂ ਪੰਜਾਬੀ ਫ਼ਿਲਮਾਂ ਦੇ ਆ ਰਹੇ ਹਨ ਅਗਲੇ ਭਾਗ

sang the song of Nusrat Fateh ali khan

ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਸਾਰੀਆਂ ਕੰਪੋਜ਼ੀਸ਼ਨ ਅੱਜ ਵੀ ਸੁਣਨ 'ਚ ਬਿਲਕੁਲ ਤਾਜ਼ੀਆਂ ਤੇ ਨਵੀਆਂ ਲਗਦੀਆਂ ਹਨ। ਨੁਸਰਤ ਸਾਹਿਬ ਦਾ ਸੰਗੀਤ ਰੂਹ ਨੂੰ ਛੂਣ ਵਾਲਾ ਹੈ ਜੋ ਹੋ ਕੋਈ ਮਿਊਜ਼ਿਕ ਨਹੀਂ ਕਰ ਸਕਦਾ।ਮੈਨੂੰ ਲਗਦਾ ਹੈ ਕਿ ਸੰਗੀਤ ਇਨਸਾਨ ਨੂੰ ਬਿਹਤਰ ਬਣਾਉਣ ਲਈ ਸਭ ਤੋਂ ਵੱਡਾ ਹਥਿਆਰ ਹੈ। ਮੈਂ ਅੱਜ ਆਪਣੀਆਂ ਇਹ ਭਾਵਨਾਵਾਂ ਤੁਹਾਡੇ ਨਾਲ ਸੰਜੀਆਂ ਕਰਦੀ ਹਾਂ।" 'ਗੋਲ੍ਡ ਵਰਗੀ' ਇਸ ਮੁਟਿਆਰ ਦਾ ਦਿਲ ਵੀ ਸੋਨੇ ਵਰਗਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network