ਸਮੀਪ ਕੰਗ ਦੀ ਫ਼ਿਲਮ 'ਝੂਠਾ ਕਹੀਂ ਕਾ' ਤੁਹਾਨੂੰ ਹੱਸਣ ਲਈ ਕਰ ਦੇਵੇਗੀ ਮਜ਼ਬੂਰ, ਟਰੇਲਰ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ 

written by Rupinder Kaler | July 04, 2019

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸਮੀਪ ਕੰਗ ਇੱਕ ਵੱਡਾ ਨਾਂਅ ਹੈ । ਉਹਨਾਂ ਨੇ ਕੈਰੀ ਆਨ ਜੱਟਾ, ਕੈਰੀ ਆਨ ਜੱਟਾ-੨, ਲੱਕੀ ਦੀ ਅਨਲੱਕੀ ਸਟੋਰੀ ਸਮੇਤ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਬਣਾਈਆਂ ਹਨ । ਪਰ ਸਮੀਪ ਕੰਗ ਇੱਕ ਵਾਰ ਫ਼ਿਰ ਸੁਰਖੀਆਂ ਵਿੱਚ ਹਨ ਕਿਉਂਕਿ ਉਹ ਛੇਤੀ ਹੀ ਆਪਣੀ ਦੂਜੀ ਬਾਲੀਵੁੱਡ ਫ਼ਿਲਮ 'ਝੂਠਾ ਕਹੀਂ ਕਾ' ਲੈ ਕੇ ਆ ਰਹੇ ਹਨ । ਇਸ ਫ਼ਿਲਮ ਵਿੱਚ ਰਿਸ਼ੀ ਕਪੂਰ, ਸੰਨੀ ਸਿੰਘ, ਓਮਕਾਰ ਕਪੂਰ, ਜਿੰਮੀ ਸ਼ੇਰਗਿੱਲ, ਲਲਿਤ ਦੂਬੇ ਤੇ ਮਨੋਜ ਜੋਸ਼ੀ ਨਜ਼ਰ ਆਉਣਗੇ । https://www.instagram.com/p/ByaEFJPHo3Z/ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਟਰੇਲਰ ਵਿੱਚ ਦਿਖਾਇਆ ਹਰ ਸੀਨ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦੇਵੇਗਾ । ਪਰ ਇਸ ਦੇ ਨਾਲ ਹੀ ਇਸ ਫ਼ਿਲਮ ਦਾ ਟਰੇਲਰ ਸਾਨੂੰ ਸਮੀਪ ਕੰਗ ਦੀ ਫ਼ਿਲਮ ਕੈਰੀ ਆਨ ਜੱਟਾ ਦੀ ਵੀ ਯਾਦ ਦਿਵਾ ਦੇਵੇਗਾ । ਫ਼ਿਲਮ ਝੂਠਾ ਕਹੀਂ ਕਾ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕਹਾਣੀ ਦੋ ਦੋਸਤਾਂ ਦੇ ਇਰਦ ਗਿਰਦ ਘੁੰਮਦੀ ਹੈ, ਜਿਹੜੇ ਕਿ ਵਿਦੇਸ਼ ਵਿੱਚ ਰਹਿੰਦੇ ਹਨ । ਇਹ ਦੋਵੇਂ ਦੋਸਤ ਆਪਣੇ ਵਤਨ ਨਹੀਂ ਜਾਣਾ ਚਾਹੁੰਦੇ । https://www.instagram.com/p/BzcokVpHdR9/ ਇਸ ਸਭ ਦੇ ਚਲਦੇ ਇੱਕ ਦੋਸਤ ਨੂੰ ਵਿਦੇਸ਼ ਵਿੱਚ ਰਹਿੰਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ । ਕੁੜੀ ਨੂੰ ਵਿਆਹ ਲਈ ਮਨਾਉਣ ਲਈ ਵਰੁਣ ਝੂਠ ਬੋਲਦਾ ਹੈ ਕਿ ਉਹ ਇਸ ਦੁਨੀਆਂ ਤੇ ਇੱਕਲਾ ਹੈ ਤੇ ਉਸ ਦੇ ਪਰਿਵਾਰ ਵਿੱਚ ਹੋਰ ਕੋਈ ਨਹੀਂ । ਏਨੇਂ ਵਿੱਚ ਵਰੁਣ ਦਾ ਪਿਤਾ ਰਿਸ਼ੀ ਕਪੂਰ ਵੀ ਵਿਦੇਸ਼ ਆ ਜਾਂਦਾ ਹੈ । ਇਸ ਝੂਠ ਨੂੰ ਛੁਪਾਉਣ ਲਈ ਵਰੁਣ ਕੀ ਕੀ ਝੂਠ ਬੋਲਦਾ ਹੈ । ਇਹੀ ਝੂਠ ਫ਼ਿਲਮ ਵਿੱਚ ਕਮੇਡੀ ਦੇ ਪੰਚ ਲੈ ਕੇ ਆਉਂਦਾ ਹੈ । https://www.youtube.com/watch?v=WzGXCaBug1I ਟਰੇਲਰ ਨੂੰ ਦੇਖਕੇ ਲਗਦਾ ਹੈ ਕਿ ਦਰਸ਼ਕਾਂ ਨੂੰ ਸਮੀਪ ਕੰਗ ਦੀ ਇਹ ਫ਼ਿਲਮ ਜ਼ਰੂਰ ਪਸੰਦ ਆਵੇਗੀ ਕਿਉਂਕਿ ਸਮੀਪ ਕੰਗ ਨੇ ਇਸ ਫ਼ਿਲਮ ਨੂੰ ਹਿੱਟ ਬਨਾਉਣ ਲਈ ਹਰ ਮਸਾਲਾ ਪਾਇਆ ਹੈ ।

0 Comments
0

You may also like