
Happy Birthday Jimmy Shergill: ਪੰਜਾਬੀ ਫ਼ਿਲਮਾਂ ਤੇ ਬਾਲੀਵੁੱਡ ਮਸ਼ਹੂਰ ਐਕਟਰ ਜਿੰਮੀ ਸ਼ੇਰਗਿੱਲ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਜਿੰਮੀ ਸ਼ੇਰਗਿੱਲ ਨੇ ਕਈ ਬਾਲੀਵੁੱਡ ਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ।

3 ਦਸੰਬਰ 1970 ਨੂੰ ਜਨਮੇ ਜਿੰਮੀ ਸ਼ੇਰਗਿੱਲ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਜਿੰਮੀ ਸ਼ੇਰਗਿੱਲ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਵਧੀਆ ਨਿਰਮਾਤਾ ਵੀ ਹਨ। ਜਿੰਮੀ ਸ਼ੇਰਗਿੱਲ ਨੇ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਜਿੰਮੀ ਸ਼ੇਰਗਿੱਲ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਲੁੱਕ ਅਤੇ ਸਟਾਈਲ ਲਈ ਜਾਣੇ ਜਾਂਦੇ ਹਨ।
ਖਬਰਾਂ ਮੁਤਾਬਕ ਜਿੰਮੀ ਸ਼ੇਰਗਿੱਲ ਨੇ ਹੋਸਟਲ ਦੇ ਦਿਨਾਂ ਦੌਰਾਨ ਇੱਕ ਵਾਰ ਆਪਣੇ ਵਾਲ ਕੱਟੇ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕਾਫੀ ਨਾਰਾਜ਼ ਹੋ ਗਿਆ। ਅਭਿਨੇਤਾ ਦੇ ਪਿਤਾ ਇੰਨੇ ਨਾਰਾਜ਼ ਸਨ ਕਿ ਉਨ੍ਹਾਂ ਨੇ ਪੂਰੇ ਸਾਲ ਤੱਕ ਆਪਣੇ ਬੇਟੇ ਨਾਲ ਗੱਲ ਨਹੀਂ ਕੀਤੀ।

ਜਿੰਮੀ ਸ਼ੇਰਗਿੱਲ ਦੇ ਜੀਵਨ ਦੀ ਇਹ ਘਟਨਾ ਉਨ੍ਹਾਂ ਦੇ ਕਾਲੇਜ ਦੇ ਦਿਨਾਂ ਦੀ ਹੈ। ਉਸ ਸਮੇਂ ਉਨ੍ਹਾਂ ਦੀ ਉਮਰ 18 ਸਾਲ ਦੇ ਕਰੀਬ ਸੀ। ਇੱਕ ਦਿਨ ਜਿੰਮੀ ਨੇ ਆਪਣੇ ਵਾਲ ਕੱਟ ਲਏ। ਖਬਰਾਂ ਮੁਤਾਬਕ ਜਿੰਮੀ ਨੇ ਆਪਣੇ ਹੋਸਟਲ ਦੇ ਦਿਨਾਂ ਦੌਰਾਨ ਆਪਣੀ ਸਹੂਲਤ ਲਈ ਅਜਿਹਾ ਕੀਤਾ ਸੀ।
ਅਸਲ ਵਿੱਚ, ਜਿੰਮੀ ਸ਼ੇਰਗਿੱਲ ਹੋਸਟਲ ਵਿੱਚ ਆਪਣੀ ਪੱਗ ਧੋਣ ਅਤੇ ਪਹਿਨਣ ਲਈ ਬਹੁਤ ਸੰਘਰਸ਼ ਕਰ ਰਿਹਾ ਸੀ, ਇਸ ਲਈ ਉਸ ਨੇ ਆਪਣੇ ਵਾਲ ਕਟਵਾ ਲਏ। ਇਸ ਤੋਂ ਉਨ੍ਹਾਂ ਦੇ ਪਿਤਾ ਸਤਿਆਜੀਤ ਸਿੰਘ ਸ਼ੇਰਗਿੱਲ ਬਹੁਤ ਨਾਰਾਜ਼ ਸਨ। ਅਸਲ ਵਿੱਚ, ਬਹੁਤ ਸਾਰੇ ਸਿੱਖ ਵਾਲ ਕੱਟਣ ਨੂੰ ਪਾਪ ਸਮਝਦੇ ਹਨ, ਇਸ ਲਈ ਪਰਿਵਾਰ ਵਿੱਚ ਹਰ ਕੋਈ ਜਿੰਮੀ ਦੀ ਇਸ ਹਰਕਤ ਤੋਂ ਨਾਰਾਜ਼ ਸੀ। ਨਤੀਜੇ ਵਜੋਂ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਪੁੱਤਰ ਜਿੰਮੀ ਸ਼ੇਰਗਿੱਲ ਨਾਲ ਗੱਲ ਕਰਨੀ ਬੰਦ ਕਰ ਦਿੱਤੀ।ਮੀਡੀਆ ਰਿਪੋਰਟਾਂ ਮੁਤਾਬਕ ਜਿੰਮੀ ਸ਼ੇਰਗਿੱਲ ਨਾਲ ਮਾਪਿਆਂ ਦੀ ਨਾਰਾਜ਼ਗੀ ਦਾ ਇਹ ਸਿਲਸਿਲਾ ਕਰੀਬ ਇੱਕ ਸਾਲ ਤੱਕ ਚੱਲਿਆ। ਹਾਲਾਂਕਿ, ਕਿਸੇ ਤਰ੍ਹਾਂ ਮਾਪਿਆਂ ਦੀ ਨਰਾਜ਼ਗੀ ਦੂਰ ਹੋ ਗਈ ਅਤੇ ਉਨ੍ਹਾਂ ਨੇ ਪੁੱਤਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ
20 ਸਾਲ ਦੀ ਉਮਰ 'ਚ ਜਿੰਮੀ ਦਿੱਲੀ 'ਚ ਆਪਣੇ ਚਚੇਰੇ ਭਰਾ ਦੇ ਘਰ ਸ਼ਿਫਟ ਹੋ ਗਏ। ਉਨ੍ਹਾਂ ਦੀ ਦਿੱਖ ਅਤੇ ਸਟਾਈਲ ਨੂੰ ਦੇਖ ਕੇ, ਉਨ੍ਹਾਂ ਦੇ ਚਚੇਰੇ ਭਰਾ ਹੀ ਸੀ ਜਿਸ ਨੇ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੀ ਸਲਾਹ ਦਿੱਤੀ। ਜਿੰਮੀ ਨੂੰ ਵੀ ਇਹ ਗੱਲ ਚੰਗੀ ਲੱਗੀ ਤੇ ਉਹ ਮਾਇਆਨਗਰੀ ਮੁੰਬਈ ਆ ਗਿਆ। ਮੁੰਬਈ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ 'ਮਾਚਿਸ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਹ ਕਈ ਫ਼ਿਲਮ ਵਿੱਚ ਸ਼ਾਨਦਾਰ ਅਦਾਕਾਰੀ ਨਾਲ ਕਾਮਯਾਬੀ ਹਾਸਿਲ ਕੀਤੀ।

ਹੋਰ ਪੜ੍ਹੋ: ਗਾਇਕ ਜਸਬੀਰ ਜੱਸੀ ਨੇ ਫੈਨਜ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਸ਼ੇਅਰ ਕੀਤੀ ਖ਼ਾਸ ਵੀਡੀਓ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਜਿੰਮੀ ਸ਼ੇਰਗਿੱਲ ਨੇ ਸਾਲ 2001 'ਚ ਆਪਣੀ ਪ੍ਰੇਮਿਕਾ ਪ੍ਰਿਅੰਕਾ ਪੁਰੀ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਇੱਕ ਬੇਟਾ ਹੈ ਜਿਸ ਦਾ ਨਾਮ ਵੀਰ ਹੈ। ਬਾਲੀਵੁੱਡ ਤੋਂ ਇਲਾਵਾ ਜਿੰਮੀ ਸ਼ੇਰਗਿੱਲ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਜਿੰਮੀ ਸ਼ੇਰਗਿੱਲ ਨੇ ਮਾਚਿਸ, ਮੁਹੱਬਤੇਂ, ਮੇਰੇ ਯਾਰ ਕੀ ਸ਼ਾਦੀ ਹੈ, ਦਿਲ ਵਿਲ ਪਿਆਰ ਯਾਰ, ਹਮ ਤੁਮ, ਯਾਦੀਂ, ਮੁੰਨਾਭਾਈ ਐਮਬੀਬੀਐਸ, ਤਨੂ ਵੈਡਸ ਮਨੂ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾਈ ਹੈ।