
Jimmy Shergill news: ਜਿੰਮੀ ਸ਼ੇਰਗਿੱਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ। ਜਿੰਮੀ ਨੂੰ ਬਾਲੀਵੁੱਡ ਦਾ ਚਾਕਲੇਟ ਬੁਆਏ ਕਿਹਾ ਜਾਂਦਾ ਹੈ। ਜਿੰਮੀ ਨੇ ਕਈ ਸੁਪਰ ਹਿੱਟ ਫਿਲਮਾਂ ਦਿੱਤੀਆਂ ਹਨ। ਜਿੰਮੀ ਸ਼ੇਰਗਿੱਲ ਫਿਲਹਾਲ ਫਿਲਮਾਂ 'ਚ ਘੱਟ ਵੱਧ ਹੀ ਨਜ਼ਰ ਆਉਂਦੇ ਹਨ। ਪਰ ਪ੍ਰਸ਼ੰਸਕ ਅਜੇ ਵੀ ਉਨ੍ਹਾਂ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਉਤਸ਼ਾਹਿਤ ਹਨ। ਜਿੰਮੀ ਦੀ ਖੂਬਸੂਰਤੀ ਅਜੇ ਵੀ ਬਰਕਰਾਰ ਹੈ ਅਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਦਾ ਬੇਟਾ ਵੀਰ ਵੀ ਬਿਲਕੁਲ ਉਨ੍ਹਾਂ ਵਰਗਾ ਹੀ ਦਿਖਦਾ ਹੈ। ਜਿੰਮੀ ਸ਼ੇਰਗਿੱਲ ਦੇ ਬੇਟੇ ਦਾ ਨਾਂ ਵੀਰ ਸ਼ੇਰਗਿੱਲ ਹੈ। ਵੀਰ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਤੇ ਪ੍ਰਸ਼ੰਸਕ ਖੂਬ ਪਿਆਰ ਲੁੱਟ ਰਹੇ ਹਨ।

ਹੋਰ ਪੜ੍ਹੋ: ਹੰਸਿਕਾ ਮੋਟਵਾਨੀ ਨੂੰ ਚੜ੍ਹਿਆ ਵਿਆਹ ਦਾ ਚਾਅ, ਗਰਲ ਗੈਂਗ ਨਾਲ ਬੈਚਲਰ ਪਾਰਟੀ 'ਚ ਕੀਤੀ ਖ਼ੂਬ ਮਸਤੀ, ਦੇਖੋ ਵੀਡੀਓ

ਕੁਝ ਸਮਾਂ ਪਹਿਲਾਂ ਜਿੰਮੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਬੇਟੇ ਵੀਰ ਸ਼ੇਰਗਿੱਲ ਦੀ ਫੋਟੋ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਵੀਰ ਆਪਣੀ ਸ਼ਾਨਦਾਰ ਬਾਡੀ ਦਾ ਜਲਵਾ ਦਿਖਾ ਰਿਹਾ ਹੈ। ਦੂਜੀ ਤਸਵੀਰ 'ਚ ਉਹ ਸ਼ੇਰਵਾਨੀ 'ਚ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਦੋਵਾਂ ਫੋਟੋਆਂ 'ਚ ਵੀਰ ਦੀ ਕਿਊਟਨੇਸ ਨਜ਼ਰ ਆ ਰਹੀ ਹੈ।

ਜਿੰਮੀ ਸ਼ੇਰਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸਨੇ 2005 ਵਿੱਚ ਆਈ ਫ਼ਿਲਮ ਮਾਚਿਸ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਦਿਲ ਹੈ ਤੁਮਹਾਰਾ, ਤੰਨੂ ਵੈਡਸ ਮੰਨੂ, ਮੇਰੇ ਯਾਰ ਕੀ ਸ਼ਾਦੀ ਹੈ, ਸਾਹਬ ਬੀਵੀ ਔਰ ਗੈਂਗਸਟਰ ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਏ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਵੀ ਨਜ਼ਰ ਆ ਚੁੱਕੇ ਹਨ। ਇਸੇ ਸਾਲ ਉਹ ਪੰਜਾਬੀ ਫ਼ਿਲਮ ਸ਼ਰੀਕ-2 'ਚ ਨਜ਼ਰ ਆਏ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ।