ਅਧੂਰੇ ਸੁਫ਼ਨਿਆਂ ਅਤੇ ਪਿਆਰ ਦੀ ਕਹਾਣੀ ਨੂੰ ਪੇਸ਼ ਕਰਦਾ ਹੈ ਫ਼ਿਲਮ 'ਜਿੰਦੇ ਮੇਰੀਏ' ਦਾ ਟ੍ਰੇਲਰ

written by Shaminder | December 18, 2019

ਫ਼ਿਲਮ ਜਿੰਦੇ ਮੇਰੀਏ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦੇ ਟ੍ਰੇਲਰ 'ਚ ਦੋ ਦਿਲਾਂ ਦੇ ਪਿਆਰ ਦੇ ਨਾਲ –ਨਾਲ ਜ਼ਿੰਦਗੀ 'ਚ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਇਨਸਾਨ ਕਿਸ ਹੱਦ ਤੱਕ ਕੋਸ਼ਿਸ਼ ਕਰਦਾ ਹੈ ਇਸ ਟ੍ਰੇਲਰ 'ਚ ਦਿਖਾਈ ਦੇ ਰਿਹਾ ਹੈ ।ਇਸ ਦੇ ਨਾਲ ਹੀ ਇਹ ਵੀ ਦਿਖਾਇਆ ਗਿਆ ਹੈ ਕਿ ਜ਼ਿਆਦਾ ਪੈਸੇ ਅਤੇ ਦੁਨਿਆਵੀ ਚੀਜ਼ਾਂ ਪਾਉਣ ਦੀ ਚਾਹਤ 'ਚ ਇਨਸਾਨ ਕਈ ਵਾਰ ਉਹ ਰਿਸ਼ਤੇ ਵੀ ਸੰਭਾਲ ਨਹੀਂ ਪਾਉਂਦਾ ਜਿਨ੍ਹਾਂ ਦੀ ਬਦੌਲਤ ਉਹ ਕਿਸੇ ਵੀ ਮੁਕਾਮ 'ਤੇ ਪਹੁੰਚ ਸਕਦਾ ਹੈ ।

ਹੋਰ ਵੇਖੋ:ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਫਿਲਮ ਜਿੰਦੇ ਮੇਰੀਏ ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਤੋਂ ਸਾਹਮਣੇ ਆਈ ਤਸਵੀਰ

ਫ਼ਿਲਮ ਦੀ ਡਾਇਰੈਕਸ਼ਨ ਪੰਕਜ ਬੱਤਰਾ ਨੇ ਕੀਤੀ ਹੈ । ਪੰਕਜ ਬਤਰਾ ਪੰਜਾਬੀ ਫ਼ਿਲਮ ‘ਹਾਈ ਐਂਡ ਯਾਰੀਆਂ’ ਤੋਂ ਬਾਅਦ ਪੰਜਾਬੀ ਫ਼ਿਲਮ ‘ਜਿੰਦੇ ਮੇਰੀਏ’ ਡਾਇਰੈਕਟ ਕਰਨ ਜਾ ਰਹੇ ਹਨ। ਇਸ ਫ਼ਿਲਮ ਵਿੱਚ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਜੋੜੀ ਨਜ਼ਰ ਆਵੇਗੀ। ਦੋਵੇਂ ਜਣੇ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਸਿੰਘਮ’ ਵਿੱਚ ਨਜ਼ਰ ਆਏ ਸਨ।

jinde meriye trailer 1

jinde meriye trailer 1ਦੋਵਾਂ ਦੀ ਇੱਕਠਿਆਂ ਦੀ ਇਹ ਦੂਜੀ ਪੰਜਾਬੀ ਫਿਲਮ ਹੋਵੇਗੀ। ਇਹ ਫ਼ਿਲਮ 24 ਜਨਵਰੀ 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ ।

You may also like