ਇੱਕ ਵਾਰ ਫਿਰ ਦੇਸ਼ ਭਗਤੀ ਦੇ ਰੰਗ 'ਚ ਰੰਗੇ ਨਜ਼ਰ ਆਉਣਗੇ ਜੌਨ ਅਬਰਾਹਮ

written by Aaseen Khan | January 24, 2019

ਇੱਕ ਵਾਰ ਫਿਰ ਦੇਸ਼ ਭਗਤੀ ਦੇ ਰੰਗ 'ਚ ਰੰਗੇ ਨਜ਼ਰ ਆਉਣਗੇ ਜੌਨ ਅਬਰਾਹਮ : ਬਾਲੀਵੁੱਡ ਦੇ ਹੀਮੈਨ ਜੌਨ ਅਬਰਾਹਮ ਪ੍ਰਮਾਣੂ ਅਤੇ ਸੱਤਿਆ ਮੇਂ ਵਿਜੀਏਤੇ ਵਰਗੀਆਂ ਦੇਸ਼ ਭਗਤੀ ਨਾਲ ਭਰਪੂਰ ਫ਼ਿਲਮਾਂ ਸਰੋਤਿਆਂ ਅੱਗੇ ਪੇਸ਼ ਕਰਨ ਤੋਂ ਬਾਅਦ ਇੱਕ ਵਾਰ ਫਿਰ ਸੱਚੀ ਘਟਨਾ 'ਤੇ ਅਧਾਰਿਤ ਅਤੇ ਦੇਸ਼ਭਗਤੀ ਨੂੰ ਦਰਸਾਉਂਦੀ ਫਿਲਮ 'ਰੋਮੀਓ ਅਕਬਰ ਵਾਲਟਰ' ਜਲਦ ਲੈ ਕੇ ਆ ਰਹੇ ਹਨ। ਜੌਨ ਅਬਰਾਹਮ ਦੀ ਇਸ ਫਿਲਮ ਦਾ ਕਾਫੀ ਸਮੇਂ ਤੋਂ ਸਰੋਤਿਆਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਹੁਣ ਜੌਨ ਅਬਰਾਹਮ ਨੇ ਆਪਣੇ ਟਵਿਟਰ ਅਕਾਊਂਟ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਇਸ ਪੋਸਟਰ 'ਚ ਜੌਨ ਅਬਰਾਹਮ 80 ਦੇ ਦਹਾਕੇ ਦੀ ਦਿੱਖ 'ਚ ਕਾਫੀ ਅਲੱਗ ਨਜ਼ਰ ਆ ਰਹੇ ਹਨ। ਜੌਨ ਦਾ ਹੇਅਰ ਕੱਟ ਵੀ 80 ਦੇ ਦਹਾਕੇ ਦੇ ਸ਼ਟਾਇਲ 'ਚ ਵੀ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਇਹ ਫਿਲਮ 12 ਅਪ੍ਰੈਲ ਨੂੰ ਇਸੇ ਸਾਲ ਰਿਲੀਜ਼ ਹੋਣ ਵਾਲੀ ਹੈ। ਦੱਸ ਦਈਏ ਜੌਨ ਅਬਰਾਹਮ ਦੀ ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੈ। ਜੌਨ ਅਬਰਾਹਮ ਤੋਂ ਇਲਾਵਾ ਫਿਲਮ 'ਚ ਮੋਨੀ ਰੋਆਏ , ਜੈਕੀ ਸ਼ਰਾਫ , ਸੁਚਿੱਤਰਾ ਕ੍ਰਿਸ਼ਨਾਮੂਰਤੀ , ਅਤੇ ਸਿਕੰਦਰ ਖੇਰ ਅਹਿਮ ਭੂਮਿਕਾ ਨਿਭਾਉਣ ਵਾਲੇ ਹਨ।

ਹੋਰ ਵੇਖੋ : ਮਾਨਸਾ ਦੇ ਸਰਕਾਰੀ ਸਕੂਲ ‘ਚ ਇੰਝ ਹੋਇਆ ਨਿਸ਼ਾ ਬਾਨੋ ਦਾ ਸਵਾਗਤ, ਦੇਖੋ ਵੀਡੀਓ

John Abraham upcoming movie official poster out romeo akbar walter John Abraham

ਫਿਲਮ ਨੂੰ ਰੌਬੀ ਗਰੇਵਾਲ ਡਾਇਰੈਕਟ ਕਰ ਰਹੇ ਹਨ। ਇੱਕ ਹੋਰ ਖਾਸ ਗੱਲ ਇਹ ਕਿ ਜੌਨ ਅਬਰਾਹਮ ਇਸ ਫਿਲਮ 'ਚ ਭਾਰੇ ਸ਼ਰੀਰ 'ਚ ਨਹੀਂ ਸਗੋਂ ਦੁਬਲੇ ਪਤਲੇ ਨਜ਼ਰ ਆਉਣ ਵਾਲੇ ਹਨ। 'ਰੋਮੀਓ ਅਕਬਰ ਵਾਲਟਰ' ਦੀ ਕਹਾਣੀ 1970 ਦੇ ਦਸ਼ਕ ਦੀ ਇੱਕ ਸੱਚੀ ਘਟਨਾ 'ਤੇ ਆਧਾਰਿਤ ਹੈ।

ਫ‍ਿਲ‍ਮ ਦੀ ਸ਼ੂਟ‍ਿੰਗ ਗੁਜਰਾਤ, ਸ਼੍ਰੀਨਗਰ , ਦਿੱਲੀ ਅਤੇ ਨੇਪਾਲ ਦੇ ਬਾਰਡਰ ਉੱਤੇ ਹੋਣੀ ਹੈ। ਦੱਸ ਦਈਏ ਕਿ ਨਿਰਮਾਤਾਵਾਂ ਦੀ ਪਹਿਲੀ ਚੋਆਇਸ ਜੌਨ ਅਬਰਾਹਮ ਨਹੀਂ ਸਨ। ਮੇਕਰਜ਼ ਨੇ ਪਹਿਲਾਂ ਇਹ ਫਿਲਮ ਸੁਸ਼ਾਂਤ ਸਿੰਘ ਰਾਜਪੂਤ ਨੂੰ ਆਫਰ ਕੀਤੀ ਸੀ। ਪਰ ਸਮਾਂ ਨਾਂ ਹੋਣ ਦੇ ਕਾਰਨ ਉਹਨਾਂ ਨੇ ਇਹ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ।

You may also like