ਮਾਨਸਾ ਦੇ ਸਰਕਾਰੀ ਸਕੂਲ 'ਚ ਇੰਝ ਹੋਇਆ ਨਿਸ਼ਾ ਬਾਨੋ ਦਾ ਸਵਾਗਤ, ਦੇਖੋ ਵੀਡੀਓ

written by Aaseen Khan | January 23, 2019

ਮਾਨਸਾ ਦੇ ਸਰਕਾਰੀ ਸਕੂਲ 'ਚ ਇੰਝ ਹੋਇਆ ਨਿਸ਼ਾ ਬਾਨੋ ਦਾ ਸਵਾਗਤ , ਦੇਖੋ ਵੀਡੀਓ : ਗਾਇਕਾ ਅਤੇ ਅਦਾਕਾਰਾ ਨਿਸ਼ਾ ਬਾਨੋ ਜਿੰਨ੍ਹਾਂ ਦੀ ਗਾਇਕੀ ਅਤੇ ਐਕਟਿੰਗ ਨੂੰ ਹਰ ਵਰਗ ਦੇ ਲੋਕੀ ਪਸੰਦ ਕਰਦੇ ਹਨ। ਨਿਸ਼ਾ ਬਾਨੋ ਆਪਣੇ ਰੁਜੇਵੇਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ  ਮਾਨਸਾ ਦੇ ਪਿੰਡ ਚਕੇਰੀਆ ਦੇ ਸਰਕਾਰੀ ਸਕੂਲ 'ਚ ਪਹੁੰਚੇ ਜਿੱਥੇ ਉਹਨਾਂ ਦੇ ਛੋਟੇ ਛੋਟੇ ਫੈਨਜ਼ ਨੇ ਉਹਨਾਂ ਦਾ ਸਵਾਗਤ ਕੀਤਾ। ਸਰਕਾਰੀ ਸਕੂਲ ਦੇ ਬੱਚੇ ਉਹਨਾਂ ਨਾਲ ਹੱਥ ਮਿਲਾਉਣ ਨੂੰ ਉਤਾਵਲੇ ਹੋ ਰਹੇ ਹਨ। ਬੱਚਿਆਂ ਦੀ ਖੁਸ਼ੀ ਦੇਖਦਿਆਂ ਹੀ ਬਣਦੀ ਹੈ। ਨਿਸ਼ਾ ਬਾਨੋ ਨੇ ਵੀ ਆਪਣੀ ਇਹਨਾਂ ਬੱਚਿਆਂ ਨੂੰ ਮਿਲਕੇ ਜੋ ਖੁਸ਼ੀ ਹੋਈ ਹੈ ਉਸਦਾ ਪ੍ਰਗਟਾਵਾ ਇਸ ਵੀਡੀਓ ਦੀ ਕੈਪਸ਼ਨ 'ਚ ਕੀਤਾ ਹੈ। ਨਿਸ਼ਾ ਬਾਨੋ ਨੇ ਲਿਖਿਆ ਹੈ 'ਦਿਲੋਂ ਖੁਸ਼ੀ ਹੋਈ ਇਹਨਾਂ ਬੱਚਿਆਂ ਨਾਲ ਮਿਲਕੇ'।

 
View this post on Instagram
 

Dilo Khushi hoyi aaj ehna bacheya nu milke ??#sarkari school chakeriya Mansa ?

A post shared by Nisha Bano (@nishabano) on

ਹੋਰ ਵੇਖੋ : ਮਾਣਕਾਂ ਦੇ ਮੁੰਡੇ ਜੱਸ ਮਾਣਕ ਦੇ ਬਚਪਨ ਦਾ ਵੀਡੀਓ ਆਇਆ ਸਾਹਮਣੇ , ਦੇਖਕੇ ਹੋ ਜਾਓਗੇ ਹੈਰਾਨ ਬੱਚਿਆਂ ਦੇ ਅਧਿਆਪਕ ਵੀ ਆਸ ਪਾਸ ਖੜੇ ਇਸ ਸ਼ਾਨਦਾਰ ਪਲ ਦਾ ਅਨੰਦ ਮਾਣ ਰਹੇ ਹਨ। ਨਿਸ਼ਾ ਬਾਨੋ ਦੇ ਗਾਣਿਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਹਾਲ ਹੀ 'ਚ ਕਰਮਜੀਤ ਅਨਮੋਲ ਨਾਲ ਰਿਲੀਜ਼ ਹੋਇਆ ਡਿਊਟ 'ਭੂਤ ਭੰਗੜਾ' ਗੀਤ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨਿਸ਼ਾ ਬਾਨੋ ਕਈ ਸੁਪਰਹਿੱਟ ਪੰਜਾਬੀ ਫ਼ਿਲਮਾਂ 'ਚ ਅਹਿਮ ਕਿਰਦਾਰ ਨਿਭਾ ਚੁੱਕੇ ਹਨ। ਅਤੇ ਕਈ ਹੋਰ ਪੰਜਾਬੀ ਗਾਣੇ ਵੀ ਆਪਣੀ ਆਵਾਜ਼ ਨਾਲ ਨਵਾਜ਼ ਚੁੱਕੇ ਹਨ।

0 Comments
0

You may also like