ਜਾਨ ਅਬ੍ਰਾਹਿਮ ਦੀ ਫ਼ਿਲਮ 'ਅਟੈਕ' ਦਾ ਟ੍ਰੇਲਰ ਹੋਇਆ ਰਿਲੀਜ਼, ਐਕਸ਼ਨ ਸੀਨਸ ਕਰਦੇ ਨਜ਼ਰ ਆਏ ਜਾਨ

written by Pushp Raj | March 07, 2022

ਬਾਲੀਵੁੱਡ ਦੇ ਮਸ਼ਹੂਰ ਐਕਟਰ ਜੌਨ ਅਬ੍ਰਾਹਿਮ (John Abraham) ਸਟਾਰਰ ਫ਼ਿਲਮ ਅਟੈਕ ਪਾਰਟ 1 (Film Attack Part 1) ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਗਈ ਹੈ। ਇਸ ਫ਼ਿਲਮ ਦੀ ਰਿਲੀਜ਼ ਡੇਟ ਦੀ ਜਾਣਕਾਰੀ ਜੌਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਦਿੱਤੀ ਹੈ। ਅੱਜ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਫੈਨਜ਼ ਜਾਨ ਦੇ ਐਕਸ਼ਨ ਸੀਨਸ ਨੂੰ ਵੇਖ ਕੇ ਬਹੁਤ ਖੁਸ਼ ਹਨ।

ਜਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। ਪੋਸਟਰ 'ਚ ਜੌਨ ਦੇ ਦੋਹਾਂ ਹੱਥਾਂ 'ਚ ਬੰਦੂਕ ਹੈ ਅਤੇ ਉਹ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪਿੱਛੇ ਇੱਕ ਹੈਲੀਕਾਪਟਰ ਉੱਡਦਾ ਨਜ਼ਰ ਆ ਰਿਹਾ ਹੈ। ਜੌਨ ਨੇ ਪੋਸਟਰ ਦੇ ਕੈਪਸ਼ਨ 'ਚ ਲਿਖਿਆ- 'ਹਮਲੇ ਲਈ ਤਿਆਰ ਰਹੋ।' ਅਟੈਕ ਭਾਗ 1 (1 ਅਪ੍ਰੈਲ 2022) ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਿਹਾ ਹੈ।

ਇਸ ਫਿਲਮ ਦਾ ਨਿਰਦੇਸ਼ਨ ਲਕਸ਼ਯ ਰਾਜ ਆਨੰਦ ਨੇ ਕੀਤਾ ਹੈ ਅਤੇ ਇਸ ਵਿੱਚ ਜੌਨ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼ ਅਤੇ ਰਕੁਲ ਪ੍ਰੀਤ ਸਿੰਘ ਵੀ ਹਨ।

ਇਸ ਫ਼ਿਲਮ 'ਚ ਮੁੜ ਇੱਕ ਵਾਰ ਫੇਰ ਤੋਂ ਜੌਨ ਅਬ੍ਰਾਹਿਮ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ਦੀ ਰਿਲੀਜ਼ ਡੇਟ ਕਾਫੀ ਸਮੇਂ ਤੋਂ ਅਟਕ ਰਹੀ ਸੀ, ਇਸ ਤੋਂ ਪਹਿਲਾਂ ਵੀ ਦੋ ਵਾਰ ਫ਼ਿਲਮ ਅਟੈਕ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ ਪਰ ਕੋਰੋਨਾ ਕਾਰਨ ਹਰ ਵਾਰ ਫ਼ਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ।

ਇਸ ਫਿ਼ਲਮ 'ਚ ਜੌਨ ਅਤੇ ਰਕੁਲ ਪ੍ਰੀਤ ਦੇ ਨਾਲ ਜੈਕਲੀਨ ਵੀ ਨਜ਼ਰ ਆਵੇਗੀ। ਫ਼ਿਲਮ 'ਚ ਜੌਨ ਅਬ੍ਰਾਹਮ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ। ਜੌਨ ਅਬ੍ਰਾਹਿਮ ਦੀ ਇਹ ਫ਼ਿਲਮ ਐਕਸ਼ਨ ਅਤੇ ਡਰਾਮੇ ਨਾਲ ਭਰਪੂਰ ਇੱਕ ਓਰੀਐਂਟ ਵੈਂਚਰ ਹੈ।

ਹੋਰ ਪੜ੍ਹੋ : ਜੌਨ ਇਬ੍ਰਾਹਿਮ ਸਟਾਰਰ ਫ਼ਿਲਮ Attack Part 1 ਦੀ ਰਿਲੀਜ਼ ਡੇਟ ਆਈ ਸਾਹਮਣੇ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

ਇਸ ਫ਼ਿਲਮ ਦੀ ਕਹਾਣੀ ਇੱਕ ਰੇਂਜਰ ਅਫ਼ਸਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ 'ਤੇ ਆਧਾਰਿਤ ਹੈ। ਇਸ ਫ਼ਿਲਮ ਦਾ ਟੀਜ਼ਰ ਫ਼ਿਲਮ ਮੇਕਰਸ ਵੱਲੋਂ 15 ਦਸੰਬਰ 2021 ਨੂੰ ਲਾਂਚ ਕੀਤਾ ਗਿਆ ਸੀ।
ਇਹ ਫ਼ਿਲਮ ਪਹਿਲਾਂ 28 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਇਸ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਸੀ, ਹਾਲਾਂਕਿ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਦਰਸ਼ਕਾਂ ਦਾ ਇੰਤਜ਼ਾਰ 1 ਅਪ੍ਰੈਲ ਨੂੰ ਖ਼ਤਮ ਹੋ ਜਾਵੇਗਾ।

You may also like