ਜਾਨ ਇਬ੍ਰਾਹਿਮ ਦੀ ਪਤਨੀ ਪ੍ਰਿਆ ਦੀ ਹੋ ਰਹੀ ਹੈ ਤਾਰੀਫ, ਵਾਇਰਲ ਵੀਡੀਓ ਦੇਖ ਕੇ ਫੈਨਜ਼ ਲੁੱਟਾ ਰਹੇ ਨੇ ਪਿਆਰ

written by Pushp Raj | January 05, 2023 05:00pm

John Abraham’s wife Priya viral video: ਬਾਲੀਵੁੱਡ ਅਦਾਕਾਰ ਜਾਨ ਇਬ੍ਰਾਹਿਮ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਕਾਰਨ ਸੁਰਖੀਆਂ 'ਚ ਹਨ। ਜਾਨ ਇਬ੍ਰਾਹਿਮ ਬੇਸ਼ਕ ਅੱਜ 50 ਸਾਲ ਦੇ ਹੋ ਗਏ ਹੋਣ ਪਰ ਉਨ੍ਹਾਂ ਦੀ ਜ਼ਬਰਦਸਤ ਬਾਡੀ ਅਤੇ ਫਿਟਨੈਸ ਕਾਰਨ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਅੱਜ ਵੀ ਕੁੜੀਆਂ ਜਾਨ ਦੀ ਲੁੱਕ ਨੂੰ ਲੈ ਕੇ ਦੀਵਾਨੀਆਂ ਹਨ। ਹਾਲ ਹੀ ਵਿੱਚ ਜਾਨ ਦੀ ਪਤਨੀ ਪ੍ਰਿਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ  ਹੈ, ਇਸ ਵੀਡੀਓ ਨੂੰ ਵੇਖਣ ਮਗਰੋਂ ਫੈਨਜ਼ ਪ੍ਰਿਆ ਦੀ ਸ਼ਲਾਘਾ ਕਰ ਰਹੇ ਹਨ। ਆਓ ਜਾਣਦੇ ਹਾਂ ਕਿਉਂ।

image Source :Instagram

ਜਾਨ ਇਬ੍ਰਾਹਿਮ ਦੀ ਲਵ ਲਾਈਫ ਹਮੇਸ਼ਾ ਸੁਰਖੀਆਂ 'ਚ ਰਹੀ ਹੈ। ਜਾਨ ਨੇ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੂੰ ਲਗਭਗ 9 ਸਾਲ ਡੇਟ ਕਰਨ ਤੋਂ ਬਾਅਦ 2014 'ਚ ਅਮਰੀਕੀ ਇਨਵੈਸਟਮੈਂਟ ਬੈਂਕਰ ਪ੍ਰਿਆ ਰੁੰਚਲ ਨਾਲ ਵਿਆਹ ਕੀਤਾ ਸੀ। ਪ੍ਰਿਆ ਦਾ ਸਬੰਧ ਭਾਵੇਂ ਬਾਲੀਵੁੱਡ ਨਾਲ ਨਾ ਹੋਵੇ ਪਰ ਸੋਸ਼ਲ ਮੀਡੀਆ 'ਤੇ ਆਏ ਦਿਨ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਪ੍ਰਿਆ ਨੂੰ ਵੀ ਆਪਣੇ ਪਤੀ ਵਾਂਗ ਜਾਨਵਰਾਂ ਨਾਲ ਬੇਹੱਦ ਪਿਆਰ ਹੈ। ਹਾਲ ਹੀ ਵਿੱਚ ਪ੍ਰਿਆ ਰੁੰਚਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਪ੍ਰਿਆ ਇੱਕ ਗਲੀ ਦੇ ਕੁੱਤੇ ਨੂੰ ਪਿਆਰ ਕਰਦੀ ਹੋਈ ਨਜ਼ਰ ਆ ਰਹੀ ਹੈ।

image Source :Instagram

ਵੀਡੀਓ 'ਚ ਪ੍ਰਿਆ ਪਹਿਲਾਂ ਕੁੱਤੇ ਨੂੰ ਪਿਆਰ ਨਾਲ ਬੁਲਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਫਿਰ ਆਪਣੇ ਹੱਥਾਂ ਨਾਲ ਉਸ ਨੂੰ ਖਾਣਾ ਖੁਆਉਂਦੀ ਹੈ। ਪ੍ਰਿਆ ਦੀ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਸ ਦੀ ਤਾਰੀਫ ਕਰ ਰਹੇ ਹਨ। ਕੈਜ਼ੂਅਲ ਲੁੱਕ 'ਚ ਪ੍ਰਿਆ ਕਾਫੀ ਖੂਬਸੂਰਤ ਲੱਗ ਰਹੀ ਹੈ।

ਦੱਸ ਦਈਏ ਅਦਾਕਾਰ ਜਾਨ ਇਬ੍ਰਾਹਿਮ ਤੇ ਪ੍ਰਿਆ ਜਾਨਵਰਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਜਾਨ ਇਬ੍ਰਾਹਿਮ ਨੇ ਕੋਰੋਨਾ ਕਾਲ ਦੇ ਦੌਰਾਨ ਲੌਕਡਾਊਨ ਵਿੱਚ ਵੀ ਕਈ ਜਾਨਵਰਾਂ ਦੀ ਮਦਦ ਕੀਤੀ। ਉਨ੍ਹਾਂ ਨੇ ਲੌਕਡਾਊਨ ਦੇ ਦੌਰਾਨ ਸੜਕ 'ਤੇ ਅਵਾਰਾ ਘੁੰਮ ਰਹੇ ਜਾਨਵਾਰਾਂ ਲਈ ਖਾਣੇ ਦਾ ਪ੍ਰਬੰਧ ਕੀਤਾ। ਜਾਨ ਇਬ੍ਰਾਹਿਮ ਤੇ ਪ੍ਰਿਆ ਕਈ ਅਜਿਹੀਆਂ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ, ਜੋ ਜਾਨਵਰਾਂ ਦੀ ਦੇਖਭਾਲ ਕਰਦੇ ਹਨ। ਫੈਨਜ਼ ਪ੍ਰਿਆ ਦੀ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ।

image Source :Instagram

ਹੋਰ ਪੜ੍ਹੋ: ਕੀ ਨੋਰਾ ਫ਼ਤੇਹੀ ਨੂੰ ਡੇਟ ਕਰ ਰਹੇ ਨੇ ਆਰੀਅਨ ਖ਼ਾਨ ? ਜਾਣੋ ਵਾਇਰਲ ਤਸਵੀਰਾਂ ਦੀ ਸੱਚਾਈ

ਜਾਨ ਇਬ੍ਰਾਹਿਮ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ 'ਪਠਾਨ' 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਇੱਕ ਵਾਰ ਫਿਰ ਤੋਂ ਜਾਨ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲੇਗਾ। ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਦੇ ਨਾਲ ਜਾਨ ਇਬ੍ਰਾਹਿਮ ਵੀ ਅਹਿਮ ਭੂਮਿਕਾ ਵਿੱਚ ਹਨ।

 

View this post on Instagram

 

A post shared by Voompla (@voompla)

You may also like