ਬੇਹੱਦ ਗਰੀਬੀ ਦੇਖੀ ਹੈ ਬਾਲੀਵੁੱਡ ਦੇ ਇਹਨਾਂ ਅਦਾਕਾਰਾਂ ਨੇ, ਫ਼ਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਕਰਦੇ ਸਨ ਇਹ ਕੰਮ  

written by Rupinder Kaler | July 18, 2019

ਕਹਿੰਦੇ ਹਨ ਕਿ ਇਨਸਾਨ ਦਾ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ । ਜੇ ਮਾੜੇ ਦਿਨ ਹਨ ਤਾਂ ਚੰਗੇ ਦਿਨ ਵੀ ਆਉਂਦੇ ਤੇ ਜੇ ਚੰਗੇ ਹਨ ਤਾਂ ਮਾੜੇ ਵੀ ਆਉਂਦੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਾਂਗੇ ਉਹਨਾਂ ਅਦਾਕਾਰਾਂ ਬਾਰੇ ਜਿਹੜੇ ਬਹੁਤ ਹੀ ਗਰੀਬੀ ਵਿੱਚੋਂ ਉੱਠ ਕੇ ਬਾਲੀਵੁੱਡ ਦੇ ਸਟਾਰ ਬਣੇ ਹਨ । ਸਭ ਤੋਂ ਪਹਿਲਾ ਗੱਲ ਕਰਦੇ ਹਾਂ ਜਾਨੀ ਲੀਵਰ ਦੀ ਬਾਲੀਵੁੱਡ ਦੇ ਮਸ਼ਹੂਰ ਕਮੇਡੀਅਨ ਜਾਨੀ ਲੀਵਰ ਦੇ ਪਿਤਾ ਇੱਕ ਕਿਸਾਨ ਸਨ ਅਤੇ ਉਸਦਾ ਬਚਪਨ ਝੋਪੜੀ ਵਿੱਚ ਬੀਤਿਆ 7 ਵੀਂਂ ਕਲਾਸ ਵਿੱਚ ਆਉਂਦੇ ਆਉਂਦੇ ਉਹਨਾਂ ਦੀ ਪੜ੍ਹਾਈ ਛੁੱਟ ਗਈ ਸੀ । ਘਰ ਦੇ ਗੁਜ਼ਾਰੇ ਲਈ ਉਹ ਛੋਟੀ ਉਮਰ ਵਿੱਚ ਹੀ ਅਖਬਾਰ ਵੇਚਣ ਲਈ ਜਾਂਦੇ ਸਨ । ਪਰ ਬਾਲੀਵੁੱਡ ਵਿੱਚ ਐਂਟਰੀ ਹੁੰਦੇ ਹੀ ਉਹਨਾਂ ਦੀ ਕਿਸਮਤ ਬਦਲ ਗਈ । ਤੇਜ਼ਾਬ, ਬਾਜ਼ੀਗਰ, ਕਰਨ-ਅਰਜੁਨ, ਕੁੱਛ-ਕੁੱਛ ਹੋਤਾ ਹੈ, ਦੁਲ੍ਹੇ ਰਾਜਾ, ਅੰਦਾਜ਼, ਫਿਰ ਹੇਰਾ-ਫੇਰੀ, ਦਿਲ ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕਰਕੇ ਨਾਂ ਸਿਰਫ਼ ਦਰਸ਼ਕਾਂ ਦੇ ਦਿੱਤਾ ਵਿੱਚ ਜਗ੍ਹਾ ਬਣਾਈ ਬਲਕਿ ਆਪਣੇ ਕੰਮ ਦੀ ਬਦੌਲਤ ਫ਼ਿਲਮਕਾਰਾਂ ਤੋਂ ਕਰੋੜਾਂ ਰੁਪਏ ਦੇ ਰੂਪ 'ਚ ਫ਼ੀਸ ਵੀ ਵਸੂਲੀ । ਦੂਜੇ ਨੰਬਰ ਤੇ ਮਿਥੁਨ ਚਕ੍ਰਵਰਤੀ ਆਉਂਦੇ ਹਨ । ਇੱਕ ਸਮਾਂ ਅਜਿਹਾ ਸੀ ਜਦ ਮਿਥੁਨ ਦੇ ਕੋਲ ਖਾਣ ਦੇ ਲਈ ਪੈਸੇ ਨਹੀਂ ਹੋਇਆ ਕਰਦੇ ਸਨ ਅਤੇ ਅੱਜ ਉਹ ਖ਼ੁਦ 3੦੦0 ਕਰੋੜ ਦੇ ਮਾਲਿਕ ਹਨ । ਉਹਨਾਂ ਦਾ ਕਾਰੋਬਾਰ ਦੇਸ਼ ਦੇ ਹਰ ਕੋਨੇ ਵਿੱਚ ਫੈਲਿਆ ਹੋਇਆ ਹੈ । ਉਹਨਾਂ ਦੇ ਦੇਸ਼ ਦੇ ਹਰ ਕੋਨੇ ਵਿੱਚ ਕਈ ਰੈਸਟੋਰੈਂਟ ਅਤੇ ਹੋਟਲ ਹਨ । ਮਿਥੁਨ ਨੇ ਬਾਲੀਵੁੱਡ ਵਿੱਚ ਫ਼ਿਲਮ ਡਿਸਕੋ ਡਾਂਸਰ ਤੋਂ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਕਈ ਸਫ਼ਲ ਫ਼ਿਲਮਾਂ ਦਾ ਹਿੱਸਾ ਰਹੇ । ਉਹ ਇੱਕ ਫ਼ਿਲਮ ਲਈ ਕਰੋੜਾਂ 'ਚ ਫ਼ੀਸ ਲੈਂਦੇ ਹਨ । ਇਸ ਲਿਸਟ ਦੇ ਤੀਜੇ ਨੰਬਰ ਤੇ ਰਜਨੀਕਾਂਤ ਆਉਂਦੇ ਹਨ । ਇਸ ਅਦਾਕਾਰ ਨੇ ਵੀ ਬੇਹੱਦ ਗਰੀਬੀ ਵੇਖੀ ਹੈ ।ਰਜਨੀਕਾਂਤ ਦੇ ਕੋਲ ਅੱਜ ਅਰਬਾਂ ਦੀ ਪ੍ਰਾਪਰਟੀ ਹੈ ਅਤੇ ਉਸਦੀ ਫੀਸ ਕਰੀਬ 5੦ ਕਰੋੜ ਰੁਪਏ ਹੈ । ਉਹਨਾਂ ਨੇ ਨਾ ਸਿਰਫ਼ ਸਾਊਥ ਇੰਡੀਅਨ ਸਿਨੇਮਾ ਵਿਚ ਸੁਪਰਹਿੱਟ ਫਿਲਮਾਂ ਦਿੱਤੀਆਂ ਬਲਕਿ ਬਾਲੀਵੁੱਡ ਵਿਚ ਵੀ ਅੰਧਾ ਕਾਨੂੰਨ, ਚਾਲਬਾਜ਼, ਭਗਵਾਨ ਦਾਦਾ ਜਿਹੀਆਂ ਕਈ ਸਫਲ ਫਿਲਮਾਂ ਵਿੱਚ ਕੰਮ ਕੀਤਾ ਹੈ । ਰਜਨੀਕਾਂਤ ਕਦੇ ਬਸ ਵਿੱਚ ਕੰਡਕਤਰ ਦਾ ਕੰਮ ਕਰਦਾ ਸੀ । ਚੌਥੇ ਨੰਬਰ ਤੇ ਸੰਜੇ ਮਿਸ਼ਰਾ ਆਉਂਦੇ ਹਨ । ਫਿਲਮਾਂ ਵਿਚ ਆਪਣੇ ਅਲੱਗ ਤਰਾਂ ਦੇ ਅੰਦਾਜ ਨਾਲ ਲੋਕਾਂ ਨੂੰ ਹਸਾਉਣ ਵਾਲੇ ਐਕਟਰ ਸੰਜੇ ਮਿਸ਼ਰਾ ਬਿਹਾਰ ਦੇ ਰਹਿਣ ਵਾਲੇ ਹਨ । ਸੰਜੇ ਮਿਸ਼ਰਾ ਨੇ ਵੀ ਅਜਿਹੀ ਗਰੀਬੀ ਦੇਖੀ ਹੈ ਜਿਸ ਬਾਰੇ ਤੁਸੀਂ ਯਕੀਨ ਨਹੀਂ ਕਰੋਂਗੇ। ਸੜ੍ਹਕ ਦੇ ਕਿਨਾਰੇ ਉਸਨੇ ਰਹਿ ਕੇ ਆਪਣਾ ਗੁਜਾਰਾ ਕੀਤਾ ਪਰ ਜਦ ਫਿਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਸਦੀ ਕਿਸਮਤ ਬਦਲ ਗਈ ਅੱਜ ਸੰਜੇ ਮਿਸ਼ਰਾ ਅਕਸਰ ਫਿਲਮਾਂ ਵਿਚ ਅਹਿਮ ਕਿਰਦਾਰਾਂ ਵਿਚ ਨਜਰ ਆ ਹੀ ਜਾਂਦੇ ਹਨ । ਬੋਮਨ ਇਰਾਨੀ – ਬਾਲੀਵੁੱਡ ਦੇ ਮਸ਼ਹੂਰ ਐਕਟਰ ਬੋਮ ਇਰਾਨੀ ਨੇ ਮੈਂ ਹੁਣ ਨਾ, ੩ ਇਡੀਅਟਸ, ਲਗੇ ਰਹੋ ਮੁੰਨਾਭਾਈ, ਹੈਪੀ ਨਿਊ ਈਅਰ ਅਤੇ ਪੀ.ਕੇ ਜਿਹੀਆਂ ਫਿਲਮਾਂ ਦੇ ਵਿਚ ਕੰਮ ਕੀਤਾ ਹੈ । ਬੋਮਨ ਇਰਾਨੀ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਮੱਧਿਅਮ ਵਰਗ ਦੇ ਆਦਮੀ ਰਹੇ ਹਨ ਅਤੇ ਇੱਕ ਰੈਸਟੋਰੈਂਟ ਵਿੱਚ ਵੇਟਰ ਦੀ ਨੌਕਰੀ ਕਰਦੇ ਸਨ ਪਰ ਜਦ ਉਸਨੂੰ ਫਿਲਮਾਂ ਵਿਚ ਆਉਣ ਦਾ ਮੌਕਾ ਮਿਲਿਆ ਤਾਂ ਉਸਦੀ ਕਿਸਮਤ ਬਦਲ ਗਈ ਅਤੇ ਅੱਜ ਫੀਸ ਕਰੋੜਾਂ ਵਿਚ ਹੈ ।

0 Comments
0

You may also like