ਜੌਰਡਨ ਸੰਧੂ ਅਤੇ ਸ਼੍ਰੀ ਬਰਾੜ ਦੀ ਆਵਾਜ਼ ‘ਚ ਨਵਾਂ ਗੀਤ ‘ਕਤਲ’ ਰਿਲੀਜ਼

written by Shaminder | November 16, 2021

ਜੌਰਡਨ ਸੰਧੂ (Jordan Sandhu) ਅਤੇ ਸ਼੍ਰੀ ਬਰਾੜ  (Shree Brar) ਦੀ ਆਵਾਜ਼ ‘ਚ ਨਵਾਂ ਗੀਤ ‘ਕਤਲ’ (Qatal)  ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਐਵੀ ਸਰਾ ਨੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਦੇ ਕਈ ਗੀਤ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਫ਼ਿਲਮ ‘ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ, ਹਨੀ ਮੱਟੂ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

Jordan Sandhu, image From jordan Sandhu Song

ਹੋਰ ਪੜ੍ਹੋ : ਫੈਟ ਤੋਂ ਫਿੱਟ ਹੋਏ ਸਨ ਅਦਨਾਨ ਸਾਮੀ, ਇੱਕ ਵਾਰ ਫਿਰ ਦਿਖਾਈ ਦੇਣ ਲੱਗਿਆ ਮੋਟਾਪਾ, ਵੀਡੀਓ ਵਾਇਰਲ

ਇਹ ਫ਼ਿਲਮ ਤਿੰਨ ਮੁੱਖ ਕਿਰਦਾਰਾਂ ਪੰਮਾ, ਸ਼ਿੰਦਾ ਅਤੇ ਗੇਜਾ ਦੇ ਆਲੇ ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਪੰਮਾ ਦਾ ਕਿਰਦਾਰ ਪ੍ਰਿੰਸ ਕੰਵਲਜੀਤ ਨਿਭਾ ਰਹੇ ਨੇ, ਸ਼ਿੰਦਾ ਦੇ ਕਿਰਦਾਰ ‘ਚ ਧੀਰਜ ਕੁਮਾਰ ਨਜ਼ਰ ਆਉਣਗੇ।

Jordan Sandhu,, image From jordan Sandhu Song

ਗਿੱਪੀ ਗਰੇiਵਾਲ ਜੋ ਕਿ ਗੇਜਾ ਨਾਂਅ ਦੇ ਕਿਰਦਾਰ ਦੇ ਨਾਲ ਫ਼ਿਲਮ ‘ਚ ਐਕਸ਼ਨ ਅਤੇ ਖਲਨਾਇਕ ਵਾਲੇ ਰੋਲ ‘ਚ ਨਜ਼ਰ ਆਉਣਗੇ। ਇਹ ਫ਼ਿਲਮ 19 ਨਵੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਨੂੰ ਲਿਖਿਆ ਅਤੇ ਪ੍ਰੋਡਿਉਸ ਕੀਤਾ ਹੈ ਗਿੱਪੀ ਗਰੇਵਾਲ ਨੇ । ਅਮਰ ਹੁੰਦਲ ਵੱਲੋਂ ਹੀ ਇਸ ਨੂੰ ਡਾਇਰੈਕਟ ਕੀਤਾ ਗਿਆ ਹੈ।

ਇਸ ਫ਼ਿਲਮ 'ਚ ਕਈ ਹੋਰ ਕਲਾਕਾਰ ਜਿਵੇਂ ਮਹਾਵੀਰ ਭੁੱਲਰ, ਆਸ਼ੀਸ ਦੁੱਗਲ, ਮਲਕੀਤ ਰੌਣੀ, ਰਾਣਾ ਜੰਗ ਬਹਾਦੁਰ ਤੋਂ ਇਲਾਵਾ ਕਈ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਸਾਲ 2020 ‘ਚ ਗਿੱਪੀ ਗਰੇਵਾਲ ਆਪਣੀ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਵੈੱਬ ਸੀਰੀਜ਼ ਵਾਰਨਿੰਗ ਲੈ ਕੇ ਆਏ ਸੀ । ਜਿਸ ‘ਚ ਕਲਾਕਾਰ ਪ੍ਰਿੰਸ ਕੰਵਲਜੀਤ ਸਿੰਘ ਤੇ ਧੀਰਜ ਕੁਮਾਰ ਅਹਿਮ ਭੂਮਿਕਾ ‘ਚ ਨਜ਼ਰ ਆਏ ਸੀ । ਦਰਸ਼ਕਾਂ ਵੱਲੋਂ ਇਸ ਵੈੱਬ ਸੀਰੀਜ਼ ਨੂੰ ਖੂਬ ਪਸੰਦ ਕੀਤਾ ਗਿਆ ਸੀ।

 

 

You may also like