ਜੌਰਡਨ ਸੰਧੂ ਦੀ ਆਵਾਜ਼ ‘ਚ ਨਵਾਂ ਗੀਤ ‘ਮੁੰਡਾ ਸਰਦਾਰਾਂ ਦਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

written by Shaminder | November 14, 2022 02:26pm

ਜੌਰਡਨ ਸੰਧੂ (Jordan Sandhu) ਅਤੇ ਸਵੀਤਾਜ ਬਰਾੜ (Sweetaj Brar) ਦੀ ਆਵਾਜ਼’ਚ ਨਵਾਂ ਗੀਤ ‘ਮੁੰਡਾ ਸਰਦਾਰਾਂ ਦਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਹਨ ਅਤੇ ਗੀਤ ਦੀ ਫੀਚਰਿੰਗ ‘ਚ ਜੌਰਡਨ ਸੰਧੂ ਅਤੇ ਸਵੀਤਾਜ ਬਰਾੜ ਨਜ਼ਰ ਆ ਰਹੇ ਹਨ । ਗੀਤ ‘ਚ ਇੱਕ ਕੁੜੀ ਅਤੇ ਮੁੰਡੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

Sweetaj brar ,... Image Source : Youtube

ਹੋਰ ਪੜ੍ਹੋ : ਜਸਪਿੰਦਰ ਨਰੂਲਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਸ ਤਰ੍ਹਾਂ ਹੋਈ ਸੰਗੀਤਕ ਸਫ਼ਰ ਦੀ ਸ਼ੁਰੂਆਤ

ਜੋ ਇੱਕ ਦੂਜੇ ਤੋਂ ਦਿਲ ਹਾਰ ਬੈਠੇ ਹਨ ।ਕੁੜੀ ਨੂੰ ਇਸ ਮੁੰਡੇ ਯਾਨੀ ਕਿ ਜੌਰਡਨ ਸੰਧੂ ਦੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਇਸ ਪਿਆਰ ਦੇ ਚੱਕਰ ‘ਚ ਕੁੜੀ ਹਰ ਵੇਲੇ ਉਸ ਦੀਆਂ ਯਾਦਾਂ ‘ਚ ਗੁਆਚੀ ਰਹਿੰਦੀ ਹੈ ।

Sweetaj brar , Image Source : Youtube

ਹੋਰ ਪੜ੍ਹੋ : ਸਤਿੰਦਰ ਸੱਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਵੀਡੀਓ ਕੀਤਾ ਸਾਂਝਾ

ਆਖਿਰਕਾਰ ਇਹ ਦੋਵਾਂ ਦਾ ਇਹ ਪਿਆਰ ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਤੋਂ ਬਾਅਦ ਇੱਕ ਰਿਸ਼ਤੇ ‘ਚ ਬਦਲ ਜਾਂਦਾ ਹੈ । ਇਸ ਗੀਤ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।

Jordan Sandhu And Sweetaj brar Image Source : Youtube

ਇਸ ਤੋਂ ਇਲਾਵਾ ਉਹ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਸਵੀਤਾਜ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਵੀ ਕਈ ਗੀਤ ਆਪਣੀ ਆਵਾਜ਼ ‘ਚ ਕੱਢ ਚੁੱਕੇ ਹਨ । ਉਹ ਸਿੱਧੂ ਮੂਸੇਵਾਲਾ ਦੇ ਨਾਲ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।

You may also like