
ਜੌਰਡਨ ਸੰਧੂ (Jordan Sandhu) ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ‘ਅੱਜ ਜਸ਼ਨ ਮਨਾਏ ਜਾਣਗੇ ਤੇਰਾ ਸੋਹਣੀਏ ਬਰਥਡੇ ਆ’ ਵਰਗੇ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਇਸੇ ਲੜੀ ਦੇ ਤਹਿਤ ਗਾਇਕ ਦਾ ਨਵਾਂ ਗੀਤ ‘ਪੋਜ਼ਟੀਵਿਟੀ’ (Positivity)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮਨੀ ਲੌਂਗੀਆ ਨੇ ਲਿਖੇ ਹਨ ਅਤੇ ਮਿਊਜ਼ਿਕ ਸਟਾਰ ਬੁਆਏਜ਼ ਨੇ ਦਿੱਤਾ ਹੈ ।

ਹੋਰ ਪੜ੍ਹੋ : ਜੌਰਡਨ ਸੰਧੂ ਕੁਲਵਿੰਦਰ ਬਿੱਲਾ ਅਤੇ ਬੰਟੀ ਬੈਂਸ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ
ਜੌਰਡਨ ਸੰਧੂ ਦੇ ਇਸ ਗੀਤ ‘ਚ ਇੱਕ ਅਜਿਹੇ ਮੁੰਡੇ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣਾ ਰੌਅਬ ਦਾਅਬਾ ਇਲਾਕੇ ‘ਚ ਰੱਖਦਾ ਹੈ ਅਤੇ ਇਸ ਕਾਰਨ ਉਸ ਦਾ ਇਲਾਕੇ ‘ਚ ਪੂਰਾ ਸਿੱਕਾ ਚੱਲਦਾ ਹੈ । ਜੌਰਡਨ ਸੰਧੂ ਦੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਜੌਰਡਨ ਸੰਧੂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ‘ਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਹੁਣ ਤੱਕ ਉਹ ਖਤਰੇ ਦਾ ਘੁੱਗੂ, ਕਾਕੇ ਦਾ ਵਿਆਹ, ਗਿੱਦੜ ਸਿੰਗੀ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

ਜੌਰਡਨ ਸੰਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਇਸੇ ਸਾਲ ਵਿਆਹ ਕਰਵਾਇਆ ਹੈ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਜੌਰਡਨ ਸੰਧੂ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਬੀਤੇ ਦਿਨ ਵੀ ਉਨ੍ਹਾਂ ਨੇ ਕੁਲਵਿੰਦਰ ਬਿੱਲਾ ਅਤੇ ਬੰਟੀ ਬੈਂਸ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ ।ਜਿਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਤਿੰਨੇ ਕੁਝ ਨਵਾਂ ਕਰਨ ਜਾ ਰਹੇ ਹਨ ।
View this post on Instagram