ਪੰਜਾਬੀ ਫ਼ਿਲਮ ਇੰਡਸਟਰੀ 'ਚ ਦੋ ਨਵੀਆਂ ਹੀਰੋਇਨਾਂ ਦੀ ਐਂਟਰੀ,ਇਸ ਫ਼ਿਲਮ 'ਚ ਆਉਣਗੀਆਂ ਨਜ਼ਰ

written by Shaminder | June 26, 2019

ਪੰਜਾਬੀ ਫ਼ਿਲਮ ਇੰਡਸਟਰੀ 'ਚ ਆਏ ਦਿਨ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ ਅਤੇ ਹੁਣ ਮੁੜ ਤੋਂ ਦੋ ਹੀਰੋਇਨਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਕਦਮ ਰੱਖਿਆ ਹੈ । ਉਹ ਹਨ ਪੰਜਾਬੀ ਫ਼ਿਲਮ ਜੁਗਨੀ ਯਾਰਾਂ ਦੀ ਵਿੱਚ ਆਉਣ ਵਾਲੀਆਂ ਹੀਰੋਇਨਾਂ  । https://www.youtube.com/watch?v=0EaWSqDQ3NM   ਜੀ ਹਾਂ ਪੰਜਾਬੀ ਫ਼ਿਲਮ ਜੁਗਨੀ ਯਾਰਾਂ ਦੀ ਪੰਜ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ 'ਚ ਪ੍ਰੀਤ ਬਾਠ ਅਤੇ ਦੀਪ ਜੋਸ਼ੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ ।ਫ਼ਿਲਮ ਦਾ ਟ੍ਰੇਲਰ ਅਤੇ ਪਹਿਲਾ ਗੀਤ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਭਰਪੂਰ ਪਿਆਰ ਵੀ ਮਿਲ ਰਿਹਾ ਹੈ। https://www.youtube.com/watch?v=V72MwkI5vUs ਕੁਮਾਰ ਅਜੇ ਦੀ ਲਿਖੀ ਅਤੇ ਸਾਗਰ ਐਸ ਸ਼ਰਮਾ ਵੱਲੋਂ ਨਿਰਦੇਸ਼ਤ ਕੀਤੀ ਗਈ ਇਹ ਫ਼ਿਲਮ ਰੁਮਾਂਸ, ਐਕਸ਼ਨ ਤੇ ਡਰਾਮਾ ਭਰਪੂਰ ਫ਼ਿਲਮ ਹੈ ਇਸ ਦੇ ਨਾਲ ਹੀ ਅਦਾਕਾਰਾ ਮਹਿਮਾ ਹੋਰਾ ਅਤੇ ਸਿੱਧੀ ਅਹੁਜਾ ਵੀ ਪੰਜਾਬੀ ਫ਼ਿਲਮ ਇੰਡਸਟਰੀ 'ਚ ਕਦਮ ਰੱਖਣ ਜਾ ਰਹੀਆਂ ਹਨ । ਮਹਿਮਾ ਹੋਰਾ ਗੈਰ ਫ਼ਿਲਮੀ ਪਿਛੋਕੜ ਵਾਲੀ ਹੈ ਅਤੇ ਦਿੱਲੀ ਦੀ ਜੰਮਪਲ ਹੈ ।

0 Comments
0

You may also like