Jyoti Nooran Divorce: ਪੰਜਾਬੀ ਗਾਇਕਾ ਜੋਤੀ ਨੂਰਾਂ ਨੇ ਆਪਣੇ ਪਤੀ 'ਤੇ ਲਗਾਏ ਕੁੱਟਮਾਰ ਦੇ ਇਲਜ਼ਾਮ, ਜਾਣੋ ਪੂਰਾ ਮਾਮਲਾ

written by Lajwinder kaur | August 07, 2022

Jyoti Nooran Divorce: ਦੁਨੀਆ ਭਰ 'ਚ ਨੂਰਾਂ ਸਿਸਟਰਜ਼ ਦੇ ਨਾਂ ਨਾਲ ਮਸ਼ਹੂਰ ਮਹਿਲਾ ਸੂਫੀ ਗਾਇਕਾਂ ਦੀ ਜੋੜੀ ਦੀ ਮੈਂਬਰ ਜੋਤੀ ਨੂਰਾਂ ਨੇ ਆਪਣੇ ਪਤੀ 'ਤੇ ਉਸ 'ਤੇ ਹਮਲਾ ਕਰਨ ਦਾ ਦੋਸ਼ ਲਗਾਏ ਹਨ। ਸ਼ਨੀਵਾਰ ਨੂੰ ਜਲੰਧਰ 'ਚ ਜੋਤੀ ਨੂਰਾਂ ਨੇ ਦੋਸ਼ ਲਗਾਇਆ ਕਿ ਉਸਦਾ ਪਤੀ ਕੁਨਾਲ ਪਾਸੀ ਨਸ਼ੇ ਦਾ ਆਦੀ ਹੈ। ਗਾਇਕਾ ਨੇ ਕੁਨਾਲ ਤੋਂ ਤਲਾਕ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ।

ਹੋਰ ਪੜ੍ਹੋ : 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ ਦੀ ਵਿਗੜੀ ਹਾਲਤ, ਹਸਪਤਾਲ ‘ਚ ਕਰਵਾਇਆ ਭਰਤੀ, ਪ੍ਰਸ਼ੰਸਕ ਕਰ ਰਹੇ ਨੇ ਦੁਆਵਾਂ

Jyoti Nooran Divorce from hubby image source: Instagram

ਨੂਰਾਂ ਸਿਸਟਰਜ਼ ਦੇ ਨਾਮ ਨਾਲ ਮਸ਼ਹੂਰ, ਸੁਲਤਾਨਾ ਨੂਰਾਂ ਅਤੇ ਜੋਤੀ ਨੂਰਾਂ ਜਲੰਧਰ ਨਾਲ ਸਬੰਧਤ ਹਨ। ਪ੍ਰੈੱਸ ਕਾਨਫਰੰਸ 'ਚ ਜੋਤੀ ਨੂਰਾਂ ਨੇ ਕਿਹਾ ਕਿ ਉਸ ਨੇ 2014 'ਚ ਕੁਨਾਲ ਪਾਸੀ ਨਾਲ ਲਵ ਮੈਰਿਜ ਕਰਵਾਈ ਸੀ। ਵਿਆਹ ਦੇ ਇੱਕ ਸਾਲ ਤੱਕ ਸਭ ਕੁਝ ਠੀਕ ਰਿਹਾ ਪਰ ਇਸ ਤੋਂ ਬਾਅਦ ਕੁਨਾਲ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

Jyoti Nooran with husband image source: Instagram

ਸੂਫੀ ਗਾਇਕਾ ਨੇ ਆਪਣੇ ਪਤੀ 'ਤੇ ਕਈ ਕਰੋੜ ਰੁਪਏ ਗਾਇਬ ਕਰਨ ਦਾ ਦੋਸ਼ ਵੀ ਲਾਇਆ ਹੈ। ਜੋਤੀ ਨੂਰਾਂ ਨੇ ਕਿਹਾ ਕਿ ਉਸ ਨੇ ਦੇਸ਼-ਵਿਦੇਸ਼ ਵਿੱਚ ਸ਼ੋਅ ਕਰਕੇ ਜੋ ਵੀ ਕਮਾਈ ਕੀਤੀ ਸੀ, ਉਸ ਨੂੰ ਉਸ ਦੇ ਪਤੀ ਕੁਨਾਲ ਪਾਸੀ ਨੇ ਗਾਇਬ ਕਰ ਦਿੱਤਾ ਸੀ। ਹੁਣ ਉਸਦੇ ਖਾਤੇ ਵਿੱਚ ਸਿਰਫ਼ 92 ਹਜ਼ਾਰ ਰੁਪਏ ਬਚੇ ਹਨ। ਜੋਤੀ ਨੇ ਦੱਸਿਆ ਕਿ ਕੁਨਾਲ ਪੈਸੇ ਦਾ ਸਾਰਾ ਹਿਸਾਬ ਕਿਤਾਬ ਰੱਖਦਾ ਸੀ। ਉਹ ਹੀ ਉਸਦੇ ਸ਼ੋਅ ਵੀ ਬੁੱਕ ਕਰਦਾ ਸੀ। ਕਈ ਵਾਰ ਪੁੱਛਣ 'ਤੇ ਵੀ ਕੁਨਾਲ ਨੇ ਉਸ ਨੂੰ ਕੋਈ ਹਿਸਾਬ ਨਹੀਂ ਦਿੱਤਾ। ਕੁਨਾਲ ਨੇ ਅਫੀਮ-ਚਰਸ ਅਤੇ ਗਾਂਜੇ ਤੋਂ ਇਲਾਵਾ ਹੋਰ ਮਹਿੰਗੇ ਨਸ਼ੇ 'ਤੇ ਸਾਰਾ ਪੈਸਾ ਖਰਚ ਕਰ ਦਿੱਤੇ ਹਨ।

Jyoti Nooran Divorce-min image source: Instagram

ਵਿਆਹ ਤੋਂ ਬਾਅਦ ਮੇਰਾ ਪਤੀ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਨਸ਼ਾ ਕਰਕੇ ਮੈਨੂੰ ਮਾਰਦਾ-ਕੁੱਟਦਾ ਸੀ ਤੇ ਮੇਰੇ ਪ੍ਰੋਗਰਾਮਾਂ ਜਾਂ ਸ਼ੋਅਜ਼ ਤੋਂ ਜੋ ਪੈਸੇ ਆਉਂਦੇ ਸਨ, ਉਹ ਆਪ ਹੀ ਰੱਖ ਲੈਂਦਾ ਸੀ ਤੇ ਮੇਰੇ ਨਾਮ ‘ਤੇ ਉਹ ਸ਼ੋਅ ਬੁੱਕ ਕਰਦਾ ਸੀ ਤੇ ਪੈਸੇ ਤੈਅ ਕਰਦਾ ਸੀ।

ਗਾਇਕਾ ਨੇ ਅੱਗੇ ਦੱਸਿਆ ਕਿ ਹੁਣ ਉਸਦਾ ਪਤੀ ਉਸਨੂੰ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਜਿਸ ਕਰਕੇ ਗਾਇਕਾ ਦੀ ਜਾਨ ਨੂੰ ਖ਼ਤਰਾ ਪੈ ਗਿਆ । ਜਿਸ ਕਰਕੇ ਗਾਇਕਾ ਜੋਤੀ ਨੂਰਾਂ ਨੇ ਆਪਣੇ ਪਤੀ ਤੋਂ ਦੁਖੀ ਹੋ ਕੇ ਅਦਾਲਤ ’ਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਤੀ ਦੇ ਖ਼ਿਲਾਫ਼ ਐੱਸ. ਐੱਸ. ਪੀ. ਜਲੰਧਰ ਨੂੰ ਆਪਣੀ ਸੁਰੱਖਿਆ ਤੇ ਪਤੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਵੀ ਦੇ ਦਿੱਤੀ ਹੈ।

You may also like