'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ ਦੀ ਵਿਗੜੀ ਹਾਲਤ, ਹਸਪਤਾਲ ‘ਚ ਕਰਵਾਇਆ ਭਰਤੀ, ਪ੍ਰਸ਼ੰਸਕ ਕਰ ਰਹੇ ਨੇ ਦੁਆਵਾਂ

written by Lajwinder kaur | July 08, 2022

Eijaz Khan gets hospitalised: 'ਬਿੱਗ ਬੌਸ 14' 'ਚ ਨਜ਼ਰ ਆਉਣ ਵਾਲੇ ਮਸ਼ਹੂਰ ਅਭਿਨੇਤਾ ਏਜਾਜ਼ ਖਾਨ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ। ਏਜਾਜ਼ ਦੀ ਅਚਾਨਕ ਤਬੀਅਤ ਇੰਨੀ ਵਿਗੜ ਗਈ ਹੈ, ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।

ਏਜਾਜ਼ ਨੇ ਖੁਦ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਬੈੱਡ 'ਤੇ ਲੇਟੇ ਹੋਏ ਦਿਖਾਈ ਦੇ ਰਹੇ ਨੇ। ਇਸ ਤਸਵੀਰ 'ਚ ਏਜਾਜ਼ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ ਪਰ ਹੱਥ ਜ਼ਰੂਰ ਨਜ਼ਰ ਆ ਰਿਹਾ ਹੈ। ਏਜਾਜ਼ ਦੀ ਹਸਪਤਾਲ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਦਾਕਾਰ ਦੀ ਇਸ ਤਸਵੀਰ ਤੋਂ ਬਾਅਦ ਪ੍ਰਸ਼ੰਸਕਾਂ ਦੀ ਚਿੰਤਾ ਵਧ ਗਈ ਹੈ ਅਤੇ ਉਹ ਅਦਾਕਾਰ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

inside image of ejaj khan

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ 'ਤੇ ਰੋਣ ਨੂੰ ਲੈ ਕੇ ਟ੍ਰੋਲ ਕੀਤੇ ਜਾਣ 'ਤੇ ਨਿੱਕੀ ਤੰਬੋਲੀ ਨੇ ਕਿਹਾ 'ਮੈਨੂੰ ਉੱਦੋਂ ਵੀ ਟ੍ਰੋਲ ਕੀਤਾ ਗਿਆ ਸੀ ਜਦੋਂ ਮੇਰੇ ਭਰਾ ਦੀ ਮੌਤ ਹੋਈ ਸੀ... '

Eijaz pic

ਉੱਧਰ ਏਜਾਜ਼ ਖਾਨ ਦੀ ਪ੍ਰੇਮਿਕਾ ਅਤੇ ਮਸ਼ਹੂਰ ਅਦਾਕਾਰਾ ਪਵਿੱਤਰਾ ਪੂਨੀਆ ਨੇ ਵੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਹਸਪਤਾਲ ਦੀ ਹੈ। ਇਸ ਤਸਵੀਰ 'ਚ ਦੋਵਾਂ ਦੇ ਚਿਹਰੇ ਤਾਂ ਨਜ਼ਰ ਨਹੀਂ ਆ ਰਹੇ ਹਨ ਪਰ ਪਵਿੱਤਰਾ ਏਜਾਜ਼ ਦਾ ਹੱਥ ਫੜੀ ਨਜ਼ਰ ਆ ਰਹੀ ਹੈ।

eijaz khan with pavitara

ਹਸਪਤਾਲ ਵਾਲੀ ਇਸ ਤਸਵੀਰ ਦੇ ਨਾਲ ਪਵਿੱਤਰਾ ਨੇ ਜਲਦੀ ਠੀਕ ਹੋਣ ਦੀ ਗੱਲ ਆਖੀ ਹੈ। ਦੱਸ ਦਈਏ ਦੋਵਾਂ ਦੀ ਦੋਸਤੀ ਬਿੱਗ ਬੌਸ ਸੀਜ਼ਨ 14 ਦੇ ਦੌਰਾਨ ਹੀ ਹੋਈ ਸੀ। ਫਿਰ ਦੋਵਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਗਿਆ। ਇਸ ਪ੍ਰੇਮੀ ਜੋੜੇ ਨੂੰ ਹਮੇਸ਼ਾ ਇਕੱਠੇ ਡਿਨਰ ਅਤੇ ਲੰਚ ਕਰਦੇ ਹੋਏ ਦੇਖਿਆ ਗਿਆ ਹੈ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਪਾਈ ਹਾਈ ਹੀਲ, ਪੈਰ ‘ਤੇ ਲੱਗੀ ਸੱਟ, ਦੇਖੋ ਮੀਡੀਆ ਫੋਟੋਗ੍ਰਾਫਰਾਂ ਨੂੰ ਕੀ ਕਿਹਾ...

You may also like