ਸ਼ਹਿਨਾਜ਼ ਗਿੱਲ ਦੀ 'ਕਭੀ ਈਦ ਕਭੀ ਦੀਵਾਲੀ' ਦੇ ਸੈੱਟ ਤੋਂ ਫੋਟੋ ਹੋਈ ਵਾਇਰਲ, ਬਾਲ ਕਲਾਕਾਰ ਨਾਲ ਆਈ ਨਜ਼ਰ

written by Lajwinder kaur | June 12, 2022

ਸਲਮਾਨ ਖ਼ਾਨ ਦੀ ਮੋਸਟ ਵੇਟਿਡ ਫਿਲਮ 'ਕਭੀ ਈਦ ਕਭੀ ਦੀਵਾਲੀ' ਇਸ ਸਮੇਂ ਲਗਾਤਾਰ ਸੁਰਖੀਆਂ 'ਚ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਸ਼ਹਿਨਾਜ਼ ਗਿੱਲ ਵੀ ਸਲਮਾਨ ਖ਼ਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਨਜ਼ਰ ਆਵੇਗੀ। ਅਜਿਹੇ 'ਚ ਫਿਲਮ ਦੇ ਸੈੱਟ ਤੋਂ ਉਨ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜੋ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਸ਼ਹਿਨਾਜ਼ ਗਿੱਲ ਨੂੰ ਇਕ ਛੋਟੀ ਬੱਚੀ ਨਾਲ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਵਿਆਹ ਦੇ ਕੁਝ ਮਹੀਨਿਆਂ ਬਾਅਦ ਕੈਟਰੀਨਾ ਅਤੇ ਵਿੱਕੀ ਦੇ ਵਿਚਕਾਰ ਆਇਆ ਕੋਈ ਤੀਜਾ, ਅਦਾਕਾਰਾ ਨੇ ਤਸਵੀਰ ਸਾਂਝੀ ਕਰਕੇ ਕੀਤਾ ਖੁਲਾਸਾ

Image Source: Instagram

ਸਲਮਾਨ ਦੀ ਇਹ ਫਿਲਮ ਸ਼ਹਿਨਾਜ਼ ਲਈ ਇੱਕ ਵੱਡਾ ਪ੍ਰੋਜੈਕਟ ਹੈ, ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਵੱਡੇ ਪਰਦੇ 'ਤੇ ਉੱਤੇ ਨਜ਼ਰ ਆਵੇਗੀ। ਸ਼ਹਿਨਾਜ਼ ਗਿੱਲ ਦੇ ਬਾਲੀਵੁੱਡ 'ਚ ਡੈਬਿਊ ਨੂੰ ਲੈ ਕੇ ਫੈਨਜ਼ ਵੀ ਕਾਫੀ ਉਤਸ਼ਾਹਿਤ ਹਨ। ਫਿਲਮ ਦੇ ਸੈੱਟ ਤੋਂ ਸ਼ਹਿਨਾਜ਼ ਦੀ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਨਾਜ਼ ਕੁਰਸੀ 'ਤੇ ਬੈਠੀ ਹੈ ਅਤੇ ਉਸਦੀ ਗੋਦੀ ‘ਚ ਇੱਕ ਛੋਟੀ ਜਿਹੀ ਬੱਚੀ ਬੈਠੀ ਹੋਈ ਹੈ। ਸ਼ਹਿਨਾਜ਼ ਦੀ ਇਸ ਫੋਟੋ 'ਤੇ ਪ੍ਰਸ਼ੰਸਕਾਂ ਖੂਬ ਪਿਆਰ ਲੁਟਾ ਰਹੇ ਹਨ।

Shehnaaz Gill beats summer in pool; have a look at latest photoshoot Image Source: Instagram

ਵੈਸੇ ਤਾਂ ਖਬਰਾਂ ਮੁਤਾਬਕ ਸ਼ਹਿਨਾਜ਼ ਗਿੱਲ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਜੱਸੀ ਗਿੱਲ ਦੇ ਨਾਲ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਪਿਛਲੇ ਦਿਨੀਂ ਇਹ ਵੀ ਖਬਰ ਆਈ ਸੀ ਕਿ ਜੱਸੀ ਗਿੱਲ ਦੇ ਨਾਲ ਸ਼ਹਿਨਾਜ਼ ਨਹੀਂ ਬਲਕਿ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਨਜ਼ਰ ਆਵੇਗੀ। ਪਰ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

shehnaaz pic viral Image Source: Instagram

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਪੰਜਾਬੀ ਫਿਲਮ 'ਹੌਂਸਲਾ ਰੱਖ' 'ਚ ਨਜ਼ਰ ਆਈ ਸੀ, ਜਿਸ 'ਚ ਉਨ੍ਹਾਂ ਦੇ ਕੰਮ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ।

 

You may also like