ਬਾਲ ਦਿਵਸ 'ਤੇ ਕਾਜੋਲ ਨੇ ਸਾਂਝੀ ਕੀਤੀ ਬਚਪਨ ਦੀ ਕਿਊਟ ਜਿਹੀ ਤਸਵੀਰ, ਫੈਨਜ਼ ਨੂੰ ਪਸੰਦ ਆ ਰਹੀ ਹੈ ਇਹ ਤਸਵੀਰ

written by Lajwinder kaur | November 14, 2022 06:21pm

Kajol shares unseen childhood picture with Tanishaa: ਅੱਜ ਬਾਲ ਦਿਵਸ ਹੈ ਅਤੇ ਇਸ ਮੌਕੇ ਸਾਰੀਆਂ ਮਸ਼ਹੂਰ ਹਸਤੀਆਂ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰ ਰਹੀਆਂ ਹਨ। ਬਾਲ ਦਿਵਸ ਦੇ ਮੌਕੇ 'ਤੇ ਕੁਝ ਫ਼ਿਲਮੀ ਸਿਤਾਰਿਆਂ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ ਅਤੇ ਇਨ੍ਹਾਂ 'ਚੋਂ ਇੱਕ ਹੈ ਕਾਜੋਲ। ਕਾਜੋਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਉਹ ਮਜ਼ਾਕੀਆ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।

ਕਾਜੋਲ ਆਪਣੇ ਮਜ਼ਾਕੀਆ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਇਸ ਸਿਲਸਿਲੇ 'ਚ ਅਦਾਕਾਰਾ ਨੇ ਇੱਕ ਵਾਰ ਫਿਰ ਆਪਣੇ ਬਚਪਨ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ 'ਤੇ ਲੋਕ ਪਿਆਰ ਲੁਟਾ ਰਹੇ ਹਨ। ਇਸ ਤਸਵੀਰ 'ਚ ਕਾਜੋਲ ਨਾਲ ਉਸ ਦੀ ਛੋਟੀ ਭੈਣ ਤਨੀਸ਼ਾ ਮੁਖਰਜੀ ਵੀ ਨਜ਼ਰ ਆ ਰਹੀ ਹੈ। ਦੋਹਾਂ ਦੀ ਬਚਪਨ ਦੀ ਇਹ ਫੋਟੋ ਬਹੁਤ ਪਿਆਰੀ ਹੈ।

ਹੋਰ ਪੜ੍ਹੋ : Children’s Day 2022: ਬਾਲ ਦਿਵਸ ਮੌਕੇ ‘ਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਸਾਂਝੀ ਕੀਤੀ ਆਪਣੇ ਬੱਚਿਆਂ ਦੀ ਪਿਆਰੀ ਜਿਹੀ ਤਸਵੀਰ

Kajol And Rani Mukerji Image Source : Instagram

ਕਾਜੋਲ ਨੇ ਇਹ ਤਸਵੀਰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਹੈ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਾਜੋਲ ਨੂੰ ਟੁੱਟੇ ਹੋਏ ਦੰਦਾਂ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ। ਕਾਜੋਲ ਨੇ ਭੈਣ ਤਨੀਸ਼ਾ ਮੁਖਰਜੀ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਹੋਇਆ ਹੈ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਲੋਕ ਕਹਿੰਦੇ ਹਨ ਕਿ ਕਾਜੋਲ ਬਚਪਨ 'ਚ ਬਹੁਤ ਸ਼ਰਾਰਤੀ ਰਹੀ ਹੋਵੇਗੀ। ਕਾਜੋਲ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਦਿੱਤਾ ਹੈ।

kajol with sister on childhood Image Source : Instagram

ਉਹ ਲਿਖਦੀ ਹੈ, ‘Happy Children’s Day to the kid in me…... Stay mad, stay bad, stay you...ਤੁਸੀਂ ਜਿਵੇਂ ਹੋ, ਸੰਪੂਰਨ ਹੋ’। ਕਲਾਕਾਰਾਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਕਾਜੋਲ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦੇ ਰਹੇ ਹਨ।

Ajay Devgn sends anniversary love to wife Kajol Image Source : Instagram

ਪੋਸਟ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਹਾਂ ਤੁਸੀਂ ਪਰਫੈਕਟ ਹੋ। ਬਾਲ ਦਿਵਸ ਮੁਬਾਰਕ'। ਤਾਂ ਇਕ ਹੋਰ ਨੇ ਲਿਖਿਆ, 'ਮੈਡਮ ਤੁਹਾਡੀ ਮੁਸਕਰਾਹਟ ਅਜੇ ਵੀ ਪਹਿਲਾਂ ਵਰਗੀ ਹੈ'।

 

 

View this post on Instagram

 

A post shared by Kajol Devgan (@kajol)

You may also like