
ਕਾਕਾ ਕੌਤਕੀ (Kaka Kautki) ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਬੇਸ਼ੱਕ ਅੱਜ ਉਹ ਸੰਸਾਰ ‘ਚ ਨਹੀਂ ਹਨ, ਪਰ ਦਰਸ਼ਕਾਂ ਦੇ ਦਿਲਾਂ ‘ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਪਛਾਣ ਬਣਾਈ ਹੈ ।ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ ਅਤੇ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਸੌਂਕਣ ਸੌਂਕਣੇ’ ਰਿਲੀਜ਼ ਹੋਈ ਹੈ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ । ਇਸ ਦੇ ਨਾਲ ਹੀ ਮਰਹੂਮ ਅਦਾਕਾਰ ਦੇਵ ਖਰੌੜ ਦੀ ਫ਼ਿਲਮ ‘ਡਾਕੂਆਂ ਦਾ ਮੁੰਡਾ-੨’ ‘ਚ ਵੀ ਨਜ਼ਰ ਆਉਣਗੇ ।

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਮਰਹੂਮ ਅਦਾਕਾਰ ਕਾਕਾ ਕੌਤਕੀ ਨੂੰ ਕੀਤਾ ਮਿਸ, ਫ਼ਿਲਮ ‘ਸੌਂਕਣ ਸੌਂਕਣੇ’ ‘ਚ ਕਾਕਾ ਕੌਤਕੀ ਨੇ ਨਿਭਾਇਆ ਹੈ ਕਿਰਦਾਰ
ਇਸ ਫ਼ਿਲਮ ‘ਚ ਉਹ ਬਿਨ੍ਹਾਂ ਪੈਸਿਆਂ ਦੇ ਵੀ ਕੰਮ ਕਰਨ ਲਈ ਤਿਆਰ ਸਨ ।ਮੰਗਾ ਸਿੰਘ ਅੰਟਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਾਕਾ ਕੌਤਕੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਦਾ ਖੁਲਾਸਾ ਕੀਤਾ ਹੈ । ਮੰਗਾ ਸਿੰਘ ਅੰਟਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਕਾਕਾ ਕੌਤਕੀ ਵੀ ਭਾਵੁਕ ਕਰੂਗਾ 27 ਤਰੀਕ ਨੂੰ, ਇਹਨੇ ਮੰਗ ਕੇ ਰੋਲ਼ ਲਿਆ ਸੀ ਕਹਿੰਦਾ," ਭਾਵੇਂ ਮਿਹਨਤਾਨਾ ਨਾ ਦਿਓ ਪਰ ਮੰਗੇ ਦੀ ਫ਼ਿਲਮ ਚ ਕੰਮ ਜਰੂਰ ਕਰਨੈ "।
ਅਸਲ 'ਚ ਜਦੋਂ ਸਟਾਰ ਕਾਸਟ ਸਿਲੇਕਟ ਹੋ ਰਹੀ ਸੀ ਓਦੋਂ ਕਾਕਾ ਬਿਜ਼ੀ ਸੀ, ਪਰ ਕਹਿੰਦਾ," ਭਾਵੇਂ ਮੇਰੇ ਪੱਧਰ ਦਾ ਰੋਲ ਨਾ ਸਹੀ ਇੱਕ ਝਲਕ ਵਾਲਾ ਹੀ ਦੇਵੋ ਮੈਂ ਮੇਰੇ ਯਾਰ ਦੀ ਫ਼ਿਲਮ ਦਾ ਹਿੱਸਾ ਤਾਂ ਜਰੂਰ ਬਣਨੈ " ਮੰਗਾ ਸਿੰਘ ਅੰਟਾਲ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਤੋਂ ਬਾਅਦ ਹਰ ਕੋਈ ਕਾਕਾ ਕੌਤਕੀ ਨੂੰ ਯਾਦ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਹਿਰਾ ਹੈ ।

ਕਾਕਾ ਕੌਤਕੀ ਨੇ ਫ਼ਿਲਮਾਂ ‘ਚ ਜਿੰਨੇ ਵੀ ਕਿਰਦਾਰ ਨਿਭਾਏ ਉਹ ਯਾਦਗਾਰ ਹੋ ਨਿੱਬੜੇ ਹਨ ।ਇਹ ਫ਼ਿਲਮ 27 ਮਈ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ ਅਤੇ ਇਸ ‘ਚ ਦੇਵ ਖਰੌੜ ਮੁੱਖ ਭੂਮਿਕਾ ‘ਚ ਹਨ । ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਮੁੱਖ ਕਿਰਦਾਰ ‘ਚ ਜਪਜੀ ਖਹਿਰਾ ਵੀ ਨਜ਼ਰ ਆਉਣਗੇ । ਇਸ ਦੇ ਨਾਲ ਹੀ ਅਨੀਤਾ ਮੀਤਾ, ਰਾਜ ਸਿੰਘ, ਨਿਸ਼ਾਨ ਭੁੱਲਰ ਸਣੇ ਕਈ ਕਲਾਕਾਰ ਦਿਖਾਈ ਦੇਣਗੇ ।
View this post on Instagram