ਗਾਇਕ ਨਿੰਜਾ ਦਾ ਨਵਾਂ ਗਾਣਾ ‘ਕੱਲ੍ਹਾ ਚੰਗਾ’ ਰਿਲੀਜ਼ ਹੁੰਦੇ ਹੀ ਹੋਇਆ ਹਿੱਟ, ਬਣਿਆ ਹਰ ਇੱਕ ਦੀ ਪਹਿਲੀ ਪਸੰਦ

Written by  Rupinder Kaler   |  November 02nd 2019 10:56 AM  |  Updated: November 02nd 2019 10:56 AM

ਗਾਇਕ ਨਿੰਜਾ ਦਾ ਨਵਾਂ ਗਾਣਾ ‘ਕੱਲ੍ਹਾ ਚੰਗਾ’ ਰਿਲੀਜ਼ ਹੁੰਦੇ ਹੀ ਹੋਇਆ ਹਿੱਟ, ਬਣਿਆ ਹਰ ਇੱਕ ਦੀ ਪਹਿਲੀ ਪਸੰਦ

ਗਾਇਕ ਨਿੰਜਾ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਕੱਲ੍ਹਾ ਚੰਗਾ’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗਾਣਾ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਗਾਣੇ ਦੇ ਰਿਲੀਜ਼ ਹੁੰਦੇ ਹੀ ਯੂ-ਟਿਊਬ ਤੇ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਗਈ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੂੰ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ ਜਦੋਂ ਕਿ ਬੋਲ ਜਾਨੀ ਨੇ ਲਿਖੇ ਹਨ ।

ਇਸ ਗਾਣੇ ਦੀ ਵੀਡੀਓ ਤੇ ਸੁੱਖ ਸੰਘੇੜਾ ਨੇ ਚੰਗੀ ਮਿਹਨਤ ਕੀਤੀ ਹੈ । ਨਿੰਜਾ ਦਾ ਇਹ ਗਾਣਾ ਸੈਡ ਹੋਣ ਦੇ ਨਾਲ ਨਾਲ ਰੋਮਾਂਟਿਕ ਵੀ ਹੈ । ਨਿੰਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਨਿੰਜਾ ਜ਼ਿੰਦਗੀ ਜਿੰਦਾਬਾਦ ‘ਚ ਮੈਂਡੀ ਤੱਖਰ ਨਾਲ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਪੱਤਰਕਾਰ ਅਤੇ ਲੇਖਕ ਮਿੰਟੂ ਗੁਰਸਰੀਆ ਦੀ ਜ਼ਿੰਦਗੀ ‘ਤੇ ਅਧਾਰਿਤ ਇਹ ਫ਼ਿਲਮ ਉਹਨਾਂ ਦੀ ਹੀ ਲਿਖਤ ਹੈ ਜਿਸ ਨੂੰ ਪ੍ਰੇਮ ਸਿੰਘ ਸਿੱਧੂ ਡਾਇਰੈਕਟ ਕਰ ਰਹੇ ਹਨ।

https://www.instagram.com/p/B4WaSBbFsiH/

ਇਹ ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੋਣ ਵਾਲੀ ਹੈ ਜਿਸ ‘ਚ ਨਿੰਜਾ ਅਤੇ ਮੈਂਡੀ ਤੋਂ ਇਲਾਵਾ ਸੁਖਦੀਪ ਸੁਖ,ਯਾਦ ਗਰੇਵਾਲ, ਸਰਦਾਰ ਸੋਹੀ, ਰਾਜੀਵ ਠਾਕੁਰ,ਅੰਮ੍ਰਿਤ ਐਂਬੀ,ਸੈਮਿਉਲ ਜੌਹਨ,ਅਨੀਤਾ ਮੀਤ, ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ।22 ਨਵੰਬਰ ਨੂੰ ਇਹ ਫ਼ਿਲਮ ਪਰਦੇ ‘ਤੇ ਰਿਲੀਜ਼ ਹੋਣ ਵਾਲੀ ਹੈ ਜਿਸ ਦੀ ਪਹਿਲੀ ਝਲਕ ਬਹੁਤ ਜਲਦ ਸਾਹਮਣੇ ਆ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network