ਗਾਇਕ ਕਮਲ ਹੀਰ ਦਾ ਅੱਜ ਹੈ ਜਨਮ ਦਿਨ, ਆਪਣੇ ਗੀਤਾਂ ਨਾਲ ਪੰਜਾਬੀ ਵਿਰਸੇ ਦੀ ਕਰ ਰਹੇ ਹਨ ਸੇਵਾ

written by Rupinder Kaler | January 23, 2020

ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਗਾਇਕ ਕਮਲ ਹੀਰ ਦਾ ਅੱਜ ਜਨਮ ਦਿਨ ਹੈ । ਕਮਲ ਹੀਰ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਉਹਨਾਂ ਨੂੰ ਜਨਮ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ । ਆਪਣੇ ਪ੍ਰਸ਼ੰਸਕਾਂ ਦੇ ਇਸ ਪਿਆਰ ਨੂੰ ਦੇਖਕੇ ਕਮਲ ਹੀਰ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ । ਕਮਲ ਹੀਰ ਦੇ ਜਨਮ ਦਿਨ ਤੇ ਤੁਹਾਨੂੰ ਇਸ ਆਰਟੀਕਲ ਵਿੱਚ ਉਹਨਾਂ ਦੇ ਮੁੱਢਲੇ ਜੀਵਨ ਤੋਂ ਜਾਣੂ ਕਰਵਾਉਂਦੇ ਹਾਂ । ਆਪਣੀ ਗਾਇਕੀ ਕਰਕੇ ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟਣ ਵਾਲੇ ਕਮਲ ਹੀਰ ਦਾ ਜਨਮ 23 ਜਨਵਰੀ, 1973 ਨੂੰ ਪਿੰਡ ਹੱਲੂਵਾਲ, ਪੰਜਾਬ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਕਮਲਜੀਤ ਸਿੰਘ ਹੀਰ ਹੈ। ਭਾਵੇਂ ਉਹ ਪੰਜਾਬ ਵਿੱਚ ਜਨਮੇ ਸਨ ਪਰ 1990 'ਚ ਉਹ ਪੂਰੇ ਪਰਿਵਾਰ ਨਾਲ ਕੈਨੇਡਾ 'ਚ ਸੈਟਲ ਹੋ ਗਏ ਸਨ ।ਕਮਲ ਹੀਰ ਦੀ ਪਤਨੀ ਦਾ ਨਾਂ ਗੁਰਜੀਤ ਕੌਰ ਹੈ। ਕਮਲ ਨੇ ਸੰਗੀਤ ਦੀ ਸਿੱਖਿਆ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਹਾਸਲ ਕੀਤੀ ਸੀ । ਕਮਲ ਹੀਰ ਦੇ ਸੰਗੀਤਕ ਸਫਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਐਲਬਮ 'ਕਮਲੀ' ਨਾਲ 2੦੦੦ 'ਚ ਪੈਰ ਰੱਖਿਆ ਸੀ । ਇਸ ਤੋਂ ਬਾਅਦ ਉਹਨਾਂ ਨੇ 2002 'ਚ ਗੀਤ 'ਕੈਂਠੇ ਵਾਲਾ' ਰਿਲੀਜ਼ ਕੀਤਾ ਸੀ ਜਿਸ ਨਾਲ ਉਹਨਾਂ ਦੀ ਪਹਿਚਾਣ ਬਣ ਗਈ ਸੀ । ਇਸ ਤੋਂ ਬਾਅਦ ਕਮਲ ਹੀਰ ਨੇ ਇੱਕ ਤੋਂ ਬਾਅਦ ਇੱਕ ਐਲਬਮ ਕੱਢੀਆਂ ਜਿਨ੍ਹਾਂ ਨੂੰ ਲੋਕਾਂ ਵਲੋਂ ਖੂਬ ਪਿਆਰ ਦਿੱਤਾ ਗਿਆ। ਕਮਲ ਹੀਰ ਦੇ ਵੱਡੇ ਭਰਾ ਮਨਮੋਹਨ ਵਾਰਿਸ ਅਤੇ ਸੰਗਤਾਰ ਵੀ ਗਾਇਕੀ ਦੇ ਖੇਤਰ ਦੇ ਚਮਕਦੇ ਸਿਤਾਰੇ ਹਨ ।ਇਹ ਤਿਕੜੀ ਦੇਸ਼ਾਂ-ਵਿਦੇਸ਼ਾਂ 'ਚ ਕਈ ਲਾਈਵ ਸ਼ੋਅ ਕਰ ਚੁੱਕੀ ਹੈ। ਤਿੰਨਾਂ ਭਰਾਵਾਂ ਦਾ ਮਸ਼ਹੂਰ ਲਾਈਵ ਸ਼ੋਅ 'ਪੰਜਾਬੀ ਵਿਰਸਾ' ਪੂਰੀ ਦੁਨੀਆ 'ਚ ਪਸੰਦ ਕੀਤਾ ਜਾਂਦਾ ਹੈ।

0 Comments
0

You may also like