ਕਮਲ ਖਹਿਰਾ ਦਾ ਨਵਾਂ ਗਾਣਾ 'ਵਿਚੋਲਿਆਂ ਦੇ ਗੱਪ' ਹੋਵੇਗਾ ਕੁੱਝ ਖਾਸ

Written by  Aaseen Khan   |  November 27th 2018 12:48 PM  |  Updated: November 27th 2018 12:48 PM

ਕਮਲ ਖਹਿਰਾ ਦਾ ਨਵਾਂ ਗਾਣਾ 'ਵਿਚੋਲਿਆਂ ਦੇ ਗੱਪ' ਹੋਵੇਗਾ ਕੁੱਝ ਖਾਸ

ਕਮਲ ਖਹਿਰਾ ਦਾ ਨਵਾਂ ਗਾਣਾ 'ਵਿਚੋਲਿਆਂ ਦੇ ਗੱਪ' ਹੋਵੇਗਾ ਕੁੱਝ ਖਾਸ : ਬੜੀ ਹੀ ਪਿਆਰੀ ਜੀ ਆਵਾਜ਼ ਦੇ ਮਾਲਿਕ ਕਮਲ ਖਹਿਰਾ ਨੇ ਆਪਣੇ ਆਉਣ ਵਾਲੇ ਬ੍ਰਾਂਡ ਨਿਊ ਗਾਣੇ ਦਾ ਪੋਸਟਰ ਜਿਸ ਦਾ ਨਾਮ ਹੈ 'ਵਿਚੋਲੇ ਦਾ ਗੱਪ' ਰਿਲੀਜ਼ ਕਰ ਦਿੱਤਾ ਹੈ। ਗੀਤ ਦਾ ਨਾਮ ਹੀ ਬੜਾ ਹੀ ਯੂਨੀਕ ਹੈ 'ਵਿਚੋਲੇ ਦਾ ਗੱਪ।' ਵਿਆਹਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਸਿੰਗਰਾਂ ਵੱਲੋਂ ਭੰਗੜਾ ਬੀਟ ਸੌਂਗ ਰਿਲੀਜ਼ ਕੀਤੇ ਜਾ ਰਹੇ ਹਨ। ਇਹ ਗਾਣਾ ਵੀ ਬੀਟ ਸੌਂਗ ਹੈ ਜਿਸ ਦਾ ਮਿਊਜ਼ਿਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੱਡੇ ਨਾਮ ਗੋਲਡੀ ਅਤੇ ਸੱਤਾ ਯਾਨੀ ਦੇਸੀ ਕਰਿਉ ਨੇ ਕੀਤਾ ਹੈ।

https://www.instagram.com/p/BqrgXjtgj6H/

ਕਮਲ ਖਹਿਰਾ ਦੇ ਇਸ ਗਾਣੇ ਦੇ ਬੋਲ ਮੰਡੀਰ ਮਾਵੀ ਵੱਲੋਂ ਲਿੱਖੇ ਗਏ ਹਨ। ਉੱਥੇ ਹੀ ਗਾਣੇ 'ਸੀ ਫੀਮੇਲ ਫ਼ੀਚਰ ਬੜੀ ਹੀ ਖੂਬਸੂਰਤ ਅਦਾਕਾਰਾ ਸੋਨੀਆ ਵਰਮਾ ਵੱਲੋਂ ਕੀਤਾ ਜਾ ਰਿਹਾ ਹੈ। 'ਵਿਚੋਲਿਆਂ ਦੇ ਗੱਪ' ਗੀਤ 4 ਦਿਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਗਾਣੇ ਦਾ ਵੀਡੀਓ ਪੰਕਜ ਵਰਮਾ ਵੱਲੋਂ ਫਿਲਮਾਇਆ ਗਿਆ ਹੈ।

new song

ਹੋਰ ਪੜ੍ਹੋ : ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਇੰਝ ਕਮਾਏ 370 ਕਰੋੜ ਰੁਪਏ

ਇਹ ਗੀਤ ਸਪੀਡ ਰਿਕਾਰਡਸ ਦੇ ਲੇਬਲ ਨਾਲ ਲੌਂਚ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਮਲ ਖਹਿਰਾ 'ਪਹਿਲਾ ਬੈਂਚ' , 'ਵਿਚੋਲਾ' ਅਤੇ ਦੇਸੀ ਜੱਟ ਵਰਗੇ ਹਿੱਟ ਟ੍ਰੈਕਜ਼ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ। ਉਮੀਦ ਹੈ ਕਿ ਉਹਨਾਂ ਦਾ ਇਹ ਗਾਣਾ ਵੀ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network