ਕਮਲਜੀਤ ਨੀਰੂ ਨੇ ਆਪਣੇ ਪਿਤਾ ਦੀ ਅੰਤਿਮ ਅਰਦਾਸ ‘ਤੇ ਪਾਈ ਭਾਵੁਕ ਪੋਸਟ

written by Lajwinder kaur | November 27, 2022 08:58pm

Kamaljit Neeru news: ਪੰਜਾਬੀ ਗਾਇਕ ਕਮਲਜੀਤ ਨੀਰੂ ਜੋ ਕਿ ਇਸ ਸਮੇਂ ਬਹੁਤ ਹੀ ਦੁਖਦਾਇਕ ਸਮੇਂ ਵਿੱਚੋਂ ਲੰਘ ਰਹੀ ਹੈ। ਕੁਝ ਹਫ਼ਤੇ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਹਨ। ਮਾਪਿਆਂ ਦੇ ਇਸ ਸੰਸਾਰ ਤੋਂ ਜਾਣਾ ਹਰ ਕਿਸੇ ਲਈ ਬਹੁਤ ਹੀ ਦੁਖਦਾਇਕ ਹੁੰਦਾ ਹੈ। ਅੱਜ ਕਮਲਜੀਤ ਨੀਰੂ ਦੇ ਪਿਤਾ ਦੀ ਅੰਤਿਮ ਅਰਦਾਸ ਸੀ, ਜਿਸ ਕਰਕੇ ਉਨ੍ਹਾਂ ਨੇ ਇੱਕ ਭਾਵੁਕ ਨੋਟ ਆਪਣੇ ਪਿਤਾ ਲਈ ਲਿਖਿਆ।

ਹੋਰ ਪੜ੍ਹੋ: 'ਮਹਾਭਾਰਤ' ਫੇਮ ਪੁਨੀਤ ਈਸਰ ਦੀ ਈਮੇਲ ਹੈਕ ਕਰਨ ਵਾਲਾ ਹੋਇਆ ਗ੍ਰਿਫਤਾਰ, ਲੱਖਾਂ ਰੁਪਏ ਹੜੱਪਣ ਦੀ ਕੋਸ਼ਿਸ਼

singer kamaljit neeru father no more

ਅਦਾਕਾਰਾ/ਗਾਇਕਾ ਕਮਲਜੀਤ ਨੀਰੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪਿਤਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ- ‘ਅੰਤਿਮ ਅਰਦਾਸ🙏🌹Rest In Peace my best friend, my hero, my dearest Papa♥️’। ਇਸ ਪੋਸਟ ਉੱਤੇ ਯੂਜ਼ਰਸ ਵੀ ਕਮੈਂਟ ਕਰਕੇ ਗਾਇਕਾ ਨੂੰ ਹੌਸਲਾ ਦੇ ਰਹੇ ਹਨ।

inside image of kamaljit neeru father

ਕਮਲਜੀਤ ਨੀਰੂ ਇੱਕ ਅਜਿਹੀ ਗਾਇਕਾ ਹੈ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਪਹਿਲਾ ਗੀਤ 1987 ‘ਚ ਆਇਆ ਸੀ । ਕਮਲਜੀਤ ਨੀਰੂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਸੀਟੀ ਤੇ ਸੀਟੀ ਵੱਜਦੀ’, ‘ਰੂੜਾ ਮੰਡੀ ਜਾਵੇ’ ਸਣੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਪਿੱਛੇ ਜਿਹੇ ਉਹ ਪੀ.ਆਰ ਅਤੇ ਹੌਸਲਾ ਰੱਖ ਵਰਗੀ ਫ਼ਿਲਮਾਂ ਵਿੱਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

Kamaljit Neeru

You may also like