
ਮਸ਼ਹੂਰ ਅਦਾਕਾਰਾ ਕਾਮਿਆ ਪੰਜਾਬੀ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ । ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆ ਹਨ । ਤੁਹਾਨੂੰ ਦਸ ਦਈਏ ਕਿ ਕਾਮਿਆ ਤੇ ਸ਼ਲਭ ਦੋਨਾਂ ਦਾ ਇਹ ਦੂਸਰਾ ਵਿਆਹ ਹੈ। ਦੋਨੋਂ ਕਾਫੀ ਸਮੇਂ ਤੋਂ ਇੱਕ ਦੂਸਰੇ ਨੂੰ ਡੇਟ ਕਰ ਰਹੇ ਹਨ। ਵਿਆਹ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕਾਮਿਆ ਦੇ ਦੋਸਤ ਤੇ ਪਰਿਵਾਰ ਦੇ ਕੁਝ ਲੋਕ ਸ਼ਾਮਿਲ ਹੋਏ ਸਨ । https://www.instagram.com/p/B8agqBTjVyU/ ਕਾਮਿਆ ਦੁਲਹਨ ਦੇ ਲਿਬਾਸ ਵਿੱਚ ਬਹੁਤ ਜੱਚ ਰਹੀ ਸੀ । ਇਸ ਤੋਂ ਪਹਿਲਾ ਕਾਮਿਆ ਦੀ ਅੰਗੇਜ਼ਮੈਂਟ ਸੇਰੇਮਨੀ ਗੁਰਦੁਆਰਾ ਸਾਹਿਬ 'ਚ ਹੋਈ ਸੀ ਜਿੱਥੇ ਉਨ੍ਹਾਂ ਪਰਮਾਤਮਾ ਦਾ ਅਸ਼ੀਰਵਾਦ ਲਿਆ ਤੇ ਮੰਗਣੀ ਕੀਤੀ। https://www.instagram.com/p/B8bHcknj8k4/ ਕਾਮਿਆ ਪੰਜਾਬੀ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਹਨਾਂ ਦੇ ਪ੍ਰਸ਼ੰਸਕ ਨਵੀਂ ਵਿਆਹੀ ਜੋੜੀ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ । https://www.instagram.com/p/B8X7aa0DleZ/ https://www.instagram.com/p/B8Wtcx-DWKE/