ਕੰਗਨਾ ਰਣੌਤ ਤੇ ਧਾਕੜ ਦੀ ਟੀਮ ਕਾਸ਼ੀ ਵਿਸ਼ਵਨਾਥ ਧਾਮ ਦਰਸ਼ਨ ਲਈ ਪੁੱਜੀ ਬਨਾਰਸ, ਵੇਖੋ ਤਸਵੀਰਾਂ

written by Pushp Raj | May 19, 2022

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'ਧਾਕੜ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਅਜਿਹੇ 'ਚ ਫਿਲਮ ਦੀ ਸਟਾਰ ਕਾਸਟ ਜ਼ੋਰਾਂ-ਸ਼ੋਰਾਂ ਨਾਲ ਫਿਲਮ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਕੰਗਨਾ, ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਹਾਲ ਹੀ ਵਿੱਚ ਸ਼ਿਵ ਦੇ ਸ਼ਹਿਰ ਵਾਰਾਣਸੀ ਪਹੁੰਚੇ ਅਤੇ ਇਥੇ ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਕੀਤੇ।

image From instagram

ਕੰਗਨਾ ਰਣੌਤ, ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਸਣੇ 'ਧਾਕੜ' ਫਿਲਮ ਦੀ ਟੀਮ ਦੇ ਹੋਰਨਾਂ ਮੈਂਬਰਸ ਨੇ ਵੀ ਇਥੇ ਬਾਬਾ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕੀਤੇ। ਸਭ ਨੇ ਫਿਲਮ ਦੇ ਸਫਲਤਾ ਲਈ ਪ੍ਰਾਰਥਨਾ ਕੀਤੀ। ਤਿੰਨਾਂ ਅਦਾਕਾਰਾਂ ਨੇ ਦਸ਼ਾਸ਼ਵਮੇਧ ਘਾਟ 'ਤੇ ਹੋਣ ਵਾਲੀ ਗੰਗਾ ਆਰਤੀ 'ਚ ਵੀ ਹਿੱਸਾ ਲਿਆ। ਹੁਣ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

image From instagram

ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਕੈਪਸ਼ਨ 'ਚ ਲਿਖਿਆ "ਹਰ ਹਰ ਮਹਾਦੇਵ... ਧਾਕੜ ਟੀਮ ਦੇ ਨਾਲ ਕਾਸ਼ੀ ਵਿਸ਼ਵਨਾਥ ਜੀ ਦੇ ਦਰਸ਼ਨ ਅਤੇ ਗੰਗਾ ਜੀ ਦੀ ਆਰਤੀ। 20 ਮਈ ਨੂੰ ਰਿਲੀਜ਼ ਹੋ ਰਹੀ ਹੈ। "

ਗੰਗਾ ਘਾਟ 'ਤੇ ਪਹੁੰਚੀ ਕੰਗਨਾ ਰਣੌਤ ਨੇ ਪੂਰੀ ਟੀਮ ਨਾਲ ਗੰਗਾ ਆਰਤੀ ਕਰਦੀ ਨਜ਼ਰ ਆ ਰਹੀ ਹੈ। ਉਹ ਕਾਸ਼ੀ ਵਿਸ਼ਵਨਾਥ ਮੰਦਰ ਵੀ ਗਏ। ਉਨ੍ਹਾਂ ਨੇ ਇਤੇ ‘ਹਰ ਹਰ ਮਹਾਦੇਵ’ ਦੇ ਨਾਅਰੇ ਵੀ ਲਾਏ।ਇਸ ਤੋਂ ਪਹਿਲਾਂ ਕੰਗਨਾ ਰਣੌਤ ਫਿਲਮ 'ਧਾਕੜ' ਦੇ ਨਿਰਮਾਤਾ ਅਤੇ ਉਨ੍ਹਾਂ ਦੀ ਪਤਨੀ ਨਾਲ ਤਿਰੂਪਤੀ ਬਾਲਾਜੀ ਵੀ ਗਈ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ।

image From instagram

ਹੋਰ ਪੜ੍ਹੋ : Cannes 2022 Red Carpet : ਕਾਨਸ ਫਿਲਮ ਫੈਸਟੀਵਲ ਦੌਰਾਨ ਰੈਡ ਕਾਰਪੈਟ 'ਤੇ ਨਜ਼ਰ ਆਇਆ ਐਸ਼ਵਰਿਆ ਰਾਏ ਦਾ ਗਲੈਮਰਸ ਲੁੱਕ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ 'ਧਾਕੜ' ਤੋਂ ਇਲਾਵਾ ਕੰਗਨਾ ਰਣੌਤ ਕੋਲ ਲਾਈਨਅਪ 'ਚ ਹੋਰ ਵੀ ਪ੍ਰੋਜੈਕਟ ਹਨ। 'ਤੇਜਸ' 'ਚ ਉਹ ਪਾਇਲਟ ਦੀ ਭੂਮਿਕਾ ਨਿਭਾਏਗੀ। ਉਸ ਕੋਲ 'ਮਣੀਕਰਨਿਕਾ ਰਿਟਰਨਜ਼' ਵੀ ਹੈ। ਉਹ ਨਵਾਜ਼ੂਦੀਨ ਸਿੱਦੀਕੀ ਅਤੇ ਅਵਨੀਤ ਕੌਰ ਅਭਿਨੇਤਰੀ ਇੱਕ ਫਿਲਮ ਦਾ ਨਿਰਮਾਣ ਵੀ ਕਰ ਰਹੀ ਹੈ। ਇਸ ਦਾ ਨਾਂ 'ਟਿਕੂ ਵੈੱਡਸ ਸ਼ੇਰੂ' ਹੈ।

 

View this post on Instagram

 

A post shared by Kangana Dhaakad (@kanganaranaut)

You may also like