
ਕੰਗਨਾ ਰਣੌਤ ਬਾਲੀਵੁੱਡ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਐਕਟਿੰਗ ਤੋਂ ਲੈ ਕੇ ਨਿਰਦੇਸ਼ਨ ਤੱਕ ਕੰਮ ਕਰ ਰਹੀ ਹੈ ਅਤੇ ਹੁਣ ਕੰਗਨਾ ਫਿਲਮ ਨਿਰਮਾਣ ਵਿੱਚ ਵੀ ਐਂਟਰੀ ਕਰ ਚੁੱਕੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਫਿਲਮ 'ਧਾਕੜ' ਨੂੰ ਲੈ ਕੇ ਸੁਰਖੀਆਂ 'ਚ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਰਣੌਤ ਨੇ ਇੱਕ ਸ਼ਾਨਦਾਰ ਬ੍ਰਾਂਡ ਨਿਊ ਕਾਰ ਖਰੀਦੀ ਹੈ। ਇਸ ਦੀ ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਸੋਸ਼ਲ ਮੀਡੀਆ 'ਤੇ ਕੰਗਨਾ ਦੀ ਨਵੇਂ ਕਾਰ ਨਾਲ ਤਸਵੀਰਾਂ ਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ ਦੇ ਜਿਸ 'ਚ ਕੰਗਨਾ ਰਣੌਤ ਆਪਣੀ ਨਵੀਂ ਕਾਲੇ ਰੰਗ ਦੀ ਮਰਸੀਡੀਜ਼ (Mercedes Maybach S680) ਕਾਰ ਨਾਲ ਨਜ਼ਰ ਆ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੰਗਨਾ ਰਣੌਤ ਕਾਰ ਦੇ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਮੌਕੇ ਕੰਗਨਾ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ।

ਕੰਗਨਾ ਦੀ ਇਸ ਕਾਰ ਦੀ ਕੀਮਤ ਕਰੋੜਾਂ ਰੁਪਏ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਕੰਗਨਾ ਰਣੌਤ ਨੇ ਇਸ ਬਿਲਕੁਲ ਨਵੀਂ ਲਗਜ਼ਰੀ ਕਾਰ ਲਈ ਲਗਭਗ 5 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਹਾਲਾਂਕਿ ਕੰਗਨਾ ਕੋਲ ਪਹਿਲਾਂ ਹੀ ਕਈ ਕਾਰਾਂ ਹਨ। ਹੁਣ ਇਹ ਮਰਸਡੀਜ਼ ਕਾਰ ਵੀ ਉਨ੍ਹਾਂ ਦੀ ਕਾਰ ਕਲੈਕਸ਼ਨ 'ਚ ਸ਼ਾਮਲ ਹੋ ਗਈ ਹੈ।
ਦੱਸ ਦੇਈਏ ਕਿ ਕੰਗਨਾ ਰਣੌਤ ਦੀ ਫਿਲਮ 'ਧਾਕੜ' ਅੱਜ ਯਾਨੀ 20 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਆਲੋਚਕਾਂ ਤੋਂ ਚੰਗੀ ਸਮੀਖਿਆ ਮਿਲ ਰਹੀ ਹੈ। ਇਸ ਫਿਲਮ 'ਚ ਕੰਗਨਾ ਰਣੌਤ ਨੇ ਏਜੰਟ ਅਗਨੀ ਦਾ ਕਿਰਦਾਰ ਨਿਭਾਇਆ ਹੈ।

ਹੋਰ ਪੜ੍ਹੋ : ਕੰਗਨਾ ਰਣੌਤ ਤੇ ਧਾਕੜ ਦੀ ਟੀਮ ਕਾਸ਼ੀ ਵਿਸ਼ਵਨਾਥ ਧਾਮ ਦਰਸ਼ਨ ਲਈ ਪੁੱਜੀ ਬਨਾਰਸ, ਵੇਖੋ ਤਸਵੀਰਾਂ
ਇਹ ਇੱਕ ਐਕਸ਼ਨ ਡਰਾਮਾ ਫਿਲਮ ਹੈ ਤੇ ਖਾਸ ਗੱਲ ਇਹ ਹੈ ਕਿ ਕੰਗਨਾ ਪਹਿਲੀ ਵਾਰ ਸਕ੍ਰੀਨ 'ਤੇ ਖਤਰਨਾਕ ਐਕਸ਼ਨ ਅਤੇ ਸਟੰਟ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਇਸ ਫਿਲਮ 'ਚ ਐਕਸ਼ਨ ਸੀਨਜ਼ ਲਈ ਕਈ ਮਹੀਨਿਆਂ ਦੀ ਟ੍ਰੇਨਿੰਗ ਲਈ ਹੈ, ਜਿਸ ਨੂੰ ਉਹ ਅਕਸਰ ਸੋਸ਼ਲ ਮੀਡੀਆ 'ਤੇ ਦਿਖਾਉਂਦੀ ਰਹਿੰਦੀ ਹੈ।
View this post on Instagram