
Kangana Ranaut, Salman Khan's Eid party: ਸਲਮਾਨ ਖ਼ਾਨ ਦੀ ਈਦ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇਸ ਸਮੇਂ ਸੁਰਖੀਆਂ 'ਚ ਹਨ। ਇਸ ਵਾਰ ਈਦ ਪਾਰਟੀ ਦਾ ਆਯੋਜਨ ਸਲਮਾਨ ਦੀ ਭੈਣ ਅਰਪਿਤਾ ਅਤੇ ਜੀਜਾ ਆਯੂਸ਼ ਸ਼ਰਮਾ ਨੇ ਕੀਤਾ ਸੀ। ਬੀਤੀ ਰਾਤ ਅਰਪਿਤਾ ਦੇ ਘਰ ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਪਹੁੰਚੀਆਂ ਸਨ। ਇਸ ਪਾਰਟੀ 'ਚ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਵੀ ਸ਼ਿਰਕਤ ਕੀਤੀ ਅਤੇ ਹੁਣ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਪਿਆਰ ਤੇ ਜਜ਼ਬਾਤਾਂ ਦੇ ਨਾਲ ਭਰਿਆ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਫ਼ਿਲਮ 'Kokka' ਦਾ ਟ੍ਰੇਲਰ ਹੋਇਆ ਰਿਲੀਜ਼

ਕੰਗਨਾ ਰਣੌਤ ਅਕਸਰ ਆਪਣੇ ਦਮਦਾਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ। ਪਿਛਲੇ ਕੁਝ ਸਾਲਾਂ 'ਚ ਕੰਗਨਾ ਰਣੌਤ ਨੇ ਇੰਡਸਟਰੀ ਨਾਲ ਜੁੜੇ ਕਈ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਹੈ ਅਤੇ ਇਸ ਲਿਸਟ 'ਚ ਸਲਮਾਨ ਖ਼ਾਨ ਦਾ ਨਾਂ ਵੀ ਸ਼ਾਮਿਲ ਹੈ। ਅਜਿਹੇ 'ਚ ਜਿਸ ਤਰ੍ਹਾਂ ਨਾਲ ਕੰਗਨਾ ਰਣੌਤ ਈਦ ਪਾਰਟੀ 'ਚ ਪਹੁੰਚੀ ਹੈ, ਲੋਕ ਹੈਰਾਨ ਰਹਿ ਗਏ ਤੇ ਜਿਸ ਕਰਕੇ ਹੁਣ ਉਹ ਕੰਗਨਾ ਰਣੌਤ ਦੀਆਂ ਲੱਤਾਂ ਖਿੱਚ ਰਹੇ ਨੇ।
ਕੰਗਨਾ ਰਣੌਤ ਨੇ ਸਲਮਾਨ ਖ਼ਾਨ ਦੀ ਈਦ ਪਾਰਟੀ 'ਚ ਧਮਾਕੇਦਾਰ ਐਂਟਰੀ ਕੀਤੀ ਅਤੇ ਇਸ ਦੌਰਾਨ ਉਹ ਮੀਡੀਆ ਫੋਟੋਗ੍ਰਾਫਰਾਂ ਦੇ ਸਾਹਮਣੇ ਖੂਬ ਪੋਜ਼ ਦਿੰਦੀ ਨਜ਼ਰ ਆਈ। ਸ਼ਰਾਰਾ ਸੂਟ 'ਚ ਕੰਗਨਾ ਆਪਣੇ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ।

ਇਸ ਵੀਡੀਓ ਉੱਤੇ ਦਰਸ਼ਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਧਾਕੜ ਦੀ ਰਿਲੀਜ਼ ਨੇੜੇ ਹੈ ਅਤੇ ਇਸ ਲਈ ਕੰਗਨਾ ਨੂੰ ਗਿਰਗਿਟ ਵਾਂਗ ਰੰਗ ਬਦਲਣਾ ਪਿਆ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਕੰਗਨਾ ਨੂੰ ਕਿਸਨੇ ਦਿੱਤੀ ਐਂਟਰੀ?' ਕੁਝ ਲੋਕ ਕੰਗਨਾ ਰਣੌਤ ਨੂੰ ਗਿਰਗਿਟ ਵੀ ਕਹਿ ਰਹੇ ਹਨ। ਜਿੱਥੇ ਇਕ ਪਾਸੇ ਕੰਗਨਾ ਰਣੌਤ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ, ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਹਨ।
ਬਾਲੀਵੁੱਡ ਦੇ ਭਾਈਜਾਨ ਦੀ ਈਦ 'ਚ ਕਈ ਸਿਤਾਰੇ ਨਜ਼ਰ ਆਏ। ਜੈਕਲੀਨ ਫਰਨਾਂਡੀਜ਼, ਸ਼ਹਿਨਾਜ਼ ਗਿੱਲ, ਕਿਆਰਾ ਅਡਵਾਨੀ, ਦੀਪਿਕਾ ਪਾਦੂਕੋਣ, ਰਣਵੀਰ ਸਿੰਘ, ਕਰਿਸ਼ਮਾ ਕਪੂਰ, ਰਿਤੇਸ਼ ਦੇਸ਼ਮੁਖ-ਜੇਨੇਲੀਆ ਡਿਸੂਜ਼ਾ ਸਮੇਤ ਕਈ ਲੋਕਾਂ ਨੇ ਸ਼ਿਰਕਤ ਕੀਤੀ।
ਹੋਰ ਪੜ੍ਹੋ : ਹੁਣ ‘ਕਰਨ ਜੌਹਰ’ ਨਹੀਂ ਪਿਲਾਉਣਗੇ ਕਲਾਕਾਰਾਂ ਨੂੰ ਕੌਫ਼ੀ, ਆਪਣੇ ਫੇਮਸ ਸ਼ੋਅ ‘Koffee With Karan’ ਨੂੰ ਕਿਹਾ ਬਾਏ-ਬਾਏ
View this post on Instagram