ਟਵਿੱਟਰ ’ਤੇ ਕੁਝ ਵੀ ਬੋਲ ਦਿੰਦੀ ਹੈ ਕੰਗਨਾ ਰਨੌਤ, ਕੰਗਨਾ ਦੇ ਇਸ ਬਿਆਨ ਦਾ ਖੂਬ ਮਜ਼ਾਕ ਬਣਾ ਰਹੇ ਹਨ ਲੋਕ

written by Rupinder Kaler | February 09, 2021

ਕਿਸਾਨ ਦੇ ਹੱਕ ਵਿੱਚ ਜੋ ਵੀ ਬੰਦਾ ਟਵਿੱਟਰ ਤੇ ਬੋਲਦਾ ਹੈ, ਉਸ ਨੂੰ ਕੰਗਨਾ ਰਨੌਤ ਚੰਗੀਆਂ ਖਰੀਆਂ ਖੋਟੀਆਂ ਸੁਣਾਉਂਦੀ ਹੈ । ਹਾਲ ਹੀ ਵਿੱਚ ਕੰਗਨਾ ਨੇ ਇੱਕ ਟਵੀਟ ਕਰਕੇ ਕ੍ਰਿਕੇਟਰ ਰੋਹਿਤ ਸ਼ਰਮਾ ਨੂੰ ਧੋਬੀ ਦਾ ਕੁੱਤਾ ਕਿਹਾ ਸੀ । ਜਿਸ ਤੋਂ ਬਾਅਦ ਟਵਿੱਟਰ ਨੇ ਕੰਗਨਾ ਦੇ ਕਈ ਟਵੀਟ ਡਲੀਟ ਕਰਕੇ ਕੰਗਨਾ ਨੂੰ ਉਸ ਦਾ ਟਵਿੱਟਰ ਅਕਾਊਂਟ ਬੰਦ ਕਰਨ ਦੀ ਵਾਰਨਿੰਗ ਦਿੱਤੀ ਸੀ । ਹੋਰ ਪੜ੍ਹੋ : ਕਿਸਾਨਾਂ ਦੀ ਮਹਾ ਪੰਚਾਇਤ ’ਚ ਪਹੁੰਚੀ ਰੁਪਿੰਦਰ ਹਾਂਡਾ, ਹਰਿਆਣਾ ਸਰਕਾਰ ਵੱਲੋਂ ਦਿੱਤਾ ਲੋਕ ਗਾਇਕਾ ਦਾ ਖਿਤਾਬ ਵਾਪਿਸ ਕਰਨ ਦਾ ਐਲਾਨ ਕਪੂਰ ਖ਼ਾਨਦਾਨ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਰਿਸ਼ੀ ਕਪੂਰ ਤੇ ਰਣਧੀਰ ਕਪੂਰ ਦੇ ਭਰਾ ਰਾਜੀਵ ਕਪੂਰ ਦਾ ਹੋਇਆ ਦਿਹਾਂਤ ਟਵਿੱਟਰ ਦੀ ਇਸ ਕਾਰਵਾਈ ਨੂੰ ਦੇਖ ਕੇ ਕੰਗਨਾ ਕਾਫੀ ਬੋਂਦਲ ਗਈ ਸੀ । ਇਸ ਸਭ ਦੇ ਚਲਦੇ ਕੰਗਨਾ ਨੇ ਟਵਿੱਟਰ ਨੂੰ ਚੀਨ ਦੀ ਕੱਠਪੁਤਲੀ ਤੱਕ ਕਹਿ ਦਿੱਤਾ ਸੀ । ਕੰਗਨਾ ਨੇ ਕਿਹਾ ਸੀ ਕਿ ਟਵਿੱਟਰ ਨੇ ਇਹ ਕਾਰਵਾਈ ਚੀਨ ਦੇ ਕਹਿਣ ਤੇ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗਨਾ ਜਿਸ ਟਵਿੱਟਰ ਨੂੰ ਚੀਨ ਦੀ ਕੱਠਪੁਤਲੀ ਦੱਸ ਰਹੀ ਹੈ, ਉਹ ਹੀ ਟਵਿੱਟਰ ਚੀਨ ਵਿੱਚ ਬੈਨ ਹੈ । ਸਿਰਫ਼ ਚੀਨ ਦਾ ਵਿਦੇਸ਼ ਮੰਤਰਾਲਾ, ਤੇ ਚੀਨ ਦਾ ਦੂਤਾਵਾਸ ਹੀ ਟਵਿੱਟਰ ਦੀ ਵਰਤਂੋ ਕਰਦਾ ਹੈ ।

0 Comments
0

You may also like