ਕੰਗਨਾ ਰਣੌਤ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮ ਦਿਨ ਤੇ ਕੀਤਾ ਟਵੀਟ, ਇਹਨਾਂ ਲੋਕਾਂ ਨੂੰ ਲਿਆ ਲਪੇਟੇ ਵਿੱਚ

written by Rupinder Kaler | January 21, 2021

ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮਦਿਨ 'ਤੇ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਹੈ । ਇਸ ਸਭ ਦੇ ਚਲਦੇ ਕੰਗਨਾ ਰਣੌਤ ਨੇ ਸੁਸ਼ਾਂਤ ਦੇ ਜਨਮਦਿਨ 'ਤੇ ਕੁਝ ਟਵੀਟ ਕੀਤੇ ਹਨ। ਇਨ੍ਹਾਂ ਟਵੀਟਾਂ ਵਿੱਚ ਉਸਨੇ ਯਸ਼ ਰਾਜ, ਮਹੇਸ਼ ਭੱਟ ਅਤੇ ਕਰਨ ਜੌਹਰ ਦਾ ਵੀ ਜ਼ਿਕਰ ਕੀਤਾ ਹੈ । Kangna- ਹੋਰ ਪੜ੍ਹੋ : ਕੰਗਨਾ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ, "ਪਿਆਰੇ ਸੁਸ਼ਾਂਤ, ਫਿਲਮ ਮਾਫੀਆ ਨੇ ਤੁਹਾਨੂੰ ਪ੍ਰੇਸ਼ਾਨ ਕੀਤਾ ਤੇ ਤੁਹਾਡਾ ਸ਼ੋਸ਼ਣ ਕੀਤਾ, ਤੁਸੀਂ ਸੋਸ਼ਲ ਮੀਡੀਆ 'ਤੇ ਕਈ ਵਾਰ ਮਦਦ ਦੀ ਮੰਗ ਕੀਤੀ ਤੇ ਮੈਨੂੰ ਦੁੱਖ ਹੈ ਕਿ ਮੈਂ ਤੁਹਾਡੇ ਨਾਲ ਨਹੀਂ ਸੀ। ਕਾਸ਼ ਮੈਂ ਇਹ ਨਾ ਸਮਝਿਆ ਹੁੰਦਾ ਕਿ ਫਿਲਮ ਮਾਫੀਆ ਦੇ ਅੱਤਿਆਚਾਰ ਨਾਲ ਤੁਸੀਂ ਆਪਣੇ ਤਰੀਕੇ ਨਾਲ ਨਜਿੱਠਣ ਲਈ ਮਜ਼ਬੂਤ ਹੋ। ਕਾਸ਼... ਜਨਮ ਦਿਨ ਮੁਬਾਰਕ ਮੇਰੇ ਪਿਆਰੇ।" ਕੰਗਨਾ ਨੇ ਇਸ ਦੇ ਨਾਲ ਹੈਸ਼ਟੈਗ ਸੁਸ਼ਾਂਤ ਡੇਅ ਵੀ ਲਿਖਿਆ ਸੀ। ਕੰਗਨਾ ਨੇ ਅਗਲੇ ਟਵੀਟ ਵਿੱਚ ਲਿਖਿਆ, “ਇਹ ਨਾ ਭੁੱਲੋ ਕਿ ਸੁਸ਼ਾਂਤ ਸਿੰਘ ਨੇ ਦੱਸਿਆ ਸੀ ਕਿ ਯਸ਼ ਰਾਜ ਫਿਲਮਸ ਨੇ ਉਸ 'ਤੇ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕਰਨ ਜੌਹਰ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦਿਖਾਏ ਅਤੇ ਉਸ ਦੀ ਫਿਲਮ ਦੀ ਰਿਲੀਜ਼ ਰੋਕ ਦਿੱਤੀ, ਤੇ ਇਹ ਬਾਅਦ 'ਚ ਦੁਨੀਆ ਨੂੰ ਦੱਸਿਆ ਕਿ ਸੁਸ਼ਾਂਤ ਇਕ ਫਲਾਪ ਅਭਿਨੇਤਾ ਹੈ। ਇਹ ਭੁੱਲਣਾ ਨਹੀਂ ਚਾਹੀਦਾ ਕਿ ਮਹੇਸ਼ ਭੱਟ ਦੇ ਬੱਚੇ ਉਸ ਨੂੰ ਤਣਾਅ ਦਿੰਦੇ ਸੀ, ਸੁਸ਼ਾਂਤ ਨੇ ਕਿਹਾ ਸੀ।"

0 Comments
0

You may also like