ਕੰਗਨਾ ਰਣੌਤ ਨਿਭਾਏਗੀ ਨਟੀ ਬਿਨੋਦਿਨੀ ਦਾ ਕਿਰਦਾਰ ਨਿਭਾਏਗੀ, ਜਾਣੋ ਕੌਣ ਹੈ ਨਟੀ ਬਿਨੋਦਿਨੀ ?

Written by  Pushp Raj   |  October 20th 2022 12:50 PM  |  Updated: October 20th 2022 12:50 PM

ਕੰਗਨਾ ਰਣੌਤ ਨਿਭਾਏਗੀ ਨਟੀ ਬਿਨੋਦਿਨੀ ਦਾ ਕਿਰਦਾਰ ਨਿਭਾਏਗੀ, ਜਾਣੋ ਕੌਣ ਹੈ ਨਟੀ ਬਿਨੋਦਿਨੀ ?

Kangana Ranaut As Noti Binodini: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਫ਼ਿਲਮ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ 'ਤੇ ਅਧਾਰਿਤ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਕੰਗਨਾ ਇੱਕ ਹੋਰ ਬਾਈਓਪਿਕ ਵਿੱਚ ਨਜ਼ਰ ਆਵੇਗੀ। ਇਹ ਬਾਈਓਪਿਕ ਨਟੀ ਬਿਨੋਦਿਨੀ ਦੇ ਜੀਵਨ 'ਤੇ ਅਧਾਰਿਤ ਹੋਵੇਗੀ।

Image Source: Twitter

ਦੱਸ ਦਈਏ ਕਿ ਇਨ੍ਹੀਂ ਦਿਨੀਂ ਕੰਗਨਾ ਰਣੌਤ ਫ਼ਿਲਮ ਐਮਰਜੈਂਸੀ 'ਤੇ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੀ ਹੈ। ਫਿਲਹਾਲ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਇਸ ਵਾਰ ਵੀ ਕੰਗਨਾ ਦੀ ਝੋਲੀ 'ਚ ਇੱਕ ਹੋਰ ਬਾਇਓਪਿਕ ਫ਼ਿਲਮ ਆ ਗਈ ਹੈ। ਜੈਲਲਿਤਾ ਅਤੇ ਇੰਦਰਾ ਗਾਂਧੀ ਤੋਂ ਬਾਅਦ, ਕੰਗਨਾ ਰਣੌਤ ਜਲਦੀ ਹੀ ਇੱਕ ਬਜ਼ੁਰਗ ਬੰਗਾਲੀ ਥੀਏਟਰ ਕਲਾਕਾਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

ਕੰਗਨਾ ਰਣੌਤ ਨੇ ਆਪਣੇ ਫ਼ਿਲਮੀ ਕਰੀਅਰ 'ਚ ਪਰਦੇ 'ਤੇ ਕਈ ਚੁਣੌਤੀਪੂਰਨ ਕਿਰਦਾਰ ਨਿਭਾਏ ਹਨ। ਅਜਿਹੇ 'ਚ ਪ੍ਰਸ਼ੰਸਕ ਵੀ ਉਨ੍ਹਾਂ ਦੀ ਹਰ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਹਨ। ਬੇਸ਼ੱਕ ਪਿਛਲੇ ਕੁਝ ਸਮੇਂ ਤੋਂ ਕੰਗਨਾ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਦਿਖਾ ਪਾ ਰਹੀਆਂ ਹਨ ਪਰ ਇਸ ਕਾਰਨ ਅਭਿਨੇਤਰੀ ਨੇ ਚੁਣੌਤੀਪੂਰਨ ਭੂਮਿਕਾਵਾਂ ਕਰਨ ਤੋਂ ਗੁਰੇਜ਼ ਨਹੀਂ ਕੀਤਾ ਹੈ।

Image Source: Twitter

ਇਸ ਵਾਰ ਉਹ ਇੱਕ ਮਹਾਨ ਕਲਾਕਾਰ ਦੀ ਜੀਵਨੀ ਨੂੰ ਪਰਦੇ 'ਤੇ ਲਿਆਉਣ ਵਾਲੀ ਹੈ। ਇਸ ਵਾਰ ਕੰਗਨਾ ਪ੍ਰਦੀਪ ਸਰਕਾਰ ਵੱਲੋਂ ਨਿਰਦੇਸ਼ਿਤ ਹੋਣ ਵਾਲੀ ਫ਼ਿਲਮ ਵਿੱਚ ਬੰਗਾਲੀ ਥੀਏਟਰ ਦੀ ਮਸ਼ਹੂਰ ਅਦਾਕਾਰਾ ਨਟੀ ਬਿਨੋਦਿਨੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਜਾਣੋ ਕੌਣ ਸੀ ਨਟੀ ਬਿਨੋਦਿਨੀ ?

ਸੈਕਸ ਵਰਕਰਾਂ ਦੇ ਪਰਿਵਾਰ ਵਿੱਚ ਪੈਦਾ ਹੋਈ, ਨਟੀ ਬਿਨੋਦਿਨੀ ਦਾਸੀ ਨੇ 12 ਸਾਲ ਦੀ ਉਮਰ ਵਿੱਚ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਬਹੁਤ ਨਿੱਕੀ ਉਮਰ ਵਿੱਚ ਨਾਮ ਕਮਾਇਆ ਅਤੇ ਬੰਗਾਲੀ ਥੀਏਟਰ ਦੇ ਸਭ ਤੋਂ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਵਜੋਂ ਆਪਣੀ ਵੱਖਰੀ ਪਛਾਣ ਬਣਾਈ। ਉਹ ਨਟੀ ਬਿਨੋਦਿਨੀ ਦੇ ਨਾਂ ਨਾਲ ਮਸ਼ਹੂਰ ਸੀ। ਸਿਰਫ 11 ਸਾਲਾਂ ਦੇ ਛੋਟੇ ਕਰੀਅਰ ਵਿੱਚ, ਉਨ੍ਹਾਂ ਨੇ ਗਿਰੀਸ਼ ਚੰਦਰ ਘੋਸ਼ ਦੇ ਨਿਰਦੇਸ਼ਨ ਹੇਠ ਸੀਤਾ, ਦਰੋਪਦੀ, ਰਾਧਾ, ਆਇਸ਼ਾ, ਕੈਕੇਈ, ਮੋਤੀਬੀਬੀ ਅਤੇ ਕਪਾਲਕੁੰਡਲਾ ਸਣੇ 80 ਤੋਂ ਵੱਧ ਭੂਮਿਕਾਵਾਂ ਨਿਭਾਈਆਂ।

Image Source: Twitter

ਹੋਰ ਪੜ੍ਹੋ: ਅਮੀਸ਼ਾ ਪਟੇਲ ਨੇ ਅਨੋਖੇ ਅੰਦਾਜ਼ 'ਚ ਦਿੱਤੀ ਸਨੀ ਦਿਓਲ ਨੂੰ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀ 20 ਸਾਲ ਪੁਰਾਣੀ ਤਸਵੀਰ

ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਸਾਊਥ ਦੀ ਮਸ਼ਹੂਰ ਅਦਾਕਾਰਾ ਅਤੇ ਰਾਜਨੇਤਾ ਜੈਲਲਿਤਾ ਦੀ ਬਾਇਓਪਿਕ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੀ ਹੈ। ਮੌਜੂਦਾ ਸਮੇਂ ਵਿੱਚ, ਕੰਗਨਾ ਐਮਰਜੈਂਸੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾ ਰਹੀ ਹੈ। ਇਸ ਰਾਹ 'ਤੇ ਚੱਲਦਿਆਂ ਕੰਗਨਾ ਹੁਣ ਆਪਣੀ ਆਉਣ ਵਾਲੀ ਫ਼ਿਲਮ 'ਚ ਥੀਏਟਰ ਕਲਾਕਾਰ ਨਟੀ ਬਿਨੋਦਿਨੀ ਦਾ ਕਿਰਦਾਰ ਨਿਭਾਉਣ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਦੀ ਇਸ ਮੈਗਾ ਬਜਟ ਫ਼ਿਲਮ ਨੂੰ ਕੋਈ ਟਾਈਟਲ ਨਹੀਂ ਦਿੱਤਾ ਗਿਆ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network