ਕੋਰੋਨਾ ਕਾਲ ਵਿੱਚ ਇਹ ਅਦਾਕਾਰ ਜੋ ਕੰਮ ਕਰ ਰਿਹਾ ਹੈ, ਜਾਣਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ …!

Written by  Rupinder Kaler   |  July 15th 2020 06:16 PM  |  Updated: July 15th 2020 06:16 PM

ਕੋਰੋਨਾ ਕਾਲ ਵਿੱਚ ਇਹ ਅਦਾਕਾਰ ਜੋ ਕੰਮ ਕਰ ਰਿਹਾ ਹੈ, ਜਾਣਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ …!

ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ, ਬਾਲੀਵੁੱਡ ਦੇ ਸਿਤਾਰੇ ਲੋਕਾਂ ਦੀ ਮਦਦ ਕਰ ਰਹੇ ਹਨ । ਉਹਨਾਂ ਦੀਆਂ ਜ਼ਰੂਰਤਾਂ ਦਾ ਸਮਾਨ ਉਹਨਾਂ ਤੱਕ ਪਹੁੰਚਾ ਰਹੇ ਹਨ । ਇਸ ਮਹਾਮਾਰੀ ਵਿੱਚ ਮਸ਼ਹੂਰ ਅਦਾਕਾਰ ਤੇ ਡਾਇਰੈਕਟਰ ਸ਼੍ਰੀਨਾਥ ਵਸ਼ਿਸ਼ਠ ਦਾ ਵੱਖਰਾ ਰੂਪ ਦੇਖਣ ਨੂੰ ਮਿਲ ਰਿਹਾ ਹੈ । ਸ਼੍ਰੀਨਾਥ ਲੋਕਾਂ ਦੀ ਮਦਦ ਕਰ ਰਹੇ ਹਨ ਪਰ ਵੱਖਰੇ ਰੂਪ ਵਿੱਚ, ਜਿਸ ਨੂੰ ਦੇਖਕੇ ਕੋਈ ਵੀ ਹੈਰਾਨ ਹੈ । ਉਹਨਾਂ ਦੀ ਖੂਬ ਤਾਰੀਫ ਹੋ ਰਹੀ ਹੈ ।

ਸ਼੍ਰੀਨਾਥ ਆਪਣੇ ਹੀ ਅਪਾਰਟਮੈਂਟ ਦੇ ਸਕਿਓਰਿਟੀ ਗਾਰਡ ਬਣ ਗਏ ਹਨ । ਉਹਨਾਂ ਨੇ ਇਹ ਕੰਮ ਕਰਨ ਦਾ ਫੈਸਲਾ ਇਸ ਲਈ ਕੀਤਾ ਹੈ ਕਿਉਂਕਿ ਉਹਨਾਂ ਦੇ ਅਪਾਰਟਮੈਂਟ ਦਾ ਇੱਕ ਸਕਿਓਰਿਟੀ ਗਾਰਡ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ । ਤਿੰਨ ਗਾਰਡਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ । ਸੋਸ਼ਲ ਮੀਡੀਆ ਤੇ ਅਦਾਕਾਰ ਦੀ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ ।

https://twitter.com/AshwiniMS_TNIE/status/1282895526015275008

ਇਸ ਸਭ ਬਾਰੇ ਸ਼੍ਰੀਨਾਥ ਨੇ ਕਿਹਾ ਹੈ ‘ਮੈਂ ਇੱਕ ਕੰਨੜ ਸੀਰੀਅਲ ਵਿੱਚ ਸਕਿਓਰਿਟੀ ਗਾਰਡ ਦੀ ਭੂਮਿਕਾ ਨਿਭਾਈ ਸੀ, ਇਸ ਵਾਰ ਮੈਂ ਅਸਲ ਵਿੱਚ ਗਾਰਡ ਬਣਿਆ ਹਾਂ, ਪੂਰੇ ਦਿਨ ਦਾ ਕੰਮ ਅਪਾਰਟਮੈਂਟ ਵਿੱਚ ਆਉਣ ਜਾਣ ਵਾਲਿਆਂ ਤੇ ਨਜ਼ਰ ਰੱਖਣਾ ਹੈ । ਟੈਂਪਰੇਚਰ ਚੈੱਕ ਕਰਨਾ ਹੈ ਤੇ ਇਹ ਦੇਖਣਾ ਹੈ ਕਿ ਸਭ ਨੇ ਮਾਸਕ ਪਾਇਆ ਹੈ ਜਾਂ ਨਹੀਂ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network