
ਗਾਇਕ ਕੰਠ ਕਲੇਰ (Kanth Kaler) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਪ੍ਰਸ਼ੰਸਕ ਵੀ ਜਨਮ ਦਿਨ ‘ਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਕੰਠ ਕਲੇਰ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਕਲੇਰ ਕੰਠ ਮਿਊਜ਼ਿਕਲ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ‘ਹੁਣ ਤੇਰੀ ਨਿਗਾਹ ਬਦਲ ਗਈ’, ‘ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਆਂ’, ‘ਉਡੀਕਾਂ’ ਅਤੇ ‘ਤੇਰੀ ਯਾਦ ਸੱਜਣਾ’ ਵਰਗੇ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।

ਹੋਰ ਪੜ੍ਹੋ : ਕੰਠ ਕਲੇਰ ਦੀ ਆਵਾਜ਼ ‘ਚ ਸੁਣੋ ਭਗਤ ਰਵੀਦਾਸ ਜੀ ਨੂੰ ਸਮਰਪਿਤ ਧਾਰਮਿਕ ਗੀਤ
ਕਲੇਰ ਕੰਠ ਨੂੰ ਸੁਰਾਂ ਦਾ ਸੁਲਤਾਨ ਕਹਿ ਲਿਆ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।ਕਲੇਰ ਕੰਠ ਨੇ ਆਪਣੇ ਮਿਊਜ਼ਿਕ ਕਰੀਅਰ ਵਿੱਚ ਏਨੇਂ ਹਿੱਟ ਗਾਣੇ ਦਿੱਤੇ ਹਨ ਕਿ ਹਰ ਕੋਈ ਉਸ ਨੂੰ ਦਿਲੋਂ ਪਿਆਰ ਕਰਦਾ ਹੈ । ਕਲੇਰ ਕੰਠ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਜਲੰਧਰ ਦੇ ਨਕੋਦਰ ਦੇ ਰਹਿਣ ਵਾਲਾ ਹੈ । ਕੰਠ ਕਲੇਰ ਨੇ ਆਪਣੀ ਸੁਰੀਲੀ ਆਵਾਜ਼ ‘ਚ ਕਈ ਸੈਡ ਸੌਂਗ ਗਾਏ ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਹਨ ।

ਹੋਰ ਪੜ੍ਹੋ : ਟੁੱਟੇ ਦਿਲ਼ਾਂ ਨੂੰ ਸਹਾਰਾ ਦਿੰਦੇ ਹਨ ਕਲੇਰ ਕੰਠ ਦੇ ਗਾਏ ਗੀਤ,ਜਾਣੋ ਕਿੱਥੋਂ ਮਿਲਿਆ ਕਲੇਰ ਕੰਠ ਨਾਂਅ
ਇਨ੍ਹਾਂ ਗੀਤਾਂ ਦੇ ਜ਼ਰੀਏ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਉਨ੍ਹਾਂ ਦਾ ਅਸਲ ਨਾਮ ਹਰਵਿੰਦਰ ਕਲੇਰ ਹੈ । ਪਹਿਲੀ ਐਲਬਮ ਕੱਢਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਮ ਕੰਠ ਕਲੇਰ ਰੱਖ ਲਿਆ ਸੀ । ਗਾਇਕ ਨੇ ਨੇ ਪੀਟੀਸੀ ਸ਼ੋਅ ਕੇਸ ਵਿੱਚ ਖੁਲਾਸਾ ਕੀਤਾ ਹੈ ਕਿ ਉਸ ਨੇ ਮਿਊਜ਼ਿਕ ਦੀ ਸਿੱਖਿਆ ਸਿਰਫ਼ ਗਾਇਕ ਬਣਨ ਲਈ ਨਹੀਂ ਸੀ ਲਈ, ਬਲਕਿ ਉਸ ਨੂੰ ਸੰਗੀਤ ਦਾ ਇੱਕ ਜਨੂੰਨ ਸੀ ਜਿਸ ਕਰਕੇ ਉਸ ਨੇ ਇਸ ਦੀ ਸਿੱਖਿਆ ਲਈ ਸੀ ।

ਇੱਕ ਹੋਰ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਉਹਨਾਂ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣੇ । ਕਾਲਜ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਹੀ ਉਨ੍ਹਾਂ ਨੂੰ ਮਸ਼ਹੂਰ ਗੀਤਕਾਰ ਮਦਨ ਜਲੰਧਰੀ ਨੇ ਸੁਣਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਲੇਰ ਕੰਠ ਨਾਲ ਮੁਲਾਕਾਤ ਕੀਤੀ ਤੇ ਕਲੇਰ ਕੰਠ ਦੀ ੧੯੯੮ ਵਿੱਚ ਪਹਿਲੀ ਐਲਬਮ ਆਈ । ਇਸ ਕੈਸੇਟ ਤੋਂ ਬਾਅਦ ਕਲੇਰ ਕੰਠ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
View this post on Instagram