
ਕੰਵਰ ਗਰੇਵਾਲ ਦਾ 'ਸਭਾ' ਗੀਤ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੁਝ ਇਸ ਤਰਾਂ ਦਰਸਾ ਰਿਹਾ ਹੈ , ਦੇਖੋ ਵੀਡੀਓ : ਸਾਲ ਦੇ ਇਹਨਾਂ ਆਖ਼ਿਰੀ ਦਿਨਾਂ 'ਚ ਪੰਜਾਬ ਅਤੇ ਦੁਨੀਆ ਭਰ 'ਚ ਰਹਿੰਦੇ ਪੰਜਾਬੀਆਂ ਵੱਲੋਂ ਸ਼ਹੀਦੀ ਜੋੜ ਮੇਲ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਏ ਜਾਂਦੇ ਹਨ। ਨਿੱਕੀਆਂ ਜਿੰਦਾ ਵੱਡੇ ਸਾਕੇ ਦੀਆਂ ਉਹਨਾਂ ਕੁਰਬਾਨੀਆਂ ਨੂੰ ਹਰ ਕੋਈ ਯਾਦ ਕਰ ਰਿਹਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਉਸ ਸਰਹਿੰਦ ਦੇ ਸਾਕੇ ਨੂੰ ਯਾਦ ਕਰ ਰਹੀ ਹੈ। ਪੰਜਾਬੀ ਗਾਇਕਾਂ ਵੱਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ 'ਚ ਧਾਰਮਿਕ ਗੀਤ ਗਾਏ ਜਾ ਰਹੇ ਹਨ। https://www.youtube.com/watch?v=puUkzb353Sk ਇਸੇ ਲੜੀ 'ਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੇ ਸਾਹਿਬਜ਼ਾਦਿਆਂ ਦੇ ਹੌਸਲੇ ਨੂੰ ਦਰਸਾਉਂਦਾ ਹੋਇਆ ਗੀਤ ਗਾਇਆ ਹੈ । ਗੀਤ ਦਾ ਮਿਊਜ਼ਿਕ ਰੁਪਿਨ ਕਾਹਲੋਂ ਨੇ ਕੀਤਾ ਅਤੇ ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓ ਗੁਰੂ ਕਿਰਪਾ ਵੱਲੋਂ ਕੀਤਾ ਗਿਆ ਹੈ। ਆਪਣੇ ਬੇਬਾਕ ਬੋਲਾਂ ਲਈ ਜਾਣੇ ਜਾਂਦੇ ਕੰਵਰ ਗਰੇਵਾਲ ਨੇ ਇਸ ਗਾਣੇ 'ਚ ਵੀ ਸੂਬਾ ਸਰਹਿੰਦ ਦੀ ਕਚਹਿਰੀ 'ਚ ਸਾਹਿਬਜ਼ਾਦਿਆਂ ਦੇ ਹੌਂਸਲੇ ਨੂੰ ਦਰਸਾਉਂਦੇ ਹੋਏ ਬੋਲਾਂ 'ਤੇ ਗੀਤ ਗਾਇਆ ਹੈ।
