ਕਪਿਲ ਸ਼ਰਮਾ ਨੇ ਗਿੰਨੀ ਨਾਲ ਕੀਤਾ ਰੈਪ ਵਾਕ, ਇਸ ਤਰ੍ਹਾਂ ਯਾਦ ਕੀਤੇ ਕਾਲਜ ਦੇ ਦਿਨ
ਕਮੇਡੀ ਕਿੰਗ ਕਪਿਲ ਸ਼ਰਮਾ ਨੇ ਜਲੰਧਰ ਵਿੱਚ ਆਪਣੀ ਪਤਨੀ ਗਿੰਨੀ ਨਾਲ ਰੈਪ ਵਾਕ ਕੀਤਾ ਹੈ । ਕਪਿਲ ਤੇ ਗਿੰਨੀ ਨੇ ਡਿਜ਼ਾਈਨਰ ਜੈਸਮੀਨ, ਦੀਕਸ਼ਾ ਜੁਲਕਾ ਦੇ ਡਿਜ਼ਾਈਨ ਕੀਤੇ ਹੋਏ ਕੱਪੜਿਆਂ ਵਿੱਚ ਜਲਵੇ ਬਿਖੇਰੇ । ਰੈਪ ਵਾਕ ਕਰਨ ਤੋਂ ਬਾਅਦ ਕਪਿਲ ਸ਼ਰਮਾ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਲੋਕਾਂ ਨਾਲ ਸ਼ੇਅਰ ਕੀਤੀਆਂ ।
Kapil Sharma And Ginni Chatrath
ਇਸ ਦੌਰਾਨ ਉਹਨਾਂ ਨੇ ਆਪਣੀ ਲਵ ਸਟੋਰੀ ਤੇ ਕਾਲਜ ਦੇ ਦਿਨਾਂ ਨੂੰ ਯਾਦ ਕੀਤਾ । ਕਪਿਲ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਏ.ਪੀ.ਜੇ. ਕਾਲਜ ਦੀ ਪੜਾਈ ਖਰਚ ਚਲਾਉਣ ਲਈ ਦੂਜੇ ਕਾਲਜਾਂ ਦੇ ਬੱਚਿਆਂ ਨੂੰ ਥਿਏਟਰ ਸਿਖਾਣ ਜਾਂਦੇ ਸਨ । ਉਹਨਾਂ ਦਿਨਾਂ ਦੌਰਾਨ ਹੀ ਉਹਨਾਂ ਦੀ ਮੁਲਾਕਾਤ ਗਿੰਨੀ ਨਾਲ ਹੋਈ ਸੀ ।
Kapil Sharma And Ginni Chatrath
ਕਪਿਲ ਨੇ ਕਿਹਾ ਕਿ ਉਹ ਗਿੰਨੀ ਨੂੰ ਪਾ ਕੇ ਬਹੁਤ ਖੁਸ਼ ਹਨ । ਕਪਿਲ ਸ਼ਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਨਾਲ ਛੋਟੇ ਪਰਦੇ ਤੇ ਜ਼ਬਰਦਸਤ ਵਾਪਸੀ ਕੀਤੀ ਹੈ ।
Kapil Sharma And Ginni Chatrath
ਕਪਿਲ ਦਾ ਸ਼ੋਅ ਇੱਕ ਵਾਰ ਫਿਰ ਉਸੇ ਰਫਤਾਰ ਵਿੱਚ ਚੱਲ ਰਿਹਾ ਹੈ ਜਿਸ ਰਫਤਾਰ ਵਿੱਚ ਪਹਿਲਾਂ ਚਲਦਾ ਸੀ । ਗਿੰਨੀ ਉਹਨਾਂ ਲਈ ਲੱਕੀ ਸਾਬਤ ਹੋਈ ਹੈ ।