ਕਪਿਲ ਸ਼ਰਮਾ ਤੇ ਗਿੰਨੀ ਨੇ ਹੁਣ ਸਿੱਖ ਪ੍ਰਰੰਪਰਾ ਮੁਤਾਬਿਕ ਕਰਵਾਇਆ ਵਿਆਹ, ਦੇਖੋ ਤਸਵੀਰਾਂ 

written by Rupinder Kaler | December 14, 2018

ਕਮੇਡੀ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਦਾ ਬੀਤੇ ਦਿਨ ਹਿੰਦੂ ਰੀਤੀ ਰਿਵਾਜ ਨਾਲ ਵਿਆਹ ਹੋ ਗਿਆ ਸੀ ਪਰ ਇਸ ਸਭ ਦੇ ਚਲਦੇ ਇਸ ਜੋੜੀ ਨੇ ਹੁਣ ਸਿੱਖ ਰਹੁ-ਰੀਤਾਂ ਮੁਤਾਬਕ ਵੀ ਵਿਆਹ ਕਰਵਾ ਲਿਆ ਹੈ। ਕਪਿਲ ਅਤੇ ਗਿੰਨੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ ਹਨ । ਹੋਰ ਵੇਖੋ :ਮਿਸ ਪੀਟੀਸੀ ਪੰਜਾਬੀ 2018’ ਦੇ ਮੁਕਾਬਲੇ ‘ਚ ਕਿਹੜੀ ਕੁੜੀ ਪਹੁੰਚੇਗੀ ਸੈਮੀਫਾਈਨਲ ‘ਚ, ਦੇਖੋ ਪੀਟੀਸੀ ਪੰਜਾਬੀ ‘ਤੇ ਅੱਜ ਸ਼ਾਮ 7 ਵਜੇ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਦੀ ਪਤਨੀ ਗਿੰਨੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਇਸ ਲਈ ਇਸ ਜੋੜੀ ਨੇ ਦੋਵੇਂ ਧਰਮਾਂ ਮੁਤਾਬਕ ਵਿਆਹ ਕਰਵਾਇਆ ਹੈ ।ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਲਾਵਾਂ ਲੈਣ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਇਸ ਨਵ ਵਿਆਹੀ ਜੋੜੀ ਦੀ ਖੁਸ਼ੀ ਲਈ ਅਰਦਾਸ ਕੀਤੀ।ਹੁਣ ਕਪਿਲ ਤੇ ਗਿੰਨੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ। ਹੋਰ ਵੇਖੋ :ਕਪਿਲ ਦੇ ਵਿਆਹ ਵਿੱਚ ਗੁਰਦਾਸ ਮਾਨ ਦਾ ਅਖਾੜਾ, ਦੇਖੋ ਅਖਾੜੇ ਦੀ ਪੂਰੀ ਵੀਡਿਓ https://www.instagram.com/p/BrVHQqCAP3_/?utm_source=ig_embed ਹੁਣ ਇਸ ਵਿਆਹ ਤੋਂ ਬਾਅਦ ਪਾਰਟੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ । ਕਪਿਲ ਆਪਣੇ ਰਿਸ਼ਤੇਦਾਰਾਂ ਅਤੇ ਬਾਲੀਵੁੱਡ ਅਤੇ ਟੀਵੀ ਜਗਤ ਦੇ ਸਿਤਾਰਿਆਂ ਨੂੰ ਪਾਰਟੀ ਦੇਣ ਲਈ ਵੱਖ ਵੱਖ ਥਾਵਾਂ 'ਤੇ ਰਿਸੈਪਸ਼ਨ ਕਰ ਰਹੇ ਹਨ । ਇਹਨਾਂ ਪਾਰਟੀਆਂ ਵਿੱਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੇ ਪਹੁੰਚਣ ਦੀ ਉਮੀਦ ਹੈ ।

0 Comments
0

You may also like