Advertisment

ਜਨਮਦਿਨ ਮਨਾਉਣ ਪਰਿਵਾਰ ਨਾਲ ਧਰਮਸ਼ਾਲਾ ਪਹੁੰਚੇ ਕਪਿਲ ਸ਼ਰਮਾ, ਬੋਧ ਭਿਕਸ਼ੂਆਂ ਨਾਲ ਲਈ ਸੈਲਫੀ

author-image
By Pushp Raj
New Update
ਜਨਮਦਿਨ ਮਨਾਉਣ ਪਰਿਵਾਰ ਨਾਲ ਧਰਮਸ਼ਾਲਾ ਪਹੁੰਚੇ ਕਪਿਲ ਸ਼ਰਮਾ, ਬੋਧ ਭਿਕਸ਼ੂਆਂ ਨਾਲ ਲਈ ਸੈਲਫੀ
Advertisment
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਹਿਮਾਚਲ 'ਚ ਹਨ। ਕਪਿਲ ਸ਼ਰਮਾ ਆਪਣਾ ਜਨਮਦਿਨ ਮਨਾਉਣ ਲਈ ਆਪਣੇ ਪਰਿਵਾਰ ਨਾਲ ਧਰਮਸ਼ਾਲਾ ਪਹੁੰਚੇ ਹਨ। 2 ਅਪ੍ਰੈਲ ਯਾਨੀ ਕਿ ਅੱਜ ਕਪਿਲ ਸ਼ਰਮਾ ਦਾ ਜਨਮਦਿਨ ਹੈ। ਕਪਿਲ ਸ਼ਰਮਾ ਧਰਮਸ਼ਾਲਾ ਦੇ ਮੈਕਲਿਓਡਗੰਜ , ਹਿਮਾਚਲ ਦੇ ਇੱਕ ਨਿੱਜੀ ਹੋਟਲ ਵਿੱਚ ਪਰਿਵਾਰ ਨਾਲ ਠਹਿਰੇ ਹੋਏ ਹਨ। publive-image ਕਪਿਲ ਸ਼ਰਮਾ ਦੀ ਧਰਮਸ਼ਾਲਾ 'ਚ ਆਮਦ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਦੇਰ ਸ਼ਾਮ ਉਸ ਨੂੰ ਮੈਕਲੋਡਗੰਜ ਬਾਜ਼ਾਰ 'ਚ ਘੁੰਮਦਾ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਵੀ ਲਈ।
Advertisment
publive-image image source twitter ਇਸ ਤੋਂ ਬਾਅਦ ਕਪਿਲ ਸ਼ਰਮਾ ਤਿੱਬਤੀ ਧਾਰਮਿਕ ਨੇਤਾ ਦਲਾਈ ਲਾਮਾ ਦੇ ਘਰ ਪਹੁੰਚੇ। ਇੱਥੇ ਤਿੱਬਤੀ ਬੋਧ ਭਿਕਸ਼ੂਆਂ ਨੇ ਕਪਿਲ ਸ਼ਰਮਾ ਨਾਲ ਫੋਟੋਆਂ ਖਿਚਵਾਈਆਂ। ਕਪਿਲ ਸ਼ਰਮਾ ਕੁਝ ਦਿਨ ਧਰਮਸ਼ਾਲਾ 'ਚ ਰਹਿਣਗੇ। ਤੁਹਾਨੂੰ ਦੱਸ ਦੇਈਏ ਕਾਮੇਡੀਅਨ ਕਪਿਲ ਸ਼ਰਮਾ ਦਾ ਜਨਮ 2 ਅਪ੍ਰੈਲ 1981 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਉਸ ਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਕਪਿਲ ਦੇ ਪਿਤਾ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਸਨ। ਮਾਤਾ ਜਨਕ ਰਾਣੀ ਇੱਕ ਘਰੇਲੂ ਔਰਤ ਹੈ। ਕਪਿਲ ਦੇ ਪਿਤਾ ਦੀ ਸਾਲ 2004 ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ। publive-image image source twitter ਹੋਰ ਪੜ੍ਹੋ : Birthday Special : ਕੜੇ ਸੰਘਰਸ਼ ਤੋਂ ਬਾਅਦ ਆਮ ਆਦਮੀ ਤੋਂ ਕਾਮੇਡੀ ਕਿੰਗ ਬਣੇ ਕਪਿਲ ਸ਼ਰਮਾ ਪਿਤਾ ਦੇ ਦੇਹਾਂਤ ਤੋਂ ਬਾਅਦ ਕਪਿਲ ਸ਼ਰਮਾ ਨੇ ਆਪਣੀ ਮਿਹਨਤ ਸੱਦਕਾ ਮਸ਼ਹੂਰ ਕਾਮੇਡੀਅਨ ਵਜੋਂ ਕਾਮਯਾਬੀ ਹਾਸਲ ਕੀਤੀ। ਅੱਜ ਉਨ੍ਹਾਂ ਨੂੰ ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਮੰਨਿਆ ਜਾਂਦਾ ਹੈ। ਉਹ ਖ਼ੁਦ ਦਾ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਵੀ ਚਲਾਉਂਦੇ ਹਨ।ਜਿਸ ਕਪਿਲ ਨੂੰ ਕਦੇ ਆਰਥਿਕ ਤੰਗੀ ਕਾਰਨ ਕਈ ਥਾਵਾਂ 'ਤੇ ਕੰਮ ਕਰਨਾ ਪੈਂਦਾ ਸੀ ਅੱਜ ਉਸ ਕਪਿਲ ਖ਼ੁਦ ਆਪਣਾ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਚਲਾਉਂਦੇ ਹਨ ਤੇ ਹੁਣ ਉਹ ਕਰੋੜਾਂ ਦੀ ਜਾਇਦਾਦ ਦੇ ਮਾਲਿਕ ਹਨ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment