ਕਪਿਲ ਸ਼ਰਮਾ ਨੇ ਪਤਨੀ ਗਿੰਨੀ ਚਤਰਥ ਨਾਲ ਦੁਬਈ ਦੇ ਮਸ਼ਹੂਰ ਰੈਸਟੋਰੈਂਟ 'ਚ ਲਿਆ ਖਾਣੇ ਦਾ ਮਜ਼ਾ, ਵੇਖੋ ਵੀਡੀਓ

written by Pushp Raj | September 21, 2022

Kapil Sharma with Ginni Chatrath: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਛੂੱਟੀਆਂ ਦਾ ਆਨੰਦ ਮਾਣ ਰਹੇ ਹਨ। ਹੁਣ ਕਪਿਲ ਨੇ ਆਪਣੀ ਪਤਨੀ ਗਿੰਨੀ ਚਤਰਥ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਦੁਬਈ ਦੇ ਮਸ਼ਹੂਰ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਕਪਿਲ ਦੀ ਇਹ ਵੀਡੀਓ ਬੇਹੱਦ ਪਸੰਦ ਆ ਰਹੀ ਹੈ।

Image Source : Instagram

ਕਪਿਲ ਸ਼ਰਮਾ ਦੀ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਮਹਿਜ਼ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਕਪਿਲ ਦੇ ਕਈ ਫੈਨਜ਼ ਹਨ। ਅਜਿਹੇ ਵਿੱਚ ਕਪਿਲ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਣ, ਉੱਥੇ ਉਨ੍ਹਾਂ ਨੂੰ ਆਪਣੇ ਫੈਨ ਮਿਲ ਜਾਂਦੇ ਹਨ। ਮੌਜੂਦਾ ਸਮੇਂ ਵਿੱਚ ਕਪਿਲ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਦੁਬਈ 'ਚ ਆਪਣੀ ਪਤਨੀ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਇਸ ਦੌਰਾਨ ਕਪਿਲ ਦਾ ਦੁਬਈ 'ਚ ਇਸ ਤਰ੍ਹਾਂ ਸਵਾਗਤ ਕੀਤਾ ਗਿਆ, ਜਿਸ ਨੂੰ ਦੇਖ ਕੇ ਕਪਿਲ ਖ਼ੁਦ ਵੀ ਹੈਰਾਨ ਰਹਿ ਗਏ।

ਹਾਲ ਹੀ ਵਿੱਚ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਦੁਬਈ ਟੂਰ ਦੀ ਇੱਕ ਵੀਡੀਓ ਅਪਲੋਡ ਕੀਤੀ ਹੈ। ਇਥੇ ਕਪਿਲ ਅਤੇ ਗਿੰਨੀ ਮਸ਼ਹੂਰ ਸ਼ੈੱਫ czn burak ਦੇ ਰੈਸਟੋਰੈਂਟ ਵਿੱਚ ਆਪਣੀ ਪਤਨੀ ਨਾਲ ਖਾਣੇ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ।

Image Source : Instagram

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਅਤੇ ਗਿੰਨੀ ਮਸ਼ਹੂਰ ਸ਼ੈੱਫ czn burak ਦੇ ਰੈਸਟੋਰੈਂਟ ਵਿੱਚ ਬੈਠ ਕੇ ਡਿਨਰ ਕਰ ਰਹੇ ਹਨ। ਇਸ ਦੌਰਾਨ ਇੱਕ ਖਾਣਾ ਪਕਾਉਣ ਵਾਲੀ ਟੀਮ ਦੇ ਲੋਕ ਕਪਿਲ ਨੂੰ ਉਨ੍ਹਾਂ ਦੇ ਨਾਮ ਵਾਲਾ ਵੱਡਾ ਨਾਨ ਦਿਖਾਉਂਦੇ ਹਨ। ਇਸ ਦੌਰਾਨ ਕਪਿਲ ਖ਼ੁਦ ਉੱਠ ਕੇ ਖਾਣਾ ਪਕਾਉਣ ਵਾਲੀ ਟੀਮ ਦੇ ਕੋਲ ਪਹੁੰਚਦੇ ਹਨ। ਇਸ ਦੌਰਾਨ ਇਹ ਟੀਮ ਕਪਿਲ ਦੇ ਗਲੇ ਵਿੱਚ ਖ਼ਾਸ ਐਪਰਨ ਪਹਿਨਾਉਂਦੇ ਹਨ ਤੇ ਕਪਿਲ ਆਪਣੇ ਨਾਮ ਵਾਲੇ ਵੱਡੇ ਨਾਨ ਨਾਲ ਕਈ ਤਸਵੀਰ ਖਿਚਵਾਉਂਦੇ ਹਨ।

ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਬੇਹੱਦ ਸੁਰੀਲਾ ਸੰਗੀਤ ਸੁਣਾਈ ਦੇ ਰਿਹਾ ਹੈ। ਇਸ ਦੌਰਾਨ ਕਪਿਲ ਤੇ ਗਿੰਨੀ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਮਸ਼ਹੂਰ ਸ਼ੈੱਫ czn burak ਵੱਡੇ ਆਕਾਰ ਦੇ ਪਕਵਾਨ ਬਣਾਉਣ ਲਈ ਦੁਨੀਆ ਭਰ ਵਿੱਚ ਮਸ਼ਹੂਰ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਕੈਪਸ਼ਨ ਵਿੱਚ ਲਿਖਿਆ," Thank you for the love,warmth and beautiful hospitality team @cznburak ❤️the food was amazing 😋 pet bhar gya par dil nahi bhara, will visit again soon. Lots of love n best wishes 🙏 #czn #cznburak #dubai #food #fyp"

Image Source : Instagram

ਹੋਰ ਪੜ੍ਹੋ: ਦੁਨੀਆਂ ਤੋਂ ਰੁਖ਼ਸਤ ਹੋਏ ਸਭ ਨੂੰ ਹਸਾਉਣ ਵਾਲੇ ਰਾਜੂ ਸ਼੍ਰੀਵਾਸਤਵ, ਕੱਲ੍ਹ ਦਿੱਲੀ 'ਚ ਹੋਵੇਗਾ ਅੰਤਿਮ ਸਸਕਾਰ

ਕਪਿਲ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਕਪਿਲ ਤੇ ਗਿੰਨੀ ਉੱਤੇ ਪਿਆਰ ਬਰਸਾਉਂਦੇ ਹੋਏ ਨਜ਼ਰ ਆਏ। ਇੱਕ ਯੂਜ਼ਰ ਨੇ ਕਮੈਂਟ ਵਿੱਚ ਲਿਖਿਆ, "ਸਰ ਤੁਸੀਂ ਇਹ ਸਭ ਕੁਝ ਹਾਸਿਲ ਕਰਨ ਦੇ ਹੱਕਦਾਰ ਹੋ। "

 

View this post on Instagram

 

A post shared by Kapil Sharma (@kapilsharma)

You may also like