ਕਪਿਲ ਸ਼ਰਮਾ ਦੇ ਵਿਆਹ 'ਤੇ ਭਾਰਤੀ ਸਿੰਘ ਨੇ ਸਲਮਾਨ ਖਾਨ ਨੂੰ ਦਿੱਤੀ ਸਲਾਹ, ਦੇਖੋ ਵੀਡਿਓ
ਕਪਿਲ ਸ਼ਰਮਾ ਗਿੰਨੀ ਚਤੁਰਥ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ।ਇਸ ਜੋੜੀ ਦਾ ਵਿਆਹ ਕਲੱਬ ਕਬਾਨਾ ਰਿਜ਼ੋਰਟ 'ਚ ਹੋਣਾ ਹੈ ਇਸ ਵਿਆਹ ਦਾ ਲਾਈਵ ਅਪਡੇਟ ਕਪਿਲ ਦੇ ਯੂ-ਟਿਊਬ ਚੈਨਲ 'ਕਪਿਲ ਸ਼ਰਮਾ ਕੇ-9' 'ਤੇ ਦੇਖਿਆ ਜਾ ਸਕਦਾ ਹੈ। ਕਪਿਲ ਦੇ ਵਿਆਹ ਵਿੱਚ ਕਈ ਗਾਇਕ ਅਤੇ ਫਿਲਮੀ ਸਿਤਾਰੇ ਪਹੁੰਚੇ ਹਨ ਜਿਨ੍ਹਾਂ ਨੇ ਰੌਣਕਾਂ ਲਗਾਈਆਂ ਹੋਈਆਂ ਹਨ ।ਵਿਆਹ 'ਚ ਸ਼ਾਮਲ ਹੋਣ ਲਈ ਕਪਿਲ ਦੇ ਖਾਸ ਮਹਿਮਾਨ ਤੇ ਦੋਸਤ ਅੰਮ੍ਰਿਤਸਰ ਪਹੁੰਚ ਚੁੱਕੇ ਹਨ।
https://www.youtube.com/watch?v=UNWnPTScv7Q
ਦੋਵੇਂ ਹਿੰਦੂ ਰੀਤਾਂ ਮੁਤਾਬਕ ਵਿਆਹ ਕਰਨ ਵਾਲੇ ਹਨ। ਅਜੇ ਵਿਆਹ ਤੋਂ ਪਹਿਲਾਂ ਹੋਣ ਵਾਲੀਆਂ ਰਸਮਾਂ ਚੱਲ ਰਹੀਆਂ ਹਨ। 12 ਦਸੰਬਰ ਨੂੰ ਅੰਮ੍ਰਿਤਸਰ 'ਚ ਹੋਣ ਵਾਲੀ ਰਿਸੈਪਸ਼ਨ 'ਚ ਦਲੇਰ ਮਹਿੰਦੀ ਗਾਣਿਆਂ ਨਾਲ ਮਹਿਮਾਨਾਂ ਨੂੰ ਐਂਟਰਟੇਨ ਕਰਨਗੇ। ਵਿਆਹ 'ਚ ਦੋ ਤਰ੍ਹਾਂ ਦਾ ਖਾਣਾ ਰਹੇਗਾ ਵੈੱਜ ਤੇ ਨੌਨ ਵੈੱਜ। ਇਸ 'ਚ ਸਨੈਕਸ ਤੋਂ ਲੈ ਕੇ ਡੇਜ਼ਰਟ, ਸਟ੍ਰੀਟ ਫੂਡ ਤੇ ਮੇਨ ਕੋਰਸ ਨੂੰ ਮਿਲਾ ਕੇ ਕੁਲ 150 ਤੋਂ ਜ਼ਿਆਦਾ ਆਈਟਮਾਂ ਹੋਣਗੀਆਂ।ਕਪਿਲ ਦੇ ਵਿਆਹ ਵਿੱਚ ਭਾਰਤੀ ਸਿੰਘ ਨੇ ਖੂਬ ਰੌਣਕਾਂ ਲਗਾਈਆਂ ਹਨ । ਭਾਰਤੀ ਸਿੰਘ ਦਾ ਕਹਿਣਾ ਹੈ ਕਿ ਕਪਿਲ ਦਾ ਵਿਆਹ ਹੋ ਗਿਆ ਹੈ ਤੇ ਹੁਣ ਸਲਮਾਨ ਖਾਨ ਨੂੰ ਵੀ ਵਿਆਹ ਕਰ ਲੈਣਾ ਚਾਹੀਦਾ ਹੈ ।
ਹੋਰ ਵੇਖੋ :ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਇੱਕ ਹੋਰ ਕੁਰਬਾਨੀ, ਸਭ ਨੇ ਕੀਤੀ ਤਾਰੀਫ
https://www.youtube.com/watch?v=w9jlJ8WfPNI