ਕਪਿਲ ਸ਼ਰਮਾ ਦੂਜੀ ਵਾਰ ਬਣਨ ਜਾ ਰਹੇ ਹਨ ਪਿਤਾ, ਟਵਿੱਟਰ ’ਤੇ ਦਿੱਤੀ ਗੁੱਡ ਨਿਊਜ਼

written by Rupinder Kaler | January 29, 2021

ਕਪਿਲ ਸ਼ਰਮਾ ਦਾ ਸ਼ੋਅ ਕੁਝ ਚਿਰ ਲਈ ਬੰਦ ਹੋਣ ਵਾਲਾ ਹੈ । ਜਿਸ ਨੂੰ ਲੈ ਕੇ ਕਪਿਲ ਨੇ ਵੱਡਾ ਖੁਲਾਸਾ ਕੀਤਾ ਹੈ । ਕਪਿਲ ਦਾ ਕਹਿਣਾ ਹੈ ਕਿ ਉਹਨਾਂ ਦੀ ਪਤਨੀ ਗਿੰਨੀ ਚਤਰਥ ਦੂਜੀ ਵਾਰ ਪ੍ਰੇਗਨੈਂਟ ਹੈ। ਜਿਸ ਕਰਕੇ ਉਹ ਉਸ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ । ਦਰਅਸਲ, ਟਵਿੱਟਰ 'ਤੇ #askkapil ਸੈਸ਼ਨ ਦੌਰਾਨ, ਇਕ ਫ਼ੈਨ ਨੇ ਕਪਿਲ ਨੂੰ ਇਹ ਸਵਾਲ ਪੁੱਛਿਆ,'ਦਿ ਕਪਿਲ ਸ਼ਰਮਾ ਸ਼ੋਅ ਆਫ ਏਅਰ ਕਿਉਂ ਹੋ ਰਿਹਾ ਹੈ?

ਹੋਰ ਪੜ੍ਹੋ :

ਪੰਜਾਬੀ ਮੁਟਿਆਰਾਂ ਦੇ ਸੁਫ਼ਨਿਆਂ ਨੂੰ ਪੂਰਾ ਕਰੇਗਾ ‘ਮਿਸ ਪੀਟੀਸੀ ਪੰਜਾਬੀ 2021’

ਦੀਪ ਸਿੱਧੂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕਰਦੇ ਹੋਏ ਦੱਸੀ 26 ਜਨਵਰੀ ਵਾਲੇ ਦਿਨ ਦੀ ਸਚਾਈ

First Birthday Of Kapil Sharma And Ginni Chatrath's Daughter Anayra

ਇਸ ਪ੍ਰਸ਼ਨ ਦੇ ਜਵਾਬ ਵਿੱਚ, ਕਾਮੇਡੀਅਨ ਨੇ ਲਿਖਿਆ, ਤਾਂ ਜੋ ਮੈਂ ਘਰ ਰਹਿ ਸਕਾਂ ਅਤੇ ਆਪਣੀ ਪਤਨੀ ਨਾਲ ਮੇਰੇ ਦੂਜੇ ਬੱਚੇ ਦਾ ਸਵਾਗਤ ਕਰ ਸਕਾਂ। ਜਿਵੇਂ ਹੀ ਕਪਿਲ ਦਾ ਇਹ ਜਵਾਬ ਆਇਆ, ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗ ਗਿਆ।

Kapil Sharma Performed Prayer For Humanity At Sri Harmandir Sahib

ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਹ ਖ਼ਬਰਾਂ ਆ ਰਹੀਆ ਸਨ ਕਿ ਕਿ ਕਪਿਲ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਹੁਣ ਕਪਿਲ ਨੇ ਖ਼ੁਦ ੁੲਸ ਦੀ ਪੁਸ਼ਟੀ ਕਰ ਦਿੱਤੀ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਇਸ ਤੋਂ ਪਹਿਲਾਂ ਇਕ ਬੇਟੀ ਅਨਾਈਰਾ ਦੇ ਪਿਤਾ ਹਨ।

 

0 Comments
0

You may also like