ਕਪਿਲ ਸ਼ਰਮਾ ਨੇ ਮਰਹੂਮ ਰਿਸ਼ੀ ਕਪੂਰ ਤੇ ਨੀਤੂ ਕਪੂਰ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਆਖੀ ਇਹ ਗੱਲ

Written by  Lajwinder kaur   |  July 25th 2021 01:53 PM  |  Updated: July 25th 2021 01:54 PM

ਕਪਿਲ ਸ਼ਰਮਾ ਨੇ ਮਰਹੂਮ ਰਿਸ਼ੀ ਕਪੂਰ ਤੇ ਨੀਤੂ ਕਪੂਰ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਆਖੀ ਇਹ ਗੱਲ

ਕਾਮੇਡੀ ਕਿੰਗ ਕਪਿਲ ਸ਼ਰਮਾ ਜੋ ਕਿ ਏਨੀਂ ਦਿਨੀਂ ਆਪਣੇ ਸ਼ੋਅ ਦੀ ਨਵੀਂ ਪਾਰੀ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਛਾਏ ਹੋਏ ਨੇ। ‘ਦਾ ਕਪਿਲ ਸ਼ਰਮਾ ਸ਼ੋਅ’ ਦੇ ਹੋਸਟ ਕਪਿਲ ਸ਼ਰਮਾ ਨੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਪੁਰਾਣੀ ਤਸਵੀਰ ‘ਦ ਕਪਿਲ ਸ਼ਰਮਾ’ ਸ਼ੋਅ ਦੇ ਸੈੱਟ ਤੋਂ ਹੀ ਹੈ।

Image Source: Instagram

ਹੋਰ ਪੜ੍ਹੋ :  ਹਰਵਿੰਦਰ ਹੈਰੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਮੁਲਾਕਾਤ’, ਗੀਤ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਹੋਰ ਪੜ੍ਹੋ :  ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ-ਤਣਕਾ’ ਦਾ ਹੌਸਲੇ ਤੇ ਜਜ਼ਬੇ ਦੇ ਨਾਲ ਭਰਿਆ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

kapil sharma post got 7 lack likes Image Source: Instagram

ਇਸ ਤਸਵੀਰ ਨੂੰ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ- ‘'ਮੇਰੀ ਮਨਪਸੰਦ ਤਸਵੀਰ। ਜਿਸ ‘ਚ ਮੇਰੇ ਪਸੰਦੀਦਾ #rishikapoor ji n @neetu54 ji ਨਜ਼ਰ ਆ ਰਹੇ ਨੇ ❤️ #memories 4 #life #tkss #thekapilsharmashow ?’ । ਇਸ ਤਸਵੀਰ ਉੱਤੇ 6 ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਨੇ।

kapil sharma with his team Image Source: Instagram

ਤਸਵੀਰ ‘ਚ ਦੇਖ ਸਕਦੇ ਹੋ, ਇਹ ਤਿਕੜੀ ਸੋਫੇ ‘ਤੇ ਦਿਖਾਈ ਦਿੱਤੀ ਹੈ ਜਿੱਥੇ ਨੀਤੂ ਅਤੇ ਰਿਸ਼ੀ ਕਪੂਰ ਸੋਫੇ ਉੱਤੇ ਬੈਠੇ ਨਜ਼ਰ ਆ ਰਹੇ ਨੇ ਤੇ ਕਪਿਲ ਸ਼ਰਮਾ ਉਨ੍ਹਾਂ ਦੇ ਪਿੱਛੇ ਖੜ੍ਹੇ ਹੋਏ ਨਜ਼ਰ ਆ ਰਹੇ ਨੇ। ਇਹ ਤਸਵੀਰ ਇਸ ਸ਼ੋਅ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਨੂੰ ਵੀ ਵਾਪਸ ਲੈ ਆਈ ਹੈ। ਦਰਅਸਲ ਕਪਿਲ ਸ਼ਰਮਾ ਸ਼ੋਅ ਇੱਕ ਵਾਰ ਫਿਰ ਵਾਪਸ ਆਉਣ ਜਾ ਰਿਹਾ ਹੈ। ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਸ਼ੋਅ ਨਾਲ ਜੁੜੀਆਂ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜੋ ਕਿ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ । ਉਨ੍ਹਾਂ ਤੋਂ ਇਲਾਵਾ ਸ਼ੋਅ ਨਾਲ ਜੁੜੇ ਹੋਰ ਅਭਿਨੇਤਾ ਵੀ ਵੇਖੇ ਗਏ। ਇਸ ਸ਼ੋਅ ‘ਚ ਕ੍ਰਿਸ਼ਨਾ ਅਭਿਸ਼ੇਕ, ਸੁਦੇਸ਼ ਲਹਿਰੀ, ਭਾਰਤੀ ਸਿੰਘ ਅਤੇ ਕਿੱਕੂ ਸ਼ਾਰਦਾ ਸ਼ਾਮਿਲ ਹਨ। ਬਹੁਤ ਜਲਦ ਇਹ ਸ਼ੋਅ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੋਇਆ ਨਜ਼ਰ ਆਵੇਗਾ।

 

You May Like This
DOWNLOAD APP


© 2023 PTC Punjabi. All Rights Reserved.
Powered by PTC Network