ਕਪਿਲ ਸ਼ਰਮਾ ਨੇ Sun Temple ਤੋਂ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੇ ਕਿਹਾ-‘ਭਾਜੀ, ਤੁਸੀਂ ਪਤਲੇ ਹੋ ਗਏ’

written by Lajwinder kaur | March 23, 2022

ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਕਾਮੇਡੀ ਅਤੇ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਦੇਸ਼ ਹੀ ਨਹੀਂ ਦੁਨੀਆ ਭਰ ਦੇ ਲੋਕ ਉਸ ਦੀ ਕਾਮਿਕ ਟਾਈਮਿੰਗ ਅਤੇ ਸ਼ੋਅ ਦੇ ਦੀਵਾਨੇ ਹਨ। ਹਾਲ ਹੀ 'ਚ ਕਪਿਲ ਆਪਣੀ ਫ਼ਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਓਡੀਸ਼ਾ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਲਈ ਕੁਝ ਸਮਾਂ ਕੱਢਿਆ ਅਤੇ ਓਡੀਸ਼ਾ 'ਚ ਘੁੰਮਣ ਦਾ ਅਨੰਦ ਲੈ ਰਹੇ ਹਨ। ਉਹ ਆਪਣੇ ਇਨ੍ਹਾਂ ਖੁਸ਼ਨੁਮਾ ਪਲਾਂ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀ ਸ਼ੇਅਰ ਕਰ ਰਹੇ ਹਨ।

inside image of kapil sharma image source instagram

ਕਪਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਓਡੀਸ਼ਾ ਦੇ Konark Sun Temple 'ਚ ਨਜ਼ਰ ਆ ਰਹੇ ਹਨ (Kapil Sharma , Konark Sun Temple)। ਇਸ ਦੌਰਾਨ ਕਪਿਲ ਨੇ ਨੀਲੀ ਜੀਨਸ ਅਤੇ ਲਾਲ ਟੀ-ਸ਼ਰਟ ਪਾਈ ਹੋਈ ਹੈ ਅਤੇ ਉਹ ਮੰਦਰ ਦੇ ਸਾਹਮਣੇ ਖੜ੍ਹੇ ਹਨ।

ਹੋਰ ਪੜ੍ਹੋ : ਗੁਰਵਰ ਚੀਮਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘Ladeya Na Kar’, ਪਿਤਾ ਸਰਬਜੀਤ ਚੀਮਾ ਨੇ ਦਿੱਤੀਆਂ ਆਪਣੀ ਸ਼ੁਭਕਾਮਨਾਵਾਂ

ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਕਿ ‘Konark Sun Temple ਦਾ ਦੌਰਾ ਕਰਨਾ ਮੇਰੇ ਲਈ ਇੱਕ ਸੁਹਾਵਣਾ ਅਹਿਸਾਸ ਹੈ। ਇਹ ਬਹੁਤ ਸੁੰਦਰ ਹੈ...’।  ਕਪਿਲ ਦੀ ਇਸ ਫੋਟੋ 'ਤੇ ਕਾਫੀ ਕਮੈਂਟਸ ਆ ਰਹੇ ਹਨ। ਕੋਈ ਉਸਨੂੰ ਕਹਿ ਰਿਹਾ ਹੈ ਕਿ ਉਸਦੀ ਤਸਵੀਰ ਦਾ ਸ਼ਾਟ ਵਧੀਆ ਹੈ, ਤਾਂ ਕਿਸੇ ਨੇ ਉਸਨੂੰ ਕਿਹਾ ਕਿ ਤੁਸੀਂ ਪਤਲੇ ਲੱਗ ਰਹੇ ਹੋ। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ ‘ ਤੁਸੀਂ ਤਾਂ ਭਾਜੀ ਪਤਲੇ ਹੋ ਗਏ ਹੋ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

kapil sharma comments image source instagram

ਹੋਰ ਪੜ੍ਹੋ : ਬੀ ਪਰਾਕ ਦੇ ਗੀਤ 'ਇਸ਼ਕ ਨਹੀਂ ਕਰਤੇ' ਦਾ ਟੀਜ਼ਰ ਹੋਇਆ ਰਿਲੀਜ਼, ਇਮਰਾਨ ਹਾਸ਼ਮੀ ਤੇ ਸਹਿਰ ਬਾਂਬਾ ਨੇ ਦਿਖਾਈ ਸ਼ਾਨਦਾਰ ਕਮਿਸਟਰੀ

ਦੱਸ ਦਈਏ ਕਪਿਲ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਵਰਕ ਆਊਟ ਕਰ ਰਹੇ ਹਨ। ਹਾਲ ਹੀ ਚ ਉਨ੍ਹਾਂ ਨੇ ਆਪਣੀ ਸਵੇਰ ਦੇ ਵਰਕ ਆਊਟ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ। ਜਿਸ ‘ਚ ਉਹ ਵੱਖ-ਵੱਖ ਕਸਰਤਾਂ ਕਰਦੇ ਹੋਏ ਨਜ਼ਰ ਆਏ ਸਨ। ਉਹ ਇੱਕ ਵਾਰ ਫਿਰ ਤੋਂ ਆਪਣੀ ਫਿੱਟਨੈੱਸ ਉੱਤੇ ਧਿਆਨ ਦੇ ਰਹੇ ਹਨ। ਜੋ ਕਿ ਹਾਲ ਹੀ 'ਚ ਸ਼ੇਅਰ ਕੀਤੀ ਤਸਵੀਰ 'ਚ ਸਾਫ ਨਜ਼ਰ ਆ ਰਿਹਾ ਹੈ। ਇਸ ਤਸਵੀਰ ‘ਚ ਉਹ ਕਾਫੀ ਪਤਲੇ ਤੇ ਫਿੱਟ ਨਜ਼ਰ ਆ ਰਹੇ ਹਨ।

 

You may also like