ਕਪਿਲ ਸ਼ਰਮਾ ਨੇ ਆਪਣੇ ਪਰਿਵਾਰ ਦੇ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ; ਅੰਮ੍ਰਿਤਸਰ ਦੌਰੇ ਦੀਆਂ ਦਿਖਾਈਆਂ ਝਲਕੀਆਂ

written by Lajwinder kaur | January 12, 2023 04:03pm

Kapil Sharma news: ਕਾਮੇਡੀ ਕਿੰਗ ਕਪਿਲ ਸ਼ਰਮਾ ਜੋ ਕਿ ਹਾਲ ਵਿੱਚ ਆਪਣੇ ਹੌਮ ਟਾਊਨ ਅੰਮ੍ਰਿਤਸਰ ਆਏ ਸਨ। ਉਨ੍ਹਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਉਨ੍ਹਾਂ ਨੇ ਆਪਣੇ ਇਸ ਖ਼ਾਸ ਦੌਰੇ ਦਾ ਇੱਕ ਪਿਆਰਾ ਜਿਹਾ ਵੀਡੀਓ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਖ਼ਾਸ ਝਲਕੀਆਂ ਦਿਖਾਈਆਂ ਹਨ।

ਹੋਰ ਪੜ੍ਹੋ : ਜੈਕੀ ਚੈਨ ਦਾ ਨਾਮ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰਾਂ 'ਚ ਸ਼ੁਮਾਰ ਹੈ, ਪਰ ਬੇਟੀ ਹੰਢਾ ਰਹੀ ਹੈ ਅੱਤ ਦੀ ਗਰੀਬੀ !

kapil sharma with family image source: Instagram

ਉਹ ਆਪਣੀ ਪਤਨੀ ਗਿੰਨੀ ਚਤਰਥ ਅਤੇ ਦੋਵਾਂ ਬੱਚਿਆਂ ਨਾਲ ਅੰਮ੍ਰਿਤਸਰ ਸਥਿਤ ਆਪਣੇ ਘਰ ਗਏ ਸਨ। ਇੱਥੇ ਕਪਿਲ ਸ਼ਰਮਾ ਨੇ ਆਪਣੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਦੋਸਤਾਂ ਨਾਲ ਮੁਲਾਕਾਤ ਕੀਤੀ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ, ਬੇਟੀ ਅਨਾਇਰਾ ਅਤੇ ਬੇਟੇ ਤ੍ਰਿਸ਼ਨ ਦੇ ਨਾਲ ਹਰਿਮੰਦਰ ਸਾਹਿਬ ਗਏ ਅਤੇ ਪਰਿਵਾਰ ਸਮੇਤ ਉੱਥੇ ਮੱਥਾ ਟੇਕਿਆ। ਕਪਿਲ ਸ਼ਰਮਾ ਦੀ ਇਹ ਯਾਤਰਾ ਬੇਹੱਦ ਖੂਬਸੂਰਤ ਸੀ।

image source: Instagram

ਇਸ ਵੀਡੀਓ 'ਚ ਕਪਿਲ ਸ਼ਰਮਾ ਨੇ ਮੁੰਬਈ ਤੋਂ ਅੰਮ੍ਰਿਤਸਰ ਤੱਕ ਦੀ ਯਾਤਰਾ ਦੀ ਪੂਰੀ ਝਲਕ ਦਿਖਾਈ ਹੈ। ਵੀਡੀਓ 'ਚ ਉਹ ਹਰਿਮੰਦਰ ਸਾਹਿਬ 'ਚ ਆਪਣੀ ਬੇਟੀ ਅਨਾਇਰਾ ਨੂੰ ਗੋਦ 'ਚ ਲੈ ਕੇ ਕਦੇ ਛੋਲੇ-ਭਟੂਰੇ ਦਾ ਸੁਆਦ ਲੈਂਦੇ ਨਜ਼ਰ ਆ ਰਹੇ ਹਨ। ਉਹ ਆਪਣੇ ਅਧਿਆਪਕਾਂ ਦੇ ਪੈਰ ਛੂੰਹਦੇ ਅਤੇ ਫਿਰ ਉਨ੍ਹਾਂ ਨੂੰ ਜੱਫੀ ਪਾ ਕੇ ਮਿਲਦੇ ਹੋਏ ਨਜ਼ਰ ਆ ਰਹੇ ਹਨ।

image source: Instagram

ਹਰ ਸਾਲ ਕਪਿਲ ਸ਼ਰਮਾ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਪਰ ਇਸ ਵਾਰ ਜਦੋਂ ਆਪਣੇ ਜੱਦੀ ਘਰ ਪਹੁੰਚੇ ਤਾਂ ਉਹ ਆਪਣੇ ਬਚਪਨ ਦੇ ਦੋਸਤਾਂ ਨੂੰ ਮਿਲੇ ਅਤੇ ਸੜਕਾਂ 'ਤੇ ਘੁੰਮੇ ਜਿੱਥੇ ਉਹ ਆਪਣੇ ਦੋਸਤਾਂ ਨਾਲ ਖੂਬ ਮਸਤੀ ਕਰਦੇ ਹੁੰਦੇ ਸਨ।

ਕਪਿਲ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਆਪਣੀ ਅੰਮ੍ਰਿਤਸਰ ਯਾਤਰਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਇੱਕ ਪਿਆਰੀ ਜਿਹੀ ਕੈਪਸ਼ਨ ਵੀ ਪਾਈ ਹੈ। ਉਨ੍ਹਾਂ ਲਿਖਿਆ, 'ਮੇਰਾ ਕਾਲਜ, ਮੇਰੀ ਯੂਨੀਵਰਸਿਟੀ, ਮੇਰੇ ਅਧਿਆਪਕ, ਮੇਰਾ ਪਰਿਵਾਰ, ਮੇਰਾ ਸ਼ਹਿਰ, ਭੋਜਨ, ਇਹ ਭਾਵਨਾ ਅਤੇ ਹਰਿਮੰਦਰ ਸਾਹਿਬ। ਬਾਬਾ ਜੀ ਤੁਹਾਡੇ ਆਸ਼ੀਰਵਾਦ ਲਈ ਬਹੁਤ ਬਹੁਤ ਧੰਨਵਾਦ’। ਇਸ ਵੀਡੀਓ 'ਤੇ ਪ੍ਰਸ਼ੰਸਕਾਂ ਤੇ ਕਲਾਕਾਰ ਕਮੈਂਟ ਕਰਕੇ ਖੂਬ ਤਾਰੀਫ ਕਰ ਰਹੇ ਹਨ। ਕੁਝ ਹੀ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਲਾਈਕਸ ਆ ਚੁੱਕੇ ਹਨ। ਪ੍ਰਸ਼ੰਸਕ ਕਪਿਲ ਸ਼ਰਮਾ ਦੇ 'ਡਾਉਨ ਟੂ ਅਰਥ' ਸੁਭਾਅ ਦੀ ਤਾਰੀਫ ਕਰ ਰਹੇ ਹਨ।

 

View this post on Instagram

 

A post shared by Kapil Sharma (@kapilsharma)

You may also like