ਕਪਿਲ ਸ਼ਰਮਾ ਨੇ ਪਤਨੀ ਗਿੰਨੀ ਚਤਰਥ ਨੂੰ ਵੈਡਿੰਗ ਐਨੀਵਰਸਰੀ ‘ਤੇ ਵਿਸ਼ ਕਰਦੇ ਹੋਏ ਮੰਗੀ ਮਾਫੀ, ਕਿਹਾ-‘ਗਿਫਟ ਦੇਣ ਲਈ ਕੰਮ ਤਾਂ ਕਰਨਾ ਪਵੇਗਾ’

written by Lajwinder kaur | December 13, 2020

ਕਮੇਡੀਅਨ ਅਤੇ ਐਕਟਰ ਕਪਿਲ ਸ਼ਰਮਾ ਜਿਨ੍ਹਾਂ ਦੇ ਵਿਆਹ ਨੂੰ ਦੋ ਸਾਲ ਪੂਰੇ ਹੋ ਗਏ ਨੇ । ਸ਼ਨੀਵਾਰ ਨੂੰ ਕਪਿਲ ਸ਼ਰਮਾ ਨੇ ਮਜ਼ਾਕਿਆ ਅੰਦਾਜ਼ ਦੇ ਨਾਲ ਆਪਣੀ ਪਤਨੀ ਗਿੰਨੀ ਚਤਰਥ ਨੂੰ ਵੈਡਿੰਗ ਐਨੀਵਰਸਰੀ ਵਿਸ਼ ਕੀਤਾ ਹੈ । inside pic of kapil second wedding anniversary post ਹੋਰ ਪੜ੍ਹੋ : ਗਿੱਪੀ ਗਰੇਵਾਲ ਵੀ ਕੈਨੇਡਾ ਤੋਂ ਪਹੁੰਚੇ ਦਿੱਲੀ ਕਿਸਾਨ ਪ੍ਰਦਰਸ਼ਨ ‘ਚ, ਖਾਲਸਾ ਏਡ ਦੇ ਨਾਲ ਮਿਲ ਕੇ ਲੋਕਾਂ ਦੀ ਸੇਵਾ ਕਰਦੇ ਆਏ ਨਜ਼ਰ
ਕਪਿਲ ਸ਼ਰਮਾ ਨੇ ਲਿਖਿਆ ਹੈ- ‘ਮਾਫ ਕਰਨਾ ਮੇਰੀ ਪਿਆਰੀ ਪਤਨੀ ਗਿੰਨੀ ਚਤਰਥ, ਮੈਂ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਵੀ ਕੰਮ ਕਰ ਰਿਹਾ ਹੈ । ਤੋਹਫ਼ਾ ਦੇਣਾ ਹੈ ਤਾਂ ਕੰਮ ਵੀ ਕਰਨਾ ਪਵੇਗਾ #happyanniversary my love’ । ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਨਾਮੀ ਹਸਤੀਆਂ ਕਮੈਂਟ ਕਰਕੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਨੇ । kapil sharma and ginni first wedding anniversary ਕਪਿਲ ਤੇ ਗਿੰਨੀ ਨੇ ਸਾਲ 2018 ‘ਚ 12 ਦਸੰਬਰ ਨੂੰ ਜਲੰਧਰ ‘ਚ ਵਿਆਹ ਕਰਵਾਇਆ ਸੀ । ਵਿਆਹ ਤੋਂ ਪਹਿਲਾਂ ਇਸ ਜੋੜੀ ਦਾ ਲੰਮੇ ਸਮੇਂ ਤੱਕ ਅਫੇਅਰ ਚੱਲਿਆ ਸੀ । ਸਾਲ 2019 ‘ਚ ਦੋਵੇਂ ਦੇ ਘਰ ਨੰਨ੍ਹੀ ਬੱਚੀ ਨੇ ਜਨਮ ਲਿਆ, ਜਿਸਦਾ ਨਾਂਅ ਅਨਾਇਰਾ ਸ਼ਰਮਾ ਰੱਖਿਆ । 10 ਦਸੰਬਰ ਨੂੰ ਅਨਾਇਰਾ ਦਾ ਪਹਿਲਾ ਬਰਥੇਡਅ ਸੀ ਜਿਸ ਨੂੰ ਕਪਿਲ ਨੇ ਬਹੁਤ ਹੀ ਪਿਆਰ ਦੇ ਨਾਲ ਸੈਲੀਬ੍ਰੇਟ ਕੀਤਾ। inside pic of kapil sharma  

 
View this post on Instagram
 

A post shared by Kapil Sharma (@kapilsharma)

0 Comments
0

You may also like