ਕਪਿਲ ਸ਼ਰਮਾ ਦੀ ਲਾਡਲੀ ਨੇ ਜਿੱਤਿਆ ਸਭ ਦਾ ਦਿਲ, ਰੌਕਸਟਾਰ ਬਣੀ ਅਨਾਇਰਾ ਦਾ ਨਵਾਂ ਵੀਡੀਓ ਹੋਇਆ ਵਾਇਰਲ

written by Lajwinder kaur | January 19, 2022

ਕਾਮੇਡੀ ਕਿੰਗ ਕਪਿਲ ਸ਼ਰਮਾ  Kapil Sharma ਦੀ ਬੇਟੀ ਅਨਾਇਰਾ ਹੁਣ ਮਸ਼ਹੂਰ ਸਟਾਰ ਕਿਡਸ ਵਿੱਚੋਂ ਇੱਕ ਹੈ। ਅਨਾਇਰਾ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀਆਂ ਹਨ। ਕਪਿਲ ਸ਼ਰਮਾ ਦੀ ਲਾਡੋ ਰਾਣੀ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

kapil with family

ਹੋਰ ਪੜ੍ਹੋ : ਜਨਮਦਿਨ ‘ਤੇ ਗਾਇਕ ਕਰਨ ਔਜਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਨਵੇਂ ਗੀਤ ‘YKWIM’ ਦਾ ਤੋਹਫ਼ਾ, ਦੇਖੋ ਵੀਡੀਓ

ਦੱਸ ਦਈਏ ਇਸ ਵੀਡੀਓ ਨੂੰ ਕਪਿਲ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ ਜੋ ਹੁਣ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਛੋਟੀ ਅਨਾਇਰਾ ਡੰਡੇ ਨਾਲ ਡਰਾਮ ਵਜਾਉਂਦੀ ਨਜ਼ਰ ਆ ਰਹੀ ਹੈ (Anayra plays drums)। ਅਨਾਇਰਾ ਹੁਣ ਸਿਰਫ਼ 2 ਸਾਲ ਦੀ ਹੈ ਪਰ ਜਿਸ ਤਰ੍ਹਾਂ ਨਾਲ ਉਹ ਡਰਾਮ  ਵਜਾਉਂਦੀ ਹੈ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

kapil sharma's kids on happy children

ਡਰਾਮ ਵਜਾਉਂਦੇ ਹੋਏ ਅਨਾਇਰਾ ਪਾਪਾ ਕਪਿਲ ਸ਼ਰਮਾ ਨੂੰ ਡਰਾਮ ਸਟਿਕ ਦਿੰਦੀ ਹੈ ਅਤੇ ਕਹਿੰਦੀ ਹੈ, 'ਪਾਪਾ ਆਪ ਵੀ ਬਜਾਓ ਨਾ'। ਪ੍ਰਸ਼ੰਸਕ ਅਨਾਇਰਾ ਦੇ ਇਸ ਕਿਊਟਨੈਸ ਦੀ ਤਾਰੀਫ ਕਰ ਰਹੇ ਹਨ। ਕਪਿਲ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, 'Like Father Like Daughter'ਤੇ ਨਾਲ ਹੀ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ।

ਹੋਰ ਪੜ੍ਹੋ : Pavitra Rishta Season 2 trailer: ਇੱਕ ਵਾਰ ਫਿਰ ਤੋਂ ਮਾਨਵ ਅਤੇ ਅਰਚਨਾ ਦੀ ਲਵ ਸਟੋਰੀ ਛੂਹ ਰਹੀ ਹੈ ਦਰਸ਼ਕਾਂ ਦਾ ਦਿਲ

ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਨੂੰ ਵੀ ਸੰਗੀਤ ਦਾ ਬਹੁਤ ਸ਼ੌਕ ਹੈ। ਉਹ ਇੱਕ ਕਾਮੇਡੀਅਨ ਹੀ ਨਹੀਂ ਸਗੋਂ ਇੱਕ ਵਧੀਆ ਗਾਇਕ ਵੀ ਹੈ ਅਤੇ ਡਰਾਮ ਤੋਂ ਇਲਾਵਾ ਕਈ ਹੋਰ ਸੰਗੀਤਕ ਸਾਜ ਵੀ ਵਜਾਉਣੇ ਆਉਂਦੇ ਨੇ। ਪਿਛਲੇ ਸਾਲ ਅਨਾਇਰਾ 10 ਦਸੰਬਰ ਨੂੰ ਦੋ ਸਾਲ ਦੀ ਹੋ ਗਈ ਹੈ। ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਜੋ ਕਿ ਪਿਛਲੇ ਸਾਲ ਇੱਕ ਵਾਰ ਫਿਰ ਤੋਂ ਮਾਪੇ ਬਣੇ ਸੀ। ਗਿੰਨੀ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਹਾਲ ਹੀ 'ਚ ਕਪਿਲ ਸ਼ਰਮਾ ਦੇ ਦੋਹਾਂ ਬੱਚਿਆਂ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਉਹ ਭੰਗੜਾ ਪਾਉਂਦੇ ਨਜ਼ਰ ਆ ਰਹੇ ਸਨ। ਕਪਿਲ ਸ਼ਰਮਾ ਨੇ ਆਪਣੇ ਬੇਟੇ ਤ੍ਰਿਸ਼ਾਨ ਦੀ ਪਹਿਲੀ ਲੋਹੜੀ ਮਨਾਈ ।

 

You may also like