ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਦੇ ਬੇਬੀ ਸ਼ਾਵਰ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ, ਬੇਟੀ ਅਨਾਇਰਾ ਵੀ ਆਈ ਨਜ਼ਰ

written by Lajwinder kaur | February 03, 2021

ਕਾਮੇਡੀਅਨ ਕਪਿਲ ਸ਼ਰਮਾ ਜੋ ਕਿ ਇੱਕ ਵਾਰ ਫਿਰ ਤੋਂ ਪਿਤਾ ਬਣੇ ਨੇ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ । ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੇ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਤੋਂ ਬਾਅਦ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ ।

kapil second baby

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਬਿਤਾ ਰਹੀ ਹੈ ਮਾਂ ਤੇ ਮਾਸੀ ਦੇ ਨਾਲ ਸਮਾਂ, ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ

ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਤਸਵੀਰਾਂ ‘ਚ ਦੇਖ ਸਕਦੇ ਹੋ ਕੇ ਗਿੰਨੀ ਚਤਰਥ ਨੇ ਤੋਤੀਆ ਰੰਗ ਦੀ ਆਉਟਫਿੱਟ ਪਾਈ ਹੋਈ ਹੈ, ਨਾਲ ਹੀ ਬੇਟੀ ਅਨਾਇਰਾ ਵੀ ਬਹੁਤ ਕਿਊਟ ਨਜ਼ਰ ਆ ਰਹੀ ਹੈ ।

ginni chatrath pic

ਕਪਿਲ ਤੇ ਗਿੰਨੀ ਨੇ ਸਾਲ 2018 ‘ਚ 12 ਦਸੰਬਰ ਨੂੰ ਜਲੰਧਰ ‘ਚ ਵਿਆਹ ਕਰਵਾਇਆ ਸੀ । ਵਿਆਹ ਤੋਂ ਪਹਿਲਾਂ ਇਸ ਜੋੜੀ ਦਾ ਲੰਮੇ ਸਮੇਂ ਤੱਕ ਅਫੇਅਰ ਚੱਲਿਆ ਸੀ । ਸਾਲ 2019 ‘ਚ ਦੋਵੇਂ ਦੇ ਘਰ ਨੰਨ੍ਹੀ ਬੱਚੀ ਨੇ ਜਨਮ ਲਿਆ, ਜਿਸਦਾ ਨਾਂਅ ਅਨਾਇਰਾ ਸ਼ਰਮਾ ਰੱਖਿਆ । ਹੁਣ 2021 ਕਪਿਲ ਸ਼ਰਮਾ ਲਈ ਖੁਸ਼ੀਆਂ ਲੈ ਕੇ ਆਇਆ ਹੈ । ਦੋਵੇਂ ਆਪਣੇ ਦੂਜੇ ਬੱਚੇ ਨੂੰ ਲੈ ਕੇ ਵੀ ਕਾਫੀ ਖੁਸ਼ ਨੇ ।

kapil with family

 

 

View this post on Instagram

 

A post shared by Bharti Singh (@bharti.laughterqueen)

 

0 Comments
0

You may also like