ਕਾਰਜ ਗਿੱਲ ਨੇ ਇੱਕ ਹੋਰ ਨਵੀਂ ਫ਼ਿਲਮ ‘ਮੌੜ’ ਦਾ ਕੀਤਾ ਐਲਾਨ, ਇਹ ਨਾਮੀ ਕਲਾਕਾਰ ਆਉਣਗੇ ਨਜ਼ਰ

written by Lajwinder kaur | December 13, 2022 03:34pm

Maurh movie: ਪੰਜਾਬੀ ਸਿਨੇਮਾ ਜੋ ਕਿ ਬਹੁਤ ਹੀ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਜੇ ਗੱਲ ਕਰੀਏ ਸਾਲ 2022 ਦੀ ਤਾਂ ਇਹ ਸਾਲ ਪੰਜਾਬੀ ਫਿਲਮ ਇੰਡਸਟਰੀ ਲਈ ਕਾਫੀ ਵਧੀਆ ਰਿਹਾ ਹੈ। ਇਸ ਸਾਲ ਵੱਡੀ ਗਿਣਤੀ ਵਿੱਚ ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਫ਼ਿਲਮਾਂ ਦੀ ਰਿਲੀਜ਼ ਦੇ ਨਾਲ ਕਲਾਕਾਰ ਆਪਣੀ ਆਉਣ ਵਾਲੀ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਖੁਲਾਸਾ ਵੀ ਕਰ ਰਹੇ ਹਨ।

2023 ‘ਚ ਕਈ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਅਜਿਹੇ ਵਿੱਚ ਨਾਮੀ ਪ੍ਰੋਡਿਊਸਰ ਕਾਰਜ ਗਿੱਲ ਨੇ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਨਾਦ ਸਟੂਡੀਓਜ਼ ਅਤੇ ਰਿਦਮ ਬੁਆਏਜ਼ ਐਂਟਰਟੇਨਮੈਂਟ 'ਮੌੜ' ਟਾਈਟਲ ਹੇਠ ਫ਼ਿਲਮ ਲੈ ਕੇ ਆ ਰਹੇ ਹਨ।

karaj gill shares post of new movie

ਹੋਰ ਪੜ੍ਹੋ : ਮਨਕੀਰਤ ਔਲਖ ਨੇ ਆਪਣੇ ਪੁੱਤਰ ਦਾ ਨਵਾਂ ਵੀਡੀਓ ਕੀਤਾ ਸਾਂਝਾ, ਦਾਦੀ ਨਾਲ ਨਜ਼ਰ ਆਇਆ ਨੰਨ੍ਹਾ ਇਮਤਿਆਜ਼

ਫ਼ਿਲਮ ਦੇ ਟਾਈਟਲ ਦੇ ਨਾਲ ਫ਼ਿਲਮ ਦੀ ਸਟਾਰ ਕਾਸਟ ਦਾ ਖੁਲਾਸਾ ਵੀ ਕਰ ਦਿੱਤਾ ਗਿਆ ਹੈ। ਜੀ ਹਾਂ, 2023 ਵਿੱਚ ਵੱਡੇ ਪਰਦੇ ‘ਤੇ ਐਮੀ ਵਿਰਕ ਤੇ ਦੇਵ ਖਰੌੜ ਨੂੰ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

inside image of mouarh

ਕਾਰਜ ਗਿੱਲ ਨੇ ਇਸ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ  ਸ਼ੇਅਰ ਕੀਤੀ, ਜਿਸ ਵਿੱਟ ਫ਼ਿਲਮ ਦਾ ਕਲੈਪਬੋਰਡ ਨਜ਼ਰ ਆ ਰਿਹਾ ਹੈ। ਜਿਸ ਉੱਤੇ ਮੌੜ ਲਿਖਿਆ ਹੋਇਆ ਹੈ। ਇਸ ਤੋਂ ਪਹਿਲਾਂ ਕਾਰਜ ਗਿੱਲ ਨੇ ਖੁਲਾਸਾ ਕੀਤਾ ਸੀ ਕਿ ਫ਼ਿਲਮ ਦੀ ਸ਼ੂਟਿੰਗ ਰਾਜਸਥਾਨ ਦੀਆਂ ਲੋਕੇਸ਼ਨਾਂ 'ਤੇ ਚੱਲ ਰਹੀ ਹੈ।

ammy and dev

ਇਸ ਫ਼ਿਲਮ ‘ਚ ਐਮੀ ਵਿਰਕ ਤੇ ਦੇਵ ਖਰੌੜ ਤੋਂ ਇਲਾਵਾ ਵਿਕਰਮਜੀਤ ਵਿਰਕ, ਕੁਲਜਿੰਦਰ ਸਿੰਘ ਸਿੱਧੂ, Amiek Singh Virk ਤੇ ਮੈਨੂਅਲ ਰੰਧਾਵਾ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਜਤਿੰਦਰ ਮੌਹਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਹਾਲ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

 

You may also like