ਕਰਮਜੀਤ ਅਨਮੋਲ ਤੇ ਬਿੰਨੂ ਢਿੱਲੋਂ ਨੇ ਇਸ ਅੰਦਾਜ਼ 'ਚ ਕੀਤਾ 'ਦੋ ਦੂਣੀ ਪੰਜ' ਚੈਲੇਂਜ ਪੂਰਾ , ਦੇਖੋ ਵੀਡੀਓ

written by Aaseen Khan | January 09, 2019

ਕਰਮਜੀਤ ਅਨਮੋਲ ਤੇ ਬਿੰਨੂ ਢਿੱਲੋਂ ਨੇ ਇਸ ਅੰਦਾਜ਼ 'ਚ ਕੀਤਾ 'ਦੋ ਦੂਣੀ ਪੰਜ' ਚੈਲੇਂਜ ਪੂਰਾ , ਦੇਖੋ ਵੀਡੀਓ : 'ਦੋ ਦੂਣੀ ਪੰਜ' ਅੰਮ੍ਰਿਤ ਮਾਨ ਅਤੇ ਈਸ਼ਾ ਰਿਖੀ ਸਟਾਰਰ ਫਿਲਮ ਜਿਸ ਨੂੰ ਪ੍ਰੋਡਿਊਸ ਕੀਤਾ ਕੀਤਾ ਹੈ ਰੈਪ ਸਟਾਰ ਬਾਦਸ਼ਾਹ ਨੇ। ਫਿਲਮ ਦੀ ਸਟਾਰ ਕਾਸਟ ਵੱਲੋਂ ਕੀਤੇ ਦੋ ਦੂਣੀ ਪੰਜ ਚੈਲੇਂਜ ਨੇ ਪੰਜਾਬੀ ਇੰਡਸਟਰੀ ਤੋਂ ਲੈ ਕੇ ਵੱਡੇ ਖਿਡਾਰੀਆਂ ਨੂੰ ਵੀ ਚੱਕਰਾਂ 'ਚ ਪਾਇਆ ਹੋਇਆ ਹੈ। ਕਿਸੇ ਤੋਂ ਚੈਲੇਂਜ ਹੋ ਰਿਹਾ ਅਤੇ ਜਿਸ ਤੋਂ ਨਹੀਂ ਹੋ ਰਿਹਾ ਅੱਗੇ ਚੈਲੇਂਜ ਕਰੀ ਜਾ ਰਿਹਾ ਹੈ। ਹੁਣ ਪੰਜਾਬੀ ਇੰਡਸਟਰੀ ਦੇ ਟਾਪ ਦੇ ਕਾਮੇਡੀਅਨ ਅਤੇ ਦਿੱਗਜ ਕਲਾਕਾਰ ਬਿੰਨੂ ਢਿੱਲੋਂ ਅਤੇ ਇਸ ਫਿਲਮ 'ਚ ਅਹਿਮ ਰੋਲ ਨਿਭਾ ਰਹੇ ਕਰਮਜੀਤ ਅਨਮੋਲ ਨੇ ਵੀ ਇਸ ਚੈਲੇਂਜ ਨੂੰ ਪ੍ਰਵਾਨ ਕੀਤਾ ਹੈ ਅਤੇ 11 ਸੈਕਿੰਡ ਤੋਂ ਵੀ ਘੱਟ ਸਮੇਂ 'ਚ ਚੈਲੇਂਜ ਨੂੰ ਪੂਰਾ ਕਰ ਦਿੱਤਾ।

https://www.instagram.com/p/BsYW8Pbgzb7/
ਹੁਣ ਤੱਕ ਬਹੁਤ ਸਾਰੇ ਪੰਜਾਬੀ ਅਤੇ ਬਾਲੀਵੁੱਡ ਸਟਾਰਜ਼ ਨੇ ਵੀ ਇਸ ਚੈਲੇਂਜ ਨੂੰ ਐਕਸੇਪਟ ਕੀਤਾ ਹੈ। ਇਹ ਚੈਲੇਂਜ ਸ਼ੋਸ਼ਲ ਮੀਡੀਆ 'ਤੇ ਪੂਰੀ ਤਰਾਂ ਛਾਇਆ ਹੋਇਆ ਹੈ। ਸਟਾਰਜ਼ ਹੀ ਨਹੀਂ ਬਲਕਿ ਆਮ ਲੋਕ ਵੀ ਇਸ ਚੈਲੇਂਜ ਨੂੰ ਪੂਰਾ ਕਰ ਸ਼ੋਸ਼ਲ ਮੀਡੀਆ 'ਤੇ ਵੀਡੀਓਜ਼ ਅਪਲੋਡ ਕਰ ਰਹੇ ਹਨ। ਪੰਜਾਬੀ ਸਟਾਰਜ਼ ਦੀ ਗੱਲ ਕਰੀਏ ਤਾਂ ਜੈਸਮੀਨ ਸੈਂਡਲਾਸ , ਕੁਲਵਿੰਦਰ ਬਿੱਲਾ , ਜੱਸੀ ਗਿੱਲ , ਐਮੀ ਵਿਰਕ , ਜਾਰਡਨ ਸੰਧੂ ਆਦਿ ਵਰਗੇ ਵੱਡੇ ਸਟਾਰਜ਼ ਨੇ ਇਸ ਚੈਲੇਂਜ ਨੂੰ ਐਕਸੇਪਟ ਕੀਤਾ ਹੈ।

https://www.instagram.com/p/BsYilKCh3pQ/
ਇਹ ਚੈਲੇਂਜ ਆਖਿਰ ਹੈ ਕਿ ਤਾਂ ਦੱਸ ਦਈਏ ਦੋ ਦੂਣੀ ਪੰਜ ਫਿਲਮ ਦੀ ਪ੍ਰਮੋਸ਼ਨ ਦੌਰਾਨ ਫਿਲਮ ਦੇ ਹੀਰੋ ਅੰਮ੍ਰਿਤ ਮਾਨ ਅਤੇ ਫਿਲਮ ਦੇ ਪ੍ਰੋਡਿਊਸਰ ਬਾਦਸ਼ਾਹ ਨੇ ਇੱਕ ਚੈਲੇਂਜ ਦਿੱਤਾ ਸੀ । ਇਸ ਚੈਲੇਂਜ ਨੂੰ ਹੁਣ ਤੱਕ ਕਈ ਗਾਇਕ ਪੂਰਾ ਕਰ ਚੁੱਕੇ ਹਨ । ਚੈਲੇਂਜ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤ ਮਾਨ ਨੇ ਚੈਲੇਂਜ ਦਿੱਤਾ ਸੀ ਕਿ ਹਰ ਇੱਕ ਨੇ ਇੱਕ ਤੋਂ ਲੈ ਕੇ 11 ਤੱਕ ਗਿਣਤੀ ਗਿਣਨੀ ਹੈ ।ਪਰ ਸ਼ਰਤ ਇਹ ਸੀ ਕਿ ਇਸ ਗਿਣਤੀ ਦਾ ਇੱਕ ਸ਼ਬਦ ਪੰਜਾਬੀ ਦਾ ਹੋਵੇ ਤੇ ਇੱਕ ਸ਼ਬਦ ਅੰਗਰੇਜ਼ੀ ਦਾ ਹੋਵੇ । ਇਸ ਚੈਲੇਂਜ ਨੂੰ ਕੁਝ ਸੈਕੇਂਡ ਵਿੱਚ ਪੂਰਾ ਕਰਨਾ ਹੁੰਦਾ ਹੈ ।

ਹੋਰ ਵੇਖੋ : ਅੰਮ੍ਰਿਤ ਮਾਨ ਦੀ ਆਉਣ ਵਾਲੀ ਫਿਲਮ ਦਾ ਪਹਿਲਾ ਲੁੱਕ ਆਇਆ ਸਾਹਮਣੇ , ਹੋਵੇਗਾ ਕੁੱਝ ਖਾਸ

https://www.instagram.com/p/BsVY08EnX9R/

ਇਸ ਚੈਲੇਂਜ ਨੂੰ ਹੁਣ ਤੱਕ ਕਈ ਲੋਕਾਂ ਨੇ ਪੂਰਾ ਕਰ ਲਿਆ ਹੈ ਤੇ ਕਈ ਇਸ ਚੈਲੇਂਜ ਵਿੱਚੋਂ ਬਾਹਰ ਹੋ ਗਏ ਹਨ । ਫਿਲਮ ਦੋ ਦੂਣੀ ਪੰਜ 11 ਜਨਵਰੀ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

You may also like